ਕਾਂਗਰਸ ਦੇ ਨਵਜੋਤ ਸਿੱਧੂ ਦਾ ਸਾਬਕਾ ਸਲਾਹਕਾਰ ਮਾਲਵਿੰਦਰ ਮਾਲੀ CIA ਮੋਹਾਲੀ ਵੱਲੋਂ IT ਐਕਟ ਤਹਿਤ ਪਟਿਾਆਲੇ ਤੋਂ ਗ੍ਰਿਫ਼ਤਾਰ
ਨਵਜੋਤ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਮੋਹਾਲੀ ਨੂੰ ਪੁਲਿਸ ਦੇ ਵੱਲੋਂ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ, ਮਾਲੀ ਦੇ ਖਿਲਾਫ਼ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਇਸ ਘਟਨਾ ਬਾਰੇ ਪਟਿਆਲਾ ਤੋਂ ਐਮਪੀ ਡਾ. ਧਰਮਵੀਰ ਗਾਂਧੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਇਸ ਗ੍ਰਿਫ਼ਤਾਰੀ ਨੂੰ ਆਜ਼ਾਦੀ ਦੇ ਪ੍ਰਗਟਾਵੇ ਦੀ ਘੋਰ ਉਲ਼ੰਘਣਾ ਦੱਸਿਆ ਹੈ ਅਤੇ ਮੰਗ ਕੀਤੀ ਹੈ ਕਿ, ਮਾਲੀ ਨੂੰ ਫ਼ੌਰੀ ਰਿਹਾਅ ਕੀਤਾ ਜਾਵੇ।ਇਹ ਵੀ ਪਤਾ ਲੱਗਾ ਹੈ ਕਿ, ਇਹ ਕੇਸ ਮੋਹਾਲੀ ਪੁਲਿਸ ਨੇ ਕਿਸੇ ਵਿਅਕਤੀ ਦੀ ਸਿਕਾਇਤ ਤੇ ਦਰਜ ਕੀਤਾ ਹੈ, ਜੋ ਕਿ ਮਾਲਵਿੰਦਰ ਮਾਲੀ ਦੀ ਇੱਕ ਸੋਸ਼ਲ ਮੀਡੀਆ ਪੋਸਟ ਬਾਰੇ ਕੀਤੀ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ, ਨਵੇਂ ਕਾਨੂੰਨ ਤਹਿਤ ਕੁੱਝ ਹੋਰ ਧਰਾਵਾਂ ਵੀ ਲਗਾਈਆਂ ਗਈਆਂ ਹਨ।ਸੂਤਰਾਂ ਮੁਤਾਬਕ ਜਦ ਪੁਲਸ ਮਾਲੀ ਨੂੰ ਹਿਰਾਸਤ ਚ ਲੈਣ ਪਹੁੰਚੀ ਤਾਂ ਨਸ਼ੇ ਦੀ ਹਾਲਤ ਚ ਸਾਥੀਆਂ ਨਾਲ ਸੀ ਤੇ ਕਾਫ਼ੀ ਤਕਰਾਰਬਾਜ਼ੀ ਵੀ ਦੋਹਾਂ ਧਿਰਾਂ ‘ਚ ਹੋਈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.