PunjabTop News

ਲੁਧਿਆਣਾ ਦੇ MLA ਦੀ ਲੋਕਾਂ ਨੂੰ ਅਪੀਲ, ਸਿੱਧਵਾਂ ਨਹਿਰ ‘ਚ ਜੇਕਰ ਕੂੜਾ-ਕਰਕਟ ਸੁੱਟਿਆ ਤਾਂ ਹੋਵੇਗੀ ਕਾਰਵਾਈ

ਲੁਧਿਆਣਾ : ਪੰਜਾਬ ਦੇ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਲੋਕ ਸਿੱਧਵਾਂ ਨਹਿਰ ਵਿੱਚ ਕੂੜਾ-ਕਰਕਟ ਨਾ ਸੁੱਟਣ ਅਤੇ ਨਹਿਰ ਦੇ ਨੇੜੇ ਪੂਜਾ ਪਾਠ ਨਾ ਕਰਨ। ਪ੍ਰਸ਼ਾਸਨ ਨਹਿਰ ਦੀ ਸਫ਼ਾਈ ਲਈ ਪੂਰੀ ਮਿਹਨਤ ਕਰ ਰਿਹਾ ਹੈ। ਵਿਧਾਇਕ ਗੋਗੀ ਥਾਰ ‘ਚ ਸਵਾਰ ਹੋ ਇਹ ਅਪੀਲ ਕਰਦੇ ਨਜ਼ਰ ਆਏ। ਗੋਗੀ ਨੇ ਕਿਹਾ ਕਿ ਜੇਕਰ ਕੁਦਰਤ ਨੇ ਪੱਛਮੀ ਹਿੱਸੇ ਨੂੰ ਕੋਈ ਨਹਿਰ ਦਿੱਤੀ ਹੈ ਤਾਂ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ।

Kaumi Insaf Morche ਤੋਂ ਡਰੀ Police! ਸਿੰਘਾਂ ਨੇ ਜੇਲ੍ਹਾਂ ਭਰਨ ਦਾ ਕੀਤਾ ਐਲਾਨ! | D5 Channel Punjabi

ਉਨ੍ਹਾਂ ਦਾ ਉਦੇਸ਼ ਹੈ ਕਿ ਇਸ ਨਹਿਰ ਦਾ ਪਾਣੀ ਨੀਲਾ ਦਿਖਾਈ ਦੇਵੇ। ਇਸ ਦੇ ਨਾਲ ਹੀ ਸ਼ਹਿਰ ਦੇ ਲੋਕ ਸਵੇਰੇ-ਸ਼ਾਮ ਨਹਿਰ ਦੇ ਆਲੇ-ਦੁਆਲੇ ਤਾਜ਼ੀ ਹਵਾ ਦਾ ਆਨੰਦ ਲੈ ਸਕਦੇ ਹਨ। ਗੋਗੀ ਨੇ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਪੈਂਦੀ ਇਸ ਨਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਖ਼ਤ ਕਦਮ ਚੁੱਕ ਰਹੇ ਹਨ।

ਰਿਹਾਅ ਹੋਣਗੇ Bandi Singh! ਸਰਕਾਰ ਝੁਕਣ ਲਈ ਮਜਬੂਰ! Delhi ਤੋਂ ਮੋਰਚੇ ‘ਚ ਪਹੁੰਚੀ ਨੌਜਵਾਨ ਕੁੜੀ | D5 Channel

ਜੇਕਰ ਕੋਈ ਵਿਅਕਤੀ ਨਹਿਰ ਵਿੱਚ ਕੂੜਾ ਆਦਿ ਸੁੱਟਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਕੇਸ ਦਰਜ ਕੀਤਾ ਜਾਵੇਗਾ। ਨਹਿਰ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਲਾਏ ਜਾਣੇ ਹਨ। ਪ੍ਰਸ਼ਾਸਨ ਨੇ ਕਈ ਦਿਨ ਪਹਿਲਾਂ ਜੇਸੀਬੀ ਨਾਲ ਨਹਿਰ ਦੀ ਸਫ਼ਾਈ ਵੀ ਕਰਵਾਈ ਸੀ। ਹੁਣ ਸ਼ਹਿਰ ਦੇ ਲੋਕਾਂ ਨੂੰ ਵੀ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button