NewsBreaking NewsD5 specialIndiaPoliticsPunjab

ਕੈਪਟਨ ਦੇ ਕੁਰਸੀ ਮੋਹ ‘ਤੇ ਬੋਲੇ ਮਜੀਠੀਆ, ਦੁਬਾਰਾ ਲੜ ਸਕਦੇ ਹਨ ਚੋਣ

ਖਡੂਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਇੱਕ ਨਿੱਜੀ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਦੇ ਬੇਟੇ ਗੁਰਪ੍ਰੀਤ ਸਿੰਘ ਦੇ ਸ਼ਗਨ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੇ। ਇਸ ਮੌਕੇ ‘ਤੇ ਅਕਾਲੀ ਦਲ ਦੇ ਹੋਰ ਆਗੂ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ ਅਤੇ ਹੋਰ ਆਗੂ ਆਦਿ ਸ਼ਾਮਿਲ ਸਨ।

ਟਕਸਾਲੀਆਂ ਨੇ ਸਿੱਧੂ ਨੂੰ ਮੁੱਖ ਮੰਤਰੀ ਬਣਾਉੁਣ ਲਈ ਕੱਢੀ ਨਵੀਂ ਸਕੀਮ,ਸਿੱਧੂ ਮੁੱਖ ਮੰਤਰੀ ਪੱਕਾ ?

ਸ਼ਗਨ ਸਮਾਗਮ ‘ਚ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਇਹ ਕਹਿ ਕੇ ਚੋਣ ਲੜੇ ਸਨ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ। ਉਥੇ ਹੀ ਮਜੀਠੀਆ ਨੇ ਕਿਹਾ ਕਿ ਇਹ ਫੈਸਲਾ ਜਨਤਾ ਹੀ ਕਰੇਗੀ ਕਿ ਕੈਪਟਨ ਨੂੰ ਜਨਤਾ ਪਸੰਦ ਕਰਦੀ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਕੈਪਟਨ ਤੋਂ ਕੁਰਸੀ ਖੋਹਣ ਲਈ ਸੁਨੀਲ ਜਾਖੜ ਜਿਹੇ ਲੋਕ ਅੱਗੇ ਹਨ ਅਤੇ ਹੋ ਸਕਦਾ ਹੈ ਕਿ ਕੈਪਟਨ ਦੁਬਾਰਾ ਤੋਂ ਚੋਣ ਲੜਣ। ਉਥੇ ਹੀ ਕਾਂਗਰਸ ਸਰਕਾਰ ਦੁਆਰਾ ਕੀਤੇ ਗਏ ਵਾਅਦੇ ‘ਤੇ ਬੋਲਦਿਆ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਝੂਠਾ ਵਾਅਦਾ ਕੀਤਾ ਹੈ ਅਤੇ ਅਗਲੀ ਵਾਰ ਕਾਂਗਰਸ ਤੋਂ ਅਸੀ ਇਸਦਾ ਜਵਾਬ ਜ਼ਰੂਰ ਮੰਗਾਗੇ।

83513103 1608598569282995 1625491262922555392 o

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button