ਕਰੋਨਾ ਤੋਂ ਠੀਕ ਹੋਇਆ Punjabi, ਸੁਣੋ ਕਿਵੇਂ ਠੀਕ ਹੋਇਆ
ਹੁਸ਼ਿਆਰਪੁਰ : ਕੋਰੋਨਾ ਕਰਕੇ ਮੌਤ ਦਾ ਸ਼ਿਕਾਰ ਹੋਏ ਪਿੰਡ ਮੋਰਾਵਾਲੀ ਦੇ ਹਰਭਜਨ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਕੋਰੋਨਾ ਤੇ ਜਿੱਤ ਹਾਸਲ ਕਰਨ ਤੋ ਬਆਦ ਅੱਜ ਸਿਵਲ ਹਸਪਤਾਲ ਦੇ ਅੱਜ ਆਇਸ਼ੋਲੇਸ਼ਨ ਵਾਰਡ ‘ਚ ਛੁੱਟੀ ਦੇ ਕੇ ਘਰ ਭੇਜਿਆ ਗਿਆ। ਇਸ ਦੌਰਾਨ ਜਿਥੇ ਉਸ ਨੂੰ ਖੁਸ਼ੀ ਸੀ ਸਿਹਤ ਮਹਿਕਮੇ ਵੱਲੋਂ ਕੀਤੀ ਗਈ ਸੁੱਚਜੀ ਦੇਖਭਾਲ ਤੇ ਇਲਾਜ ਦੇ ਚੱਲਦਿਆ ਠੀਕ ਹੋ ਕਿ ਘਰ ਮੁੜ ਰਿਹਾ ਹੈ।
ਕਰੋਨਾ ਤੋਂ ਠੀਕ ਹੋਇਆ Punjabi, ਸੁਣੋ ਕਿਵੇਂ ਠੀਕ ਹੋਇਆ | D5 Channel Punjabi
ਉਥੇ ਉਸ ਦੇ ਮਨ ਵਿੱਚ ਇਸ ਗੱਲ ਦੀ ਟੀਸ ਵੀ ਸੀ ਕਿ ਉਹ ਆਪਣੇ ਪਿਤਾ ਦੇ ਅਖਾਰੀ ਸਮੇਂ ਤੇ ਉਹਨਾਂ ਦੇ ਨਾਲ ਨਹੀਂ ਸੀ ਨਾ ਹੀ ਉਹਨਾਂ ਦੇ ਸੰਸਕਾਰ ਵਿੱਚ ਸ਼ਾਮਿਲ ਹੋ ਸਕਿਆ ਗੁਰਪ੍ਰੀਤ ਦਾ ਕਹਿਣਾ ਸੀ ਆਪਣਿਆਂ ਨੂੰ ਗਵਾਉਣ ਦੀ ਟੀਸ ਕੀ ਹੁੰਦੀ ਹੈ। ਇਸ ਤੋ ਬੇਹਤਰ ਕੋਈ ਨਹੀ ਜਾਣ ਸਕਦਾ। ਉਨ੍ਹਾਂ ਸਾਰਿਆ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਣ ਲਈ ਘਰਾਂ ‘ਚ ਰਹਿਣ। ਸਿਹਤ ਵਿਭਾਗ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਮਨੋਬੱਲ ਉਚਾ ਬਣਾਈ ਰੱਖਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.