NewsBreaking NewsD5 specialIndiaPoliticsPunjab

ਇੰਨ੍ਹਾ ਕੰਮ ਕਰਨ ਤੋਂ ਬਾਅਦ ਵੀ ਕਿਉਂ ਚਮਕਦਾ ਹੈ ਮੋਦੀ ਦਾ ਚਿਹਰਾ ?

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਬੱਚਿਆਂ ਨੂੰ ਮਿਲੇ। ਪੀਐਮ ਨੇ ਇਨ੍ਹਾਂ ਬੱਚਿਆਂ ਨਾਲ ਗੱਲ ਕਰਦੇ ਹੋਏ ਆਪਣੇ ਜੀਵਨ ਨਾਲ ਜੁੜੇ ਕਈ ਕਿੱਸੇ ਵੀ ਸੁਣਾਏ। ਇਸ ਦੌਰਾਨ ਮੋਦੀ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਚਿਹਰੇ ‘ਤੇ ਹਮੇਸ਼ਾ ਇੰਨਾ ਨੂਰ ਰਹਿੰਦਾ ਹੈ। ਪੀਐਮ ਨੇ ਇੱਕ ਕਿੱਸਾ ਸੁਣਾਉਂਦੇ ਹੋਏ ਦੱਸਿਆ ਕਿ ਇੱਕ ਵਾਰ ਕਿਸੇ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਚਿਹਰੇ ‘ਤੇ ਇੰਨਾ ਨੂਰ ਕਿਵੇਂ ਹੈ ?

ਲੋਕਾਂ ਨੇ ਘੇਰਿਆ Bhagwant Maan, ਦੇਖੋ ਕਿਵੇਂ ਹਿੰਦੀ ਦੇ ਕੱਢੇ ਵੱਟ, ਸਾਰੇ ਪਾਸੇ ਹੋਗੀ ਮਾਨ-ਮਾਨ

ਇਸ ‘ਤੇ ਮੈਂ ਜਵਾਬ ਦਿੱਤਾ, “ਮਿਹਨਤ ਕਰਨ ਤੋਂ ਬਾਅਦ ਜੋ ਮੇਰੇ ਸਰੀਰ ਤੇ ਪਸੀਨਾ ਨਿਕਲਦਾ ਹੈ, ਮੈਂ ਉਸਨੂੰ ਚਿਹਰੇ ‘ਤੇ ਮਲ ਲੈਂਦਾ ਹਾਂ, ਇਸ ਲਈ ਚਮਕ ਜਾਂਦਾ ਹੈ” ਮੋਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਹਨਤ ਦੇ ਕਾਰਨ ਦਿਨ ‘ਚ ਚਾਰ ਵਾਰ ਪਸੀਨਾ ਆਉਂਦਾ ਹੈ।
ਪੀਐਮ ਮੋਦੀ ਨੇ ਇਨ੍ਹਾਂ ਬੱਚਿਆਂ ਨਾਲ ਗੱਲ ਕਰਦੇ ਹੋਏ ਕਿਹਾ, “ਤੁਸੀ ਸਾਰੇ ਕਹਿਣ ਨੂੰ ਤਾਂ ਬਹੁਤ ਛੋਟੀ ਉਮਰ ਦੇ ਹੋ ਪਰ ਤੁਸੀਂ ਜੋ ਕੰਮ ਕੀਤਾ ਹੈ ਉਸਨੂੰ ਕਰਨ ਦੀ ਗੱਲ ਤਾਂ ਛੱਡ ਦਿਓ, ਉਸਨੂੰ ਸੋਚਣ ‘ਚ ਵੀ ਵੱਡੇ – ਵੱਡਿਆਂ ਲੋਕਾਂ ਦੇ ਪਸੀਨੇ ਛੁੱਟ ਜਾਂਦੇ ਹਨ”।

ਇੱਕ ਹੋਰ ਕਾਂਗਰਸੀ ਵਿਧਾਇਕ ਹੋਇਆ ਬਾਗ਼ੀ!, ਕੈਪਟਨ ਨੂੰ ਪਾਈਆਂ ਲਾਹਣਤਾਂ, ਸਿੱਧੂ ਦੀ ਕੀਤੀ ਜੰਮ ਕੇ ਤਾਰੀਫ਼

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ਉਹ ਹੈਰਾਨ ਹਨ ਕਿ ਇਹਨਾਂ ਬੱਚਿਆਂ ਨੇ ਇੰਨੀ ਘੱਟ ਉਮਰ ਵਿਚ ਕਿੰਨਾ ਵੱਡਾ ਸਾਹਸ ਦਿਖਾਇਆ ਹੈ। ਮੋਦੀ ਨੇ ਬੱਚਿਆਂ ਨੂੰ ਕਿਹਾ ਕਿ ਉਹਨਾਂ ਦੀ ਉਮਰ ਹਾਲੇ ਬਹੁਤ ਛੋਟੀ ਹੈ ਪਰ ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਹਨ। ਜ਼ਿਕਰਯੋਗ ਹੈ ਕਿ ਵੱਖ-ਵੱਖ ਖੇਤਰਾਂ ਵਿਚ ਬੱਚਿਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਹਰ ਸਾਲ ਸਰਕਾਰ ਉਹਨਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button