Breaking NewsD5 specialNewsPunjab

ਕਰਫਿਊ ‘ਚ ਬੇਸ਼ਰਮ ਲੋਕਾਂ ਦਾ ਕੀ ਕਰੀਏ, ਘਰ ਬਣਾਇਆ ਸੀ ਮੁਰਗਾ, ਕਹਿੰਦੇ ਅਸੀਂ ਭੁੱਖੇ ਹਾਂ | Viral Video

ਇਸ ਵੀਡੀਓ ਨੂੰ ਜ਼ਰਾ ਗੌਰ ਨਾਲ ਵੇਖੋ ਜੋ ਲੋਕ ਕਹਿ ਰਹੇ ਨੇ ਕਿ ਸਾਡੇ ਘਰ ਰਾਸ਼ਨ ਨਹੀਂ। ਉਹਨਾਂ `ਤੇ ਜਦੋਂ ਛਾਪਾ ਵੱਜਿਆ ਤਾਂ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਪਤੀਲੇ `ਚ ਮੁਰਗਾ ਬਣਿਆ ਤੇ ਇਹ ਲੋਕ ਸਰਕਾਰ ਨੂੰ ਕੋਸ ਰਹੇ ਹਨ। ਜੇ ਛਾਪਾ ਨਾ ਵੱਜਦਾ ਤਾਂ ਸ਼ਾਇਦ ਅਜਿਹੇ ਲੋਕ ਵੀਡੀਓ ਬਣਾ ਕੇ ਵਾਇਰਲ ਵੀ ਕਰਦੇ ਨੇ ਕਿ ਸਾਡੇ ਘਰ ਖਾਣ-ਪੀਣ ਨੂੰ ਕੁਝ ਨਹੀਂ। ਫੇਰ ਸੋਸ਼ਲ ਮੀਡੀਆ `ਤੇ ਪ੍ਰਸ਼ਾਸਨ ਖ਼ਿਲਾਫ਼ ਭੜਾਸ ਕੱਢੀ ਜਾਂਦੀ ਹੈ ਕਿ ਇਹ ਮਦਦ ਨਹੀਂ ਕਰਦਾ ਪਰ ਜੋ ਲੋਕ ਨਜਾਇਜ਼ ਫ਼ਾਇਦਾ ਚੁੱਕਦੇ ਹਨ।

ਕਰਫਿਊ ‘ਚ ਬੇਸ਼ਰਮ ਲੋਕਾਂ ਦਾ ਕੀ ਕਰੀਏ, ਘਰ ਬਣਾਇਆ ਸੀ ਮੁਰਗਾ, ਕਹਿੰਦੇ ਅਸੀਂ ਭੁੱਖੇ ਹਾਂ | Viral Video

ਉਹਨਾਂ ਦਾ ਰੱਬ ਹੀ ਰਾਖਾ ਹੈ। ਇਹ ਵੀਡੀਓ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਇਲਾਕੇ ਦੀ ਹੈ। ਜਿਥੇ ਸਰਪੰਚ ਨੇ ਆਪ ਘਰ ਜਾ ਕੇ ਅਜਿਹੇ ਲੋਕਾਂ ਨੂੰ ਸ਼ਰਮਸਾਰ ਕੀਤਾ। ਜੋ ਗੁੰਮਰਾਹ ਕਰ ਰਹੇ ਸਨ ਕਿ ਉਹਨਾਂ ਦਾ ਰਾਸ਼ਨ ਮੁੱਕਿਆ ਹੈ। ਪੰਜਾਬ `ਚ ਕਈ ਥਾਵਾਂ `ਤੇ ਪੁਲਿਸ ਨੇ ਝੂਠੀ ਇਤਲਾਹ ਦੇਣ ਵਾਲਿਆਂ `ਤੇ ਪਰਚਾ ਵੀ ਕੱਟਿਆ। ਕੁਝ ਕੁ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ।ਲਿਹਾਜ਼ਾ ਉਮੀਦ ਹੈ ਕਿ ਲੋਕ ਆਪਣੀਆਂ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣਗੇ ਤਾਂ ਜੋ ਮਦਦ ਅਸਲ ਲੋੜਵੰਦਾਂ ਤੱਕ ਪਹੁੰਚ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button