ਇਸ ਸੂਬੇ ‘ਚ ਲੱਗਿਆ 24 ਮਈ ਤੱਕ ਮੁਕੰਮਲ ਲੌਕਡਾਊਨ, ਵਿਆਹ ‘ਤੇ 31 ਮਈ ਤੱਕ ਰੋਕ
ਜੈਪੁਰ : ਕੋਰੋਨਾ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਦੇ ‘ਚ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਸੂਬੇ ‘ਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਦੇ ਵੱਲੋਂ ਜਾਰੀ ਆਦੇਸ਼ ਮੁਤਾਬਕ ਸੂਬੇ ‘ਚ ਹੁਣ 10 ਮਈ ਦੀ ਸਵੇਰ 5 ਵਜੇ ਤੋਂ 24 ਮਈ ਦੀ ਸ਼ਾਮ 5 ਵਜੇ ਤੱਕ ਸਖ਼ਤ ਲੌਕਡਾਊਨ ਲਾਗੂ ਰਹੇਗਾ। ਉਥੇ ਹੀ 31 ਮਈ ਤੱਕ ਵਿਆਹ ‘ਤੇ ਪੂਰੀ ਤਰ੍ਹਾਂ ਨਾਲ ਰੋਕ ਰਹੇਗੀ। ਨਾਲ ਹੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਹੋਰ ਸਾਰੀਆਂ ਸਰਗਰਮੀਆਂ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਸੀ.ਐੱਮ. ਅਸ਼ੋਕ ਗਹਿਲੋਤ ਨੇ ਕੈਬਨਿਟ ਬੈਠਕ ਤੋਂ ਬਾਅਦ ਮੁਕੰਮਲ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ।
ਦੀਪ ਸਿੱਧੂ ਦਾ ਵੱਡਾ ਧਮਾਕਾ ! ਕਿਸਾਨ ਜਥੇਬੰਦੀਆਂ ਨੂੰ ਕਹੀ ਆਹ ਗੱਲ ! ਅੰਦੋਲਨ ‘ਚ ਹੋ ਸਕਦੀ ਹੈ ਐਂਟਰੀ !
ਜਾਣੋਂ ਕੀ ਖੁਲ੍ਹੇਗਾ ਅਤੇ ਕੀ ਰਹੇਗਾ ਬੰਦ?
ਲੌਕਡਾਊਨ ਦੇ ਨਿਯਮਾਂ ਦੇ ਤਹਿਤ ਸੂਬੇ ਵਿੱਚ ਵਿਆਹ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੇ ਸਮਾਗਮ, ਡੀ.ਜੇ., ਬਰਾਤ ਅਤੇ ਨਿਕਾਸੀ ਅਤੇ ਪਾਰਟੀ ਆਦਿ ਦੀ ਮਨਜ਼ੂਰੀ 31 ਮਈ ਤੱਕ ਨਹੀਂ ਹੋਵੇਗੀ। ਵਿਆਹ ਘਰ ਹੀ ਅਤੇ ਕੋਰਟ ਵਿਆਹ ਦੇ ਰੂਪ ਵਿੱਚ ਹੀ ਕਰਨ ਦੀ ਮਨਜ਼ੂਰੀ ਹੋਵੇਗੀ, ਜਿਸ ਵਿੱਚ ਕੇਵਲ 11 ਵਿਅਕਤੀ ਹੀ ਸ਼ਾਮਿਲ ਹੋਣਗੇ, ਜਿਸ ਦੀ ਸੂਚਨਾ ਵੈੱਬ ਪੋਰਟਲ Covidinfo.rajasthan.gov.in ‘ਤੇ ਦੇਣੀ ਹੋਵੇਗੀ।
ਨਵਜੋਤ ਸਿੱਧੂ ਦਾ ਕੈਪਟਨ ਨੂੰ ਇੱਕ ਹੋਰ ਵੱਡਾ ਝਟਕਾ!ਅੱਧੀ ਰਾਤ ਨੂੰ ਮੰਤਰੀਆਂ ਤੇ MLA ਨਾਲ ਕੀਤੀ ਗੁਪਤ ਮੀਟਿੰਗ?
ਵਿਆਹ ਵਿੱਚ ਬੈਂਡ ਬਾਜੇ, ਹਲਵਾਈ, ਟੈਂਟ ਜਾਂ ਇਸ ਪ੍ਰਕਾਰ ਦੇ ਹੋਰ ਕਿਸੇ ਵੀ ਵਿਅਕਤੀ ਦੇ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਹੋਵੇਗੀ। ਵਿਆਹ ਲਈ ਟੈਂਟ ਹਾਊਸ ਅਤੇ ਹਲਵਾਈ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੇ ਸਾਮਾਨ ਦੀ ਹੋਮ ਡਿਲੀਵਰੀ ਵੀ ਨਹੀਂ ਕੀਤੀ ਜਾ ਸਕੇਗੀ। ਮਨਰੇਗਾ ਦੇ ਕੰਮ ਮੁਲਤਵੀ ਰਹਿਣਗੇ। ਇਸ ਸੰਬੰਧ ਵਿੱਚ ਦਿਹਾਤੀ ਵਿਕਾਸ ਵਿਭਾਗ ਵਿਸਥਾਰ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ।
ਲਾਕਡਾਊਨ ਵਿੱਚ ਹਰ ਤਰ੍ਹਾਂ ਦੇ ਧਾਰਮਿਕ ਥਾਂ ਬੰਦ ਰਹਿਣਗੇ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੂਜਾ-ਅਰਚਨਾ, ਇਬਾਦਤ, ਅਰਦਾਸ ਘਰ ਰਹਿ ਕੇ ਹੀ ਕਰਨ। ਹਸਪਤਾਲ ਵਿੱਚ ਦਾਖਲ ਕੋਵਿਡ ਪਾਜ਼ੇਟਿਵ ਮਰੀਜ਼ ਦੀ ਦੇਖਭਾਲ ਲਈ ਅਟੈਂਡੈਂਟ ਦੇ ਸੰਬੰਧ ਵਿੱਚ ਡਾਕਟਰੀ ਵਿਭਾਗ ਵੱਖਰੇ ਗਾਈਡਲਾਈਨ ਜਾਰੀ ਕਰੇਗਾ। ਮੈਡੀਕਲ ਸੇਵਾਵਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਨਿੱਜੀ ਅਤੇ ਸਰਕਾਰੀ ਟ੍ਰਾਂਸਪੋਰਟ ਦੇ ਸਾਧਨ ਜਿਵੇਂ- ਬੱਸ, ਜੀਪ ਆਦਿ ਪੂਰੀ ਤਰ੍ਹਾਂ ਬੰਦ ਰਹਿਣਗੇ। ਬਰਾਤ ਦੇ ਆਉਣ ਜਾਣ ਲਈ ਬੱਸ, ਆਟੋ, ਟੈਂਪੂ, ਟਰੇਕਟਰ, ਜੀਪ ਆਦਿ ਦੀ ਮਨਜ਼ੂਰੀ ਨਹੀਂ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.