ਇਸ ਪਿੰਡ ‘ਚ ਆਉਂਦੀ ਐ ਅਮਰੀਕਾ ਵਾਲੀ ਫੀਲਿੰਗ, ਦੂਰ ਦੂਰ ਤੋਂ ਦੇਖਣ ਆਉਂਦੇ ਨੇ ਲੋਕ (ਵੀਡੀਓ)
ਗੁਰਦਾਸਪੁਰ : ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਕਈ ਲੀਡਰਾਂ ਨੇ ਪੰਜਾਬ ਦੇ ਪਿੰਡਾਂ ਨੂੰ ਗੋਦ ਲਿਆ ਅਤੇ ਇਨ੍ਹਾਂ ਦੀ ਨੁਹਾਰ ਬਦਲਣ ਦਾ ਵਾਅਦਾ ਕੀਤਾ ਪਰ ਇਹ ਵਾਅਦਾ ਪੂਰਾ ਕਦੋਂ ਤੱਕ ਹੋਵੇਗਾ ਇਸਦਾ ਸਮਾਂ ਨਹੀਂ ਦੱਸਿਆ ਗਿਆ। ਜਿੱਥੇ ਇੱਕ ਪਾਸੇ ਸਰਕਾਰ ਪੰਜਾਬ ਦੇ ਪਿੰਡਾਂ ਦੀ ਹਾਲਤ ਵੱਲ ਧਿਆਨ ਨਹੀਂ ਦੇ ਰਹੀ ਤਾਂ ਉਥੇ ਹੀ ਵਿਦੇਸ਼ਾਂ ‘ਚ ਵਸੇ ਪੰਜਾਬੀ ਅੱਜ ਵੀ ਆਪਣੇ ਪਿੰਡਾਂ ਲਈ ਫਿਕਰਮੰਦ ਹਨ। ਅਜਿਹੀ ਹੀ ਇੱਕ ਮਿਸਾਲ ਸਾਹਮਣੇ ਆਈ ਹੈ ਗੁਰਦਾਸਪੁਰ ਦੇ ਪਿੰਡ ਬੁਲੇਵਾਲ ਦੀ। ਇੱਥੋਂ ਦਾ ਨੌਜਵਾਨ ਗੁਰਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਨੌਰਵੇ ‘ਚ ਰਹਿ ਰਿਹਾ ਹੈ ਪਰ ਆਪਣੇ ਪਿੰਡ ਲਈ ਇਸ ਨੌਜਵਾਨ ਦਾ ਮੌਹ ਉਸਦੇ ਕੀਤੇ ਕੰਮ ਰਾਹੀ ਸਾਫ ਹੀ ਝਲਕ ਰਿਹਾ ਹੈ। ਆਪਣੇ ਪਿੰਡ ਦੀ ਨੁਹਾਰ ਬਦਲਣ ਲਈ ਗੁਰਜੀਤ ਸਿੰਘ ਹੁਣ ਤੱਕ 24 ਲੱਖ ਰੁਪਏ ਆਪਣੇ ਪੱਲਿਓਂ ਖਰਚ ਚੁੱਕਿਆ ਹੈ।
Read Also ਮੈਕਸੀਕੋ ਸੀਮਾ ‘ਤੇ ਕੰਧ ਬਣਾਉਣ ਲਈ ਅਮਰੀਕਾ ਨੇ ਪਹਿਲੀ ਕਿਸ਼ਤ ਕੀਤੀ ਜਾਰੀ
ਓਧਰ ਗੁਰਜੀਤ ਸਿੰਘ ਦੀ ਇਸ ਕੋਸ਼ਿਸ਼ ਦੀ ਪਿੰਡ ਵਾਸੀ ਰੱਜ ਕੇ ਸ਼ਲਾਘਾ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਬਾਰੇ ਵੀ ਦੱਸਿਆ। ਬੁਲੇਵਾਲ ਦੇ ਪਿੰਡ ਦੇ ਲੋਕਾਂ ਨੇ ਵਿਦੇਸ਼ਾਂ ‘ਚ ਰਹਿੰਦੇ ਸਾਰੇ ਹੀ ਪੰਜਾਬੀ ਐਨ ਆਰ ਆਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੁਰਜੀਤ ਸਿੰਘ ਵਾਂਗ ਆਪਣੇ ਪਿੰਡ ਬਾਰੇ ਸੋਚਣ ਅਤੇ ਸ਼ਹਿਰਾਂ ਵਾਂਗ ਪਿੰਡਾਂ ਦਾ ਵੀ ਵਿਕਾਸ ਕੀਤਾ ਜਾਵੇ। ਐਨ ਆਰ ਆਈ ਗੁਰਜੀਤ ਸਿੰਘ ਦੀ ਕੋਸ਼ਿਸ਼ ਅਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਅੱਜ ਬੁਲੇਵਾਲ ਵਿਕਾਸਸ਼ੀਲ਼ ਪਿੰਡਾਂ ‘ਚ ਸ਼ਾਮਿਲ ਹੈ। ਸੋ ਬਾਕੀ ਐਨ ਆਰ ਆਈ ਲੋਕਾਂ ਨੂੰ ਵੀ ਲੋੜ ਐ ਕਿ ਲੀਡਰਾਂ ਤੋਂ ਉਮੀਦਾਂ ਛੱਡ ਕੇ ਇਸ ਲਈ ਆਪਣੇ ਆਪ ਹੰਭਲਾ ਮਾਰਨ। 4-5 ਸਾਲਾਂ ਤੋਂ ਲੀਡਰਾਂ ਦੇ ਵਸ ਪਏ ਪਿੰਡ ਅੱਜ ਵੀ ਉਨ੍ਹਾਂ ਦੀ ਉਡੀਕ ਹੀ ਕਰ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.