ਪੰਜਾਬ ਵਿੱਚ 19 ਕਿਸਾਨ ਜਥੇਬੰਦੀਆਂ ਨੇ ਸੂਬੇ ਭਰ ਵਿੱਚ 17 ਥਾਵਾਂ ’ਤੇ ਰੇਲ ਪਟੜੀਆਂ ’ਤੇ ਧਰਨਾ ਦੇ ਕੇ ਰੇਲਾਂ ਦੀ ਆਵਾਜਾਈ ਰੋਕ ਦਿੱਤੀ। ਇਸ ਕਾਰਨ ਰੇਲਵੇ ਡਵੀਜ਼ਨ ਫ਼ਿਰੋਜ਼ਪੁਰ ਅਧੀਨ 56 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ, ਜਦੋਂ ਕਿ 23 ਰੇਲ ਗੱਡੀਆਂ ਨੂੰ ਉਨ੍ਹਾਂ ਦੇ ਨਿਰਧਾਰਿਤ ਸਟੇਸ਼ਨਾਂ ਦੀ ਬਜਾਏ ਰੂਟ ‘ਤੇ ਰੋਕ ਦਿੱਤਾ ਗਿਆ। ਅੰਬਾਲਾ ਡਿਵੀਜ਼ਨ ਦੀਆਂ ਤਿੰਨ ਟਰੇਨਾਂ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤੀਆਂ ਗਈਆਂ ਹਨ। 11 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਅਤੇ 12 ਟਰੇਨਾਂ ਨੂੰ ਅੱਧ ਵਿਚਾਲੇ ਰੱਦ ਕਰਨਾ ਪਿਆ।
ਅੰਬਾਲਾ ਕੈਂਟ ਸਟੇਸ਼ਨ ਤੋਂ ਚੱਲਣ ਵਾਲੀਆਂ 29 ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦਾ ਸੰਚਾਲਨ ਪ੍ਰਭਾਵਿਤ ਹੋਇਆ। ਰੱਦ ਕੀਤੀਆਂ ਟਰੇਨਾਂ ਵਿੱਚ ਅੰਮ੍ਰਿਤਸਰ-ਜੈਨਗਰ, ਅੰਮ੍ਰਿਤਸਰ-ਅਜਮੇਰ ਅੰਮ੍ਰਿਤਸਰ-ਬਿਲਾਸਪੁਰ, ਕਟਿਹਾਰ-ਅੰਮ੍ਰਿਤਸਰ, ਨਵੀਂ ਦਿੱਲੀ-ਅੰਮ੍ਰਿਤਸਰ, ਮੁੰਬਈ-ਅੰਮ੍ਰਿਤਸਰ, 14617 ਬਨਮੰਖੀ-ਅੰਮ੍ਰਿਤਸਰ, ਜੈਨਗਰ-ਅੰਮ੍ਰਿਤਸਰ, ਕੋਲਕਾਤਾ-ਅੰਮ੍ਰਿਤਸਰ, ਨਿਊਜਲਪਾਈਗੁੜੀ-ਅੰਮ੍ਰਿਤਸਰ, ਮੁੰਬਈ-ਅੰਮ੍ਰਿਤਸਰ, ਡੀ. -ਫਿਰੋਜ਼ਪੁਰ ਟਰੇਨ ਸ਼ਾਮਲ ਹੈ।
ਰੇਲ ਰੋਕੋ ਅੰਦੋਲਨ ਕਾਰਨ ਦੋਵਾਂ ਰਾਜਾਂ ਦੇ ਹਜ਼ਾਰਾਂ ਯਾਤਰੀ ਪ੍ਰੇਸ਼ਾਨ ਰਹੇ। ਕਿਸਾਨਾਂ ਨੇ ਤਿੰਨ ਦਿਨਾਂ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਰੇਲ ਸੇਵਾ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ।
ਟਰੇਨ ਨੰਬਰ 12460 ਅੰਮ੍ਰਿਤਸਰ-ਨਵੀਂ ਦਿੱਲੀ, 14682 ਜਲੰਧਰ-ਨਵੀਂ ਦਿੱਲੀ, 12054 ਅੰਮ੍ਰਿਤਸਰ-ਹਰਿਦੁਆਰ, 04652 ਅੰਮ੍ਰਿਤਸਰ-ਜੈਨਗਰ, 19224 ਜੰਮੂ-ਤਵੀ, 22440 ਕਟੜਾ-ਨਵੀਂ ਦਿੱਲੀ, 22439 ਨਵੀਂ ਦਿੱਲੀ-ਕਟੜਾ ਅੱਜ ਰੱਦ ਰਹੇਗੀ।
ਟਰੇਨ ਨੰਬਰ 22706 ਜੰਮੂਤਵੀ-ਤਿਰੂਪਤੀ, 12716 ਅੰਮ੍ਰਿਤਸਰ-ਨਾਂਦੇੜ, 11058 ਅੰਮ੍ਰਿਤਸਰ-ਮੁੰਬਈ, 12408 ਅੰਮ੍ਰਿਤਸਰ-ਨਿਊ ਜਲਪਾਈਗੁੜੀ ਅੰਬਾਲਾ ਕੈਂਟ ਸਟੇਸ਼ਨ ਤੋਂ ਚੱਲੇਗੀ।
12014 ਜੰਮੂਤਵੀ-ਨਵੀਂ ਦਿੱਲੀ, 12318 ਅੰਮ੍ਰਿਤਸਰ-ਕੋਲਕਾਤਾ ਲੁਧਿਆਣਾ ਤੋਂ ਅਤੇ 12926 ਮੁੰਬਈ-ਅੰਮ੍ਰਿਤਸਰ ਨੂੰ ਚੰਡੀਗੜ੍ਹ ਤੋਂ ਚਲਾਇਆ ਜਾਵੇਗਾ। ਟਰੇਨ ਨੰਬਰ 12920 ਕਟੜਾ-ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ ਅਤੇ 12472 ਕਟੜਾ-ਮੁੰਬਈ ਨੂੰ ਡਾਇਵਰਟ ਕੀਤੇ ਰੂਟ ‘ਤੇ ਚਲਾਇਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.