ਨਵੀਂ ਦਿੱਲੀ, 14 ਮਈ, 2023: ਕਰਨਾਟਕਾ ਦੇ ਡੀ ਜੀ ਪੀ ਪ੍ਰਵੀਨ ਸੂਦ ਸੀ ਬੀ ਆਈ ਦੇ ਨਵੇਂ ਮੁਖੀ ਹੋਣਗੇ। ਉਹਨਾਂ ਦੇ ਨਾਂ ’ਤੇ ਮੋਹਰ ਤਿੰਨ ਮੈਂਬਰੀ ਕਮੇਟੀ ਨੇ ਲਗਾਈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ ਜਸਟਿਸ ਆਫ ਇੰਡੀਆ ਜਸਟਿਸ ਡੀ ਵਾਈ ਚੰਦਰਚੂਹੜ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਸ਼ਾਮਲ ਸਨ। ਉਹਨਾਂ ਦਾ ਨਾਂ ਪਹਿਲਾਂ ਚੁਣੇ ਗਏ ਅਫਸਰਾਂ ਦੇ ਪੈਨਲ ਵਿਚ ਸ਼ਾਮਲ ਨਹੀਂ ਸੀ ਪਰ ਆਖਰੀ ਮੌਕੇ ਸ਼ਾਮਲ ਕੀਤਾ ਗਿਆ ਜਿਸ ’ਤੇ ਚੌਧਰੀ ਨੇ ਅਸਹਿਮਤੀ ਦਾ ਨੋਟ ਵੀ ਦਰਜ ਕਰਵਾਇਆ।ਸੂਦ 1986 ਬੈਚ ਦੇ ਕਰਨਾਟਕਾ ਦੇ ਆਈ ਪੀ ਐਸ ਅਫਸਰ ਹਨ। ਉਹਨਾਂ ਨੂੰ ਤਿੰਨ ਸਾਲ ਪਹਿਲਾਂ ਡੀ ਜੀ ਪੀ ਨਿਯੁਕਤ ਕੀਤਾ ਗਿਆ ਸੀ। ਉਹ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਆਈ ਆਈ ਟੀ ਦਿੱਲੀ ਤੋਂ ਪੜ੍ਹੇ ਹਨ। ਉਹਨਾਂ ਦੀ ਨਿਯੁਕਤੀ ’ਤੇ ਉਹ ਮਈ 2025 ਤੱਕ ਸੀ ਬੀ ਆਈ ਮੁਖੀ ਰਹਿਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.