Breaking NewsD5 specialNewsPunjab

ਰਾਤ ਦੇ ਹਨੇਰੇ ‘ਚ ਆਹ ਬੰਦਿਆਂ ਨੇ ਕੀਤਾ ਵੱਡਾ ਕਾਰਾ, ਦਿਹਾੜੀਦਾਰ ਬੰਦਿਆਂ ਨੂੰ ਕੁੱਟ-ਕੁੱਟ ਕਰਤਾ ਕਮਲੇ! (ਵੀਡੀਓ)

ਹੁਸ਼ਿਆਰਪੁਰ : ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਹੰਗਰੀ ਪੁਆਇੰਟ ਦੀਆਂ ਨੇ ਜਿਥੇ ਪਹੁੰਚੇ ਕੁਝ ਨੌਜਵਾਨਾਂ ਨੇ ਹੰਗਰੀ ਪੁਆਇੰਟ ਦੇ ਕਾਮਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿਸ ਤਰਾਂ ਇਹ ਨੌਜਵਾਨ ਕੰਮ ਕਰ ਰਹੇ ਕਾਮਿਆਂ ਤੇ ਹਮਲਾ ਕਰ ਰਹੇ ਨੇ। ਕਸੁਨ-ਮੁਕਿਆਂ ਨਾਲ ਹਮਲਾ ਕੀਤਾ ਜਾ ਰਿਹਾ ਆਪਣੇ ਬਚਾਅ ਲਈ ਕੰਮ ਕਰਨ ਵਾਲੇ ਵਰਕਰ ਉਨਾਂ ਨੂੰ ਰੋਕ ਵੀ ਰਹੇ ਨੇ ਪਰ ਉਹ ਨੌਜਵਾਨ ਲਗਾਤਾਰ ਉਨਾਂ ਨੂੰ ਕੁਟਦੇ ਜਾ ਰਹੇ ਨੇ। ਦਰਅਸਲ ਕੁੱਟਮਾਰ ਕਰਨ ਵਾਲੇ ਇਹ ਨੌਜਵਾਨ ਹੰਗਰੀ ਪੁਆਇੰਟ ਦੁਕਾਨ ਤੇ ਕੁਝ ਖਾਣ ਲਈ ਆਏ ਸੀ।

Read Also ਸੀਸੀਟੀਵੀ ਕੈਮਰੇ `ਚ ਕੈਦ ਹੋਈ ਮੌਤ Live Video

ਜਿਨਾਂ ਦਾ ਮਾਮੂਲੀ ਬਹਿਸ ਕਾਮਿਆਂ ਨਾਲ ਹੋ ਗਈ, ਜਿਸ ਤੋਂ ਬਾਅਦ ਨੌਜਵਾਨਾਂ ਨੇ ਕਾਮਿਆਂ ਨੂੰ ਕੁਟਣਾ ਸ਼ੁਰੂ ਕਰ ਦਿੱਤਾ। ਦੁਕਾਨ ਦੇ ਮਾਲਕ ਨੇ ਦਸਿਆ ਕਿ ਨੌਜਵਾਨਾਂ ਵਲੋਂ ਕੜਿਆਂ ਨਾਲ ਉਸ ਦੇ ਕਾਮਿਆਂ ਤੇ ਹਮਲਾ ਕੀਤਾ ਗਿਆ ਹੈ ਜਿਸ ਨਾਲ ਦੋ ਵਰਕਰ ਬੁਰੀ ਤਰਾਂ ਜ਼ਖਮੀ ਹੋ ਗਏ ਹਨ। ਘਟਨਾ ਦੀ ਜਾਂਚ ਕਰਨ ਪਹੁੰਚੀ ਪੁਲਿਸ ਟੀਮ ਨੇ ਮਾਮਲਾ ਦਰਜ ਕਰ ਲਿਆ ਤੇ ਸੀਸੀਟੀਵੀ ਦੀ ਫੁਟੇਜ ਜ਼ਰੀਏ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਹਰ ਦਿਨ ਅਜਿਹੇ ਮਾਮਲੇ ਸਾਹਮਣੇ ਆਉਣਾ ਪੁਲਿਸ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button