ਆਸਟ੍ਰੇਲੀਆ ‘ਚ ਪੰਜਾਬੀ ਟੈਕਸੀ ਡਰਾਈਵਰ ਨੂੰ ਜਬਰ-ਜਿਨਾਹ ਮਾਮਲੇ ‘ਚ ਹੋਈ ਸਜ਼ਾ
ਬ੍ਰਿਸਬੇਨ : ਆਸਟ੍ਰੇਲੀਆ ਦੇ ਬ੍ਰਿਸਬੇਨ ‘ਚ 26 ਸਾਲਾ ਟੈਕਸੀ ਡਰਾਈਵਰ ਗੁਰਪ੍ਰੀਤ ਸਿੰਘ ਗਰੇਵਾਲ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਟੈਕਸੀ ਡਰਾਈਵਰ ਗੁਰਪ੍ਰੀਤ ਸਿੰਘ ਨੂੰ ‘ਚ ਇਕ ਮਹਿਲਾ ਯਾਤਰੀ ਨਾਲ ਜਬਰ ਜਿਨਾਹ ਅਤੇ ਇਕ ਹੋਰ ਜਿਨਸੀ ਹਮਲੇ ਦੇ ਦੋਸ਼ ‘ਚ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ ਸਾਲ 2017 ਦੀ 13 ਮਈ ਦਾ ਹੈ ਦਰਅਸਲ ਗੁਰਪ੍ਰੀਤ ਨੇ ਟੈਕਸੀ ਦੇ ਕਿਰਾਏ ਦੇ ਬਦਲੇ ਸਬੰਧ ਬਣਾਉਣ ਦੀ ਗੱਲ ਕੀਤੀ ਸੀ। ਜਦੋਂ ਮਹਿਲਾ ਯਾਤਰੀ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਉਸ ਨੇ ਮਹਿਲਾ ਨਾਲ ਬਲਾਤਕਾਰ ਕੀਤਾ। ਬ੍ਰਿਸਬੇਨ ਦੀ ਜ਼ਿਲ੍ਹਾ ਅਦਾਲਤ ‘ਚ ਸ਼ੁੱਕਰਵਾਰ ਨੂੰ ਸੁਣਵਾਈ ਕੀਤੀ ਗਈ ਅਤੇ ਇਸ ਅਦਾਲਤੀ ਸੁਣਵਾਈ ‘ਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਘਟਨਾ ਮਗਰੋਂ ਗੁਰਪ੍ਰੀਤ ਪੀੜਤਾ ਦੇ ਘਰ ਫੁੱਲ ਲੈ ਕੇ ਗਿਆ ਸੀ ਅਤੇ ਉਸ ਵਲੋਂ ਆਪਣੇ ਕੀਤੇ ਦੀ ਮੁਆਫ਼ੀ ਵੀ ਮੰਗੀ ਗਈ।
Read Also ਆਸਟ੍ਰੇਲੀਆ ਦੇ ਸਿਡਨੀ ‘ਚ ਪੰਜਾਬੀ ਨੌਜਵਾਨ ਲਾਪਤਾ
ਇਸ ਤੋਂ ਦੋ ਮਹੀਨੇ ਬਾਅਦ ਗੁਰਪ੍ਰੀਤ ਨੇ ਇਕ ਹੋਰ ਮਹਿਲਾ ਯਾਤਰੀ ‘ਤੇ ਜਿਨਸੀ ਹਮਲਾ ਕੀਤਾ ਅਤੇ ਉਸ ਨੂੰ ਪੈਸੇ ਦਿੱਤੇ ਸਨ। ਜੱਜ ਜੌਨ ਕੋਕਰ ਨੇ ਕਿਹਾ ਕਿ ਮੈਂ ਸਪੱਸ਼ਟ ਰੂਪ ਨਾਲ ਕਹਿ ਸਕਦਾ ਹਾਂ ਕਿ ਜਿਸ ਤਰ੍ਹਾਂ ਦੀ ਗਰੇਵਾਲ ਵਲੋਂ ਘਿਣਾਉਣੀ ਹਰਕਤ ਕੀਤੀ ਗਈ ਹੈ। ਉਸ ਨਾਲ ਪੀੜਤ ਔਰਤਾਂ ਕਾਫੀ ਪਰੇਸ਼ਾਨ ਹੋਈਆਂ ਹਨ। ਗੁਰਪ੍ਰੀਤ ਨੂੰ ਦਸੰਬਰ 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 4 ਮਹੀਨੇ ਬਾਅਦ ਉਸ ਨੂੰ ਜ਼ਮਾਨਤ ਮਿਲੀ ਸੀ। ਜਦੋਂ ਉਸ ਨੂੰ ਰਿਹਾਅ ਕੀਤਾ ਗਿਆ ਸੀ ਤਾਂ ਉਸ ਨੇ ਬ੍ਰਿਸਬੇਨ ਕੌਮਾਂਤਰੀ ਹਵਾਈ ਅੱਡੇ ਤੋਂ ਦੌੜਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਤੋਂ ਬਾਅਦ ਉਸ ਨੂੰ ਮੁੜ ਹਿਰਾਸਤ ਵਿਚ ਲੈ ਲਿਆ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.