PunjabTop News

Bikram Singh Majithia: ਸਰਕਾਰ ਦਾ ਆਪਣੇ ਹੀ ਵਿਧਾਇਕ ਨਾਲ ਅਜੀਬ ਵਤੀਰਾ, ਬਿਕਰਮ ਮਜੀਠੀਆ ਨੇ ਦੱਸਿਆ ਸੱਚ

Bikram Singh Majithia: ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਆੜੇ ਹਥੀ ਲਿਆ ਹੈ। ਮਜੀਠੀਆ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਹੀ ਵਿਧਾਇਕ ਨਾਲ ਅਜੀਬ ਵਤੀਰਾ ਕਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਬਿਕਰਮ ਮਜੀਠੀਆ ਨੇ ਨਾਭਾ ਦੇ ‘ਆਪ’ ਵਿਧਾਇਕ ਗੁਰਦੇਵ ਸਿੰਘ ਮਾਨ ਵੱਲੋਂ ਦਿੱਤੇ ਗਏ ਡਿਪਟੀ ਮੁੱਖ ਮੰਤਰੀ ਵਾਲੇ ਬਿਆਨ ਤੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਦੇਵ ਮਾਨ ਦੇ ਇਸ ਦਾਅਵੇ ਤੋਂ ਬਾਅਦ ਮੁੱਖ ਮੰਤਰੀ ਨੂੰ ਉਸਨੂੰ ਬੁਲਾਉਣਾ ਹੀ ਛੱਡ ਦਿੱਤਾ।

ਕਿਸਾਨਾਂ ਦੇ Tubewell ’ਤੇ ਵੱਡੀ ਮੁਸੀਬਤ, ਵਿਰੋਧੀਆਂ ਨੇ ਘੇਰ ਲਈ ਸਰਕਾਰ | D5 Channel Punjabi | Raja Warring

ਹੋਰ ਤਾਂ ਹੋਰ ਨਾਭਾ ’ਚ ਡੀ. ਸੀ. ਦੁਆਰਾ ਕੀਤੀਆਂ ਜਾ ਰਹੀਆਂ ਬੈਠਕਾਂ ’ਚ ਵੀ ਦੇਵ ਮਾਨ ਨੂੰ ਸੱਦਿਆ ਨਹੀਂ ਜਾਂਦਾ। ਇਸ ਤੋਂ ਸਿੱਧ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ’ਚ ਅਤੇ ਨਾ ਹੀ ਪੰਜਾਬ ’ਚ ਕਿਸ ਦਲਿਤ ਵਰਗ ਦੇ ਆਗੂ ਨੂੰ ਨੁਮਾਇੰਦਗੀ ਦੇਣੀ ਹੈ। ਮਜੀਠੀਆ ਨੇ ਕਿਹਾ ਕਿ ਦੇਵ ਮਾਨ ਤੋਂ ਕਿਨਾਰਾ ਕੀਤੇ ਜਾਣ ਤੋਂ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਸਾਹਮਣੇ ਆ ਚੁੱਕਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button