Press ReleasePunjabTop News

ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਣ-ਪੱਖੀ ਢਾਂਚੇ ’ਤੇ ਕੇਂਦਰਿਤ ਹੋਵੇ: ਅਮਨ ਅਰੋੜਾ 

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵੱਲੋਂ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ 8ਵੇਂ ਐਡੀਸ਼ਨ ਆਰਚੀਬਿਲਡ ਸ਼ੋਅ- 2022 ਦਾ ਆਗ਼ਾਜ਼   

ਚੰਡੀਗੜ੍ਹ : ਭਵਿੱਖ ਮੁਖੀ ਲੋੜਾਂ ਤੇ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਨ ਪੱਖੀ ਨਿਰਮਾਣ ਢਾਂਚੇ ਵੱਲ ਸੇਧਿਤ ਹੋਣੀ ਚਾਹੀਦੀ ਹੈ ਤਾਂ ਜੋ ਆਰਾਮਦਾਇਕ ਰਹਿਣ-ਸਹਿਣ ਅਤੇ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਕੀਤਾ।

Gurdaspur Gurudwara News : ਗੋਲਕ ਦੀ ਮਾਇਆ ਨੂੰ ਲੈ ਕੇ ਪਿਆ ਰੌਲਾ, Police ਨਾਲ ਔਰਤਾਂ ਦਾ ਪਿਆ ਪੇਚਾ

ਉਨ੍ਹਾਂ ਨੇ ਸ਼ੁੁੱਕਰਵਾਰ ਦੇਰ ਸ਼ਾਮ ਇਥੇ ਹੋਟਲ ਮਾਊਂਟਵਿਊ ਵਿੱਚ ਪੀ.ਐਚ.ਡੀ. ਚੈਂਬਰ ਵੱਲੋਂ ਕਰਵਾਏ ਗਏ ਆਪਣੀ ਕਿਸਮ ਦੇ ਪਹਿਲੇ ਸਮਾਗਮ: ਆਰਕੀਟੈਕਚਰ ਐਕਸੀਲੈਂਸ ਰਿਕੋਗਨੀਸ਼ਨ ਐਟ ਇਨਜ਼ ਐਂਡ ਆਊਟਸ: 8ਵੇਂ ਐਡੀਸ਼ਨ ਆਰਚੀਬਿਲਡ ਸ਼ੋਅ- 2022 ਦੀ ਪ੍ਰਧਾਨਗੀ ਕੀਤੀ। ਇਸ ਸ਼ੋਅ ਦਾ ਥੀਮ “ਟੁਆਰਡਜ਼ ਸਮਾਰਟ ਐਂਡ ਸਸਟੇਨੇਬਲ ਸਪੇਸਿਸ” ਸੀ। ਅਮਨ ਅਰੋੜਾ ਨੇ ਕਿਹਾ ਕਿ ਆਰਕੀਟੈਕਟ ਇਮਾਰਤਾਂ ਨੂੰ ਆਕਾਰ ਦਿੰਦੇ ਹਨ ਅਤੇ ਬਾਅਦ ਵਿੱਚ ਇਹ ਇਮਾਰਤਾਂ ਲੋਕਾਂ ਦੇ ਜੀਵਨ ਨੂੰ ਆਕਾਰ ਦਿੰਦੀਆਂ ਹਨ। ਉਨ੍ਹਾਂ  ਕਿਹਾ ਕਿ ਭਵਨ ਨਿਰਮਾਣ ਕਲਾ ਉਦਯੋਗ ਦੇ ਮੋਢਿਆਂ ‘ਤੇ ਅੱਜ ਵੱਡੀ ਜ਼ਿੰਮੇਵਾਰੀ ਹੈ।

Khanna News : ਪੇਟੀਆਂ ‘ਚੋਂ ਮਿਲੀ ਅਜੀਬ ਚੀਜ਼, ਮਚਿਆ ਹੜਕੰਪ, ਲੋਕ ਹੋਏ ਇਕੱਠੇ | D5 Channel Punjabi

ਭਵਨ ਨਿਰਮਾਣ ਕਲਾ ਉਦਯੋਗ ਦੇ ਨੁਮਾਇੰਦਿਆਂ ਨੂੰ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦੇ ਤੇਜ਼ੀ ਨਾਲ ਸ਼ਹਿਰੀਕਰਨ ਵੱਲ ਵਧ ਰਹੇ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਇਸ ਉਦਯੋਗ ਲਈ ਅਥਾਹ ਮੌਕੇ ਉਪਲਬਧ ਹਨ। ਉਨ੍ਹਾਂ ਕਿਹਾ ਕਿ ਐਸ.ਏ.ਐਸ.ਨਗਰ (ਮੋਹਾਲੀ) ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਨੂੰ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਵਿਕਸਤ ਲਈ ਆਰਕੀਟੈਕਚਰ ਭਾਈਚਾਰੇ ਦੇ ਸਹਿਯੋਗ ਤੇ ਸੇਧ ਦੀ ਲੋੜ ਹੈ।

Bandi Singh ਦੀ Rehai ਨੂੰ ਲੈਕੇ SGPC ਦਾ ਵੱਡਾ ਐਲਾਨ | D5 Channel Punjabi

ਕੈਬਨਿਟ ਮੰਤਰੀ ਨੇ ਕਿਹਾ ਕਿ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਭਵਨ ਨਿਰਮਾਣ ਕਲਾ ਅਤੇ ਵਿਰਾਸਤੀ ਇਮਾਰਤਾਂ ਜਿਵੇਂ ਭਾਈ ਰਾਮ ਸਿੰਘ ਦੁਆਰਾ ਡਿਜ਼ਾਈਨ ਕੀਤਾ ਖਾਲਸਾ ਕਾਲਜ, ਅੰਮਿ੍ਤਸਰ ਅਤੇ ਸੂਬੇ ਦੀਆਂ ਹੋਰ ਪ੍ਰਸਿੱਧ ਧਾਰਮਿਕ ਇਮਾਰਤਾਂ ਅਤੇ ਕਿਲਿਆਂ ਨੂੰ ਮਾਡਲ ਵਜੋਂ ਵਰਤਿਆ ਜਾ ਸਕਦਾ ਹੈ। ਅਮਨ ਅਰੋੜਾ ਨੇ ਕਿਹਾ ਕਿ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਇਹ ਪਹਿਲਕਦਮੀ ਆਰਕੀਟੈਕਟਾਂ ਨੂੰ ਉਨ੍ਹਾਂ ਦੇ ਕੰਮ ਲਈ ਮਾਨਤਾ ਦੇਵੇਗੀ। ਸਮਾਗਮ ਦੌਰਾਨ ਸ੍ਰੀ ਅਮਨ ਅਰੋੜਾ ਅਤੇ ਹੋਰ ਪਤਵੰਤਿਆਂ ਨੇ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਐਜੂਕੇਟਰ ਆਰਕੀਟੈਕਟ ਲਈ ਪ੍ਰੋ. (ਡਾ.) ਐੱਸ.ਐੱਸ. ਭੱਟੀ, ਪ੍ਰੈਕਟਿਸਿੰਗ ਆਰਕੀਟੈਕਟ ਵਜੋਂ ਸ੍ਰੀ ਸ਼ਿਵਦੱਤ ਸ਼ਰਮਾ ਅਤੇ ਪਬਲਿਕ ਸਰਵਿਸ ਗਵਰਨਮੈਂਟ ਆਰਕੀਟੈਕਟ ਲਈ ਸ੍ਰੀ ਕੌਸ਼ਲ ਸ਼ਾਮ ਲਾਲ ਦਾ ਲਾਈਫਟਾਈਮ ਅਚੀਵਮੈਂਟ ਐਵਾਰਡਾਂ ਨਾਲ ਸਨਮਾਨ ਕੀਤਾ।

Moosewala ਮਾਮਲੇ ‘ਚ ਨਵਾਂ ਮੋੜ, ਸ਼ੂਟਰਾਂ ਨੇ ਖੋਲ੍ਹਿਆ ਮੂੰਹ, ਵੱਡੇ ਖੁਲਾਸੇ, ਲੱਗੂ ਨੰਬਰ | D5 Channel Punjabi

ਇਸ ਤੋਂ ਇਲਾਵਾ ਰਿਹਾਇਸ਼ੀ ਡਿਜ਼ਾਈਨ ਸ਼੍ਰੇਣੀ ਤਹਿਤ ਗਰੁੱਪ ਹਾਊਸਿੰਗ ਵਿਦ ਓਪਨ ਸਪੇਸ ਪ੍ਰਾਜੈਕਟ ਲਈ ਸ੍ਰੀ ਸੁਸ਼ੀਲ ਸਰਮਾ, ਸਮਾਲ ਇੰਡੀਪੈਂਡੈਂਟ ਹਾਊਸ ਪ੍ਰਾਜੈਕਟ ਲਈ ਸ੍ਰੀ ਅਜੈ ਗੁਲਾਟੀ, ਲਾਰਜ ਇੰਡੀਪੈਂਡੈਂਟ ਹਾਊਸ ਪ੍ਰਾਜੈਕਟ ਲਈ ਸ੍ਰੀ ਬਦਰੀਨਾਥ ਕਾਲੇਰੂ, ਅਫੋਰਡਏਬਲ ਗਰੁੱਪ ਹਾਊਸਿੰਗ ਪ੍ਰਾਜੈਕਟ ਲਈ ਸ੍ਰੀ ਪੌਨੀ ਐਮ ਕੌਨਕੈਸਾਓ, ਕਮਰਸ਼ੀਅਲ ਡਿਜ਼ਾਈਨ ਫਾਰ ਆਫਿਸ ਬਿਲਡਿੰਗ ਪ੍ਰਾਜੈਕਟ ਲਈ ਸ੍ਰੀ ਮੋਹਿਤਾ (ਗਰਗ) ਵਸ਼ਿਸ਼ਟ, ਇੰਡਸਟਰੀਅਲ ਬਿਲਡਿੰਗ ਡਿਜ਼ਾਈਨ ਪ੍ਰਾਜੈਕਟ ਲਈ ਸ੍ਰੀ ਆਸ਼ੀਸ਼ ਰਾਠੀ, ਰਿਟੇਲ ਡਿਜ਼ਾਈਨ ਪ੍ਰਾਜੈਕਟ ਲਈ ਸ੍ਰੀ ਗੁਰਪ੍ਰੀਤ ਸਿੰਘ ਸ਼ਾਹ, ਹਾਸਪਿਟੈਲਿਟੀ ਡਿਜ਼ਾਈਨ ਤਹਿਤ ਹੋਟਲਜ਼ ਪ੍ਰਾਜੈਕਟ ਲਈ ਸ੍ਰੀ ਸ਼ੀਤਲ ਸ਼ਰਮਾ, ਰੇਸਤਰਾਂ ਪ੍ਰਾਜੈਕਟ ਲਈ ਸ੍ਰੀ ਪੌਨੀ ਐਮ ਕੌਨਕੈਸਾਓ, ਕੰਟੈਕਸਚੂਅਲ ਡਿਜ਼ਾਈਨ ਲਈ ਸ੍ਰੀ ਕੰਵਰ ਪ੍ਰੀਤ ਸਿੰਘ, ਹਾਰਬਿੰਗਰ ਆਫ ਚੇਂਜ- ਆਰਕੀਟੈਕਟ ਅੰਡਰ 40 ਲਈ ਸ੍ਰੀ ਬਦਰੀਨਾਥ ਕਾਲੇਰੂ ਨੂੰ ਸਨਮਾਨਿਤ ਕੀਤਾ ਗਿਆ।

‘AAP’ MLA ਤੋਂ ਮਿਲੇ ਹਥਿਆਰ ਦਾ ਸੱਚ! MLA’s ਨੂੰ ਕਿਸਨੇ ਕੀਤਾ ਫੋਨ? | D5 Channel Punjabi

ਇਸ ਮੌਕੇ ਪੀ.ਐਚ.ਡੀ.ਸੀ.ਸੀ.ਆਈ. ਦੇ ਚੰਡੀਗੜ੍ਹ ਚੈਪਟਰ ਦੇ ਚੇਅਰਪਰਸਨ ਸ੍ਰੀ ਮਧੂ ਸੂਦਨ ਵਿਜ,  ਆਰਕੀਟੈਕਚਰ ਐਂਡ ਇੰਟੀਰੀਅਰਜ਼ ਫੋਰਮ ਦੇ ਚੇਅਰਪਰਸਨ ਸ੍ਰੀ ਆਨੰਦ ਸ਼ਰਮਾ, ਚੰਡੀਗੜ੍ਹ ਚੈਪਟਰ ਦੇ ਉਪ-ਚੇਅਰਪਰਸਨ ਸ੍ਰੀ ਸੁਵਰਤ ਖੰਨਾ, ਸ੍ਰੀ ਕਪਿਲ ਸੇਤੀਆ, ਮੁੱਖ ਆਰਕੀਟੈਕਟ, ਪੰਜਾਬ ਸ੍ਰੀਮਤੀ ਸਪਨਾ ਅਤੇ ਸ੍ਰੀ ਆਰ.ਐਸ. ਸਚਦੇਵਾ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button