UncategorizedBreaking NewsD5 specialNewsPunjab

ਆਹ ਦੇਖੋ ਦਾਲ ਦੇ ਵਪਾਰੀ ਨਾਲ ਹੋਇਆ ਵਾਕਾ, ਦੋ ਬੰਦਿਆਂ ਨੇ ਰਗੜਿਆ ਗਰੀਬ (ਵੀਡੀਓ)

ਜਗਰਾਂਓ : ਪੰਜਾਬ ਦੇ ਹਾਲਾਤ ਸੁਧਰ ਚੁੱਕੇ ਨੇ ਪੰਜਾਬ ਦੇ ਹਾਲਾਤ ਸੁਧਰ ਚੁੱਕੇ ਨੇ, ਇਹ ਸ਼ਬਦ ਤੁਸੀਂ ਅਕਸਰ ਹੀ ਸਰਕਾਰ ਜਾਂ ਸਰਕਾਰੀ ਨੁਮਾਇੰਦਿਆਂ ਦੇ ਮੂੰਹੋਂ ਸੁਣਦੇ ਰਹਿੰਦੇ ਹੋ ਪਰ ਅੱਜ ਅਸੀਂ ਤੁਹਾਨੂੰ ਜੋ ਕੁੱਝ ਦਿਖਾਉਣ ਜਾ ਰਹੇ ਹਾਂ, ਉਸ ਨੂੰ ਦੇਖ ਕੇ ਤੁਸੀਂ ਇੱਕ ਵਾਰ ਨਹੀਂ ਹਜ਼ਾਰ ਵਾਰ ਸੋਚੋਗੇ ਕਿ ਕੀ ਹਾਲਾਤ ਸੁਧਰ ਚੁੱਕੇ ਹਨ। ਤਸਵੀਰਾਂ ਲੁਧਿਆਣਾ ਦੇ ਸ਼ਹਿਰ ਜਗਰਾਂਓ ਦੀਆਂ ਨੇ ਜਿਥੇ ਕੁੱਝ ਲੁਟੇਰਿਆਂ ਨੇ ਇੱਕ ਮਸ਼ਹੂਰ ਦਾਲ ਵਪਾਰੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਵਾਰਦਾਤ ਲੁੱਟ ਦੀ ਇਰਾਦੇ ਨਾਲ ਹੋਈ ਲੁਟੇਰਿਆਂ ਨੇ ਵਪਾਰੀ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹਿਆ ਅਤੇ ਉਸਨੂੰ ਤਿੰਨ ਗੋਲੀਆਂ ਮਾਰ ਕੇ ਫਰਾਰ ਹੋ ਗਏ। ਘਟਨਾ ਗਲੀ ਵਿੱਚ ਲੱਗੇ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ, ਜਿਸ ਦੇ ਅਧਾਰ ਤੇ ਪੁਲਿਸ ਦੋਸ਼ੀਆਂ ਨੂੰ ਫੜ੍ਹਨ ਵਿੱਚ ਜੁਟ ਗਈ ਹੈ।

Read Also ੲਿੱਕ ਹੋਰ ਕੌਮੀ ਖਿਡਾਰਨ ਨੂੰ ਲਗਾੲਿਅਾ ਗਿਅਾ ਚਿੱਟੇ ‘ਤੇ, ਸੁਣੋ ਦਿਲ ਦਹਿਲਾੳੂ ਵਾਕਾ

ਜਾਣਕਾਰੀ ਮੁਤਾਬਕ ਜ਼ਖਮੀ ਵਪਾਰੀ ਇਸ ਸਮੇਂ ਹਸਪਤਾਲ ਵਿੱਚ ਭਰਤੀ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਨਾਲ ਹੀ ਨਾਜ਼ੁਕ ਹਾਲਤ ਬਣੀ ਹੋਈ ਹੈ। ਪੰਜਾਬ ਦੀ ਕਨੂੰਨ ਵਿਵਸਥਾ, ਲੋਕਾਂ ਦੀ ਸੁਰੱਖਿਆ ਅਤੇ ਹਾਲਾਤਾਂ ਦੀ ਜਿਹੜੇ ਕਾਗਜ਼ਾਂ ਵਿੱਚ ਸੁਧਰ ਗਏ ਹਨ ਪਰ ਸੜਕ ਤੇ ਜਾਂਦੇ ਕਿਸੇ ਵਪਾਰੀ, ਕਿਸੇ ਡਾਕਟਰ, ਕਿਸੇ ਮੁਲਾਜ਼ਮਾਂ ਜਾਂ ਫਿਰ ਕਿਸੇ ਮਜ਼ਦੂਰ ਲਈ ਨਹੀਂ ਸੁਧਰੇ। ਜਿਸਨੂੰ ਹੁਣ ਘਰੋਂ ਨਿਕਲਣ ਸਮੇਂ ਆਪਣੀ ਜੇਬ ਵਿੱਚ 100 ਰੁਪਏ ਪਾ ਕੇ ਤੁਰਨ ਤੋਂ ਵੀ ਡਰ ਲੱਗਦਾ ਹੈ, ਕਿ ਸ਼ਾਇਦ ਕਿਸੇ 100 ਰੁਪਏ ਪਿੱਛੇ ਕੋਈ ਉਸਦਾ ਖੂਨ ਹੀ ਨਾ ਕਰ ਦੇਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button