ਕੁੜੀਆਂ ਨੇ ਕੰਧਾਂ ‘ਤੇ ਲਗਾਏ ਅਜਿਹੇ ਪੋਸਟਰ, ਸਾਰੇ ਪਿੰਡ ‘ਚ ਪੈ ਗਿਆ ਰੌਲਾ, ਹੋ ਗਿਆ ਇਕੱਠ (ਵੀਡੀਓ)
ਸੰਗਰੂਰ : ਰੁਜ਼ਗਾਰ ਨਹੀਂ ਤਾਂ ਵੋਟ ਨਹੀਂ..ਇਹ ਪੋਸਟਰ ਹੱਥ ‘ਚ ਫੜੀ ਖੜੇ ਇਹ ਨੇ ਟੈਟ ਪਾਸ ਨੌਜਵਾਨ। ਜਿਨ੍ਹਾਂ ‘ਚ ਕਾਂਗਰਸ ਖਿਲਾਫ ਇੰਨਾ ਰੋਸ ਵਧਿਆ ਕਿ ਉਨਾਂ ਨੇ ਲੋਕ ਸਭਾ ਚੋਣਾਂ ‘ਚ ਕਾਂਗਰਸ ਸਰਕਾਰ ਦਾ ਬਾਈਕਾਟ ਕਰ ਦਿਤਾ। ਜਿਨ੍ਹਾਂ ਨੇ ਪੋਸਟਰ ਆਪਣੇ ਘਰਾਂ ਦੇ ਬਾਹਰ ਤੱਕ ਲਗਾ ਦਿੱਤੇ। ਜਿਨ੍ਹਾਂ ਤੇ ਸਾਫ ਲਿਖਿਆ ਸੀ ਕਿ ਰੁਜ਼ਗਾਰ ਨਹੀਂ ਤਾਂ ਵੋਟ ਨਹੀਂ। ਵੋਟਾਂ ਤੋਂ ਪਹਿਲਾਂ ਕਾਂਗਰਸ ਦਾ ਬਾਇਕਾਟ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਟਰੱਕ ਆਪਰੇਟਰ ਵੀ ਆਪਣਾ ਰੋਣਾ ਰੋ ਕੇ ਹਟ ਚੁਕੇ ਹਨ। ਜਿਨਾਂ ਵਲੋਂ ਵੀ ਕਾਂਗਰਸ ਪਾਰਟੀ ਦਾ ਬਾਇਕਾਟ ਕੀਤਾ ਗਿਆ ਹੈ।
Read Also ‘ਆਪ’ ਦੇ ਪੋਸਟਰ ‘ਚ ਨਜ਼ਰ ਆਏ ਧਰਮਸੋਤ
ਟੈਟ ਪਾਸ ਨੌਜਵਾਨਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਉਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ। ਜਿਸ ਕਾਰਨ ਉਹ ਰੋਸ ਮੁਜ਼ਾਹਰਾ ਕਰ ਰਹੇ ਹਨ ਉਨਾਂ ਲੀਡਰਾਂ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਉਹ ਉਨਾਂ ਦੇ ਘਰਾਂ ‘ਚ ਵੀ ਵੋਟ ਮੰਗਣ ਨਾ ਆਉਣ ਨਾਲ ਹੀ ਉਨਾਂ ਇਹ ਵੀ ਕਿਹਾ ਕਿ ਜੋ ਉਨਾਂ ਦੀ ਮੰਗ ਪੂਰੀ ਕਰੇਗਾ ਉਸ ਨੂੰ ਹੀ ਨੌਜਵਾਨਾਂ ਦੀ ਵੋਟ ਜਾਵੇਗੀ। ਕੈਪਟਨ ਸਰਕਾਰ ਤੋਂ ਪਹਿਲਾਂ ਹੀ ਸੂਬੇ ਦੇ ਕਰਮਚਾਰੀ ਨਾਰਾਜ਼ ਚਲ ਰਹੇ ਹਨ ਹੁਣ ਟਰੱਕ ਆਪਰੇਟਰਾਂ ਤੋਂ ਬਾਅਦ ਟੈਟ ਪਾਸ ਨੌਜਵਾਨਾਂ ਦਾ ਬਾਇਕਾਟ ਕਰਨਾ ਕਾਂਗਰਸ ਤੇ ਭਾਰੀ ਪੈ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.