PunjabPunjabTop News

ਇਜ਼ਰਾਈਲ–ਈਰਾਨ ਜੰਗ ਦਾ ਅਸਰ, ਦੁਬਈ–UAE ਦੀਆਂ ਕਈ ਉਡਾਣਾਂ ਰੱਦ

ਅੰਮ੍ਰਿਤਸਰ: ਅਮਰੀਕਾ ਅਤੇ ਈਰਾਨ ਇਜ਼ਰਾਈਲ ਜੰਗ ਦੌਰਾਨ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਜਿਸ ਦਾ ਅਸਰ ਪੰਜਾਬ ‘ਤੇ ਵੀ ਪੈ ਰਿਹਾ ਹੈ। ਖ਼ਬਰਾਂ ਮੁਤਾਬਕ ਈਰਾਨ ਨੇ ਦੁਬਈ ‘ਤੇ ਹਮਲਾ ਕਰ ਦਿੱਤਾ ਹੈ। ਨਤੀਜੇ ਵਜੋਂ ਭਾਰਤ ਨੇ ਦੁਬਈ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਅਤੇ ਦੁਬਈ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਹੀ ਤਹਿਤ ਸੁਰੱਖਿਆ ਕਾਰਨਾਂ ਕਰਕੇ ਹੁਣ ਅੰਮ੍ਰਿਤਸਰ ਤੋਂ ਹਵਾਈ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ। ਜਿਸ ਕਾਰਨ ਅਰਬ ਅਮੀਰਾਤ (UAE), ਦੁਬਈ, ਸ਼ਾਰਜਾਹ ਅਤੇ ਹੋਰ ਮਿਡਲ ਈਸਟ ਮੰਜ਼ਿਲਾਂ ਵੱਲ ਜਾਣ ਵਾਲੀਆਂ ਅਤੇ ਉੱਥੋਂ ਆਉਣ ਜਾਣ ਵਾਲੇ ਲੋਕ ਵੀ ਖੱਜਲ ਹੋ ਰਹੇ ਹਨ।

ਐਤਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਬਈ, ਸ਼ਾਰਜਾਹ ਅਤੇ ਹੋਰ ਖਾੜੀ ਦੇਸ਼ਾਂ ਵੱਲ ਜਾਣ ਵਾਲੇ ਸੈਂਕੜੇ ਯਾਤਰੀ ਏਅਰਪੋਰਟ ‘ਤੇ ਫਸੇ ਹੋਏ ਹਨ। ਇਨ੍ਹਾਂ ਯਾਤਰੀਆਂ ਨੂੰ ਅਚਾਨਕ ਉਡਾਣਾਂ ਰੱਦ ਹੋਣ ਅਤੇ ਅੱਗੇ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਾ ਮਿਲਣ ਕਾਰਨ ਵੱਧ ਦਿੱਕਤ ਪੇਸ਼ ਆ ਰਹੀ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ, ਸ਼ਾਰਜਾਹ ਅਤੇ ਹੋਰ ਖਾੜੀ ਦੇਸ਼ਾਂ ਲਈ ਜਾਣ ਵਾਲੀਆਂ ਕਰੀਬ 10 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਇਸ ਤੋਂ ਪਹਿਲਾਂ ਬੀਤੀ ਰਾਤ ਚੰਡੀਗੜ੍ਹ ਏਅਰਪੋਰਟ ਵੀ ਬੰਦ ਕੀਤਾ ਗਿਆ ਸੀ। ਉਥੇ ਹੀ ਏਅਰਪੋਰਟ ਨਿਰਦੇਸ਼ਕ ਭੂਪਿੰਦਰ ਸਿੰਘ ਨੇ ਵੀ ਬੀਤੇ ਕੱਲ੍ਹ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ। ਉਥੇ ਹੀ ਏਅਰਪੋਰਟ ‘ਤੇ ਪਹੁੰਚੇ ਯਾਤਰੀ ਅਰਵਿੰਦਰ ਸਿੰਘ ਨੇ ਦੱਸਿਆ ਕਿ ”ਮੈਂ ਪਿਛਲੇ ਦੋ ਸਾਲਾਂ ਤੋਂ ਦੋਹਾ ਵਿੱਚ ਲੇਬਰ ਦਾ ਕੰਮ ਕਰ ਰਿਹਾ ਹਾਂ ਅਤੇ ਇੱਕ ਮਹੀਨਾ ਪਹਿਲਾਂ ਆਪਣੇ ਘਰ ਅੰਮ੍ਰਿਤਸਰ ਆਇਆ ਸੀ। ਅੱਜ ਕੰਪਨੀ ਵੱਲੋਂ ਵਾਪਸ ਕਤਰ ਜਾਣ ਲਈ ਟਿਕਟ ਭੇਜੀ ਗਈ ਸੀ, ਪਰ ਏਅਰਪੋਰਟ ‘ਤੇ ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ ਉਸ ਦੀ ਉਡਾਣ ਰੱਦ ਕਰ ਦਿੱਤੀ ਗਈ ਹੈ ਅਤੇ ਅਗਲੀ ਉਡਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਸ ਸਬੰਧੀ ਕੰਪਨੀ ਨੂੰ ਸੁਚਿਤ ਕੀਤਾ ਗਿਆ ਹੈ ਪਰ ਪਤਾ ਨਹੀਂ ਅਜੇ ਹੋਰ ਕਿੰਨੇ ਦਿਨ ਪਰੇਸ਼ਾਨੀ ਦਾ ਸਾਹਮਣਾ ਕਰਦਿਆਂ ਘਰ ਰਹਿਣਾ ਪਵੇਗਾ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button