ਅੰਗੂਠੇ ਦੀ ਸੱਟ ਕਾਰਨ ਹਰਮਨਪ੍ਰੀਤ ਪਹਿਲੇ ਵਨਡੇ ਤੋਂ ਬਾਹਰ
ਮੈਕੇ : ਭਾਰਤ ਦੀ ਸੀਨੀਅਰ ਖਿਡਾਰੀ ਹਰਮਨਪ੍ਰੀਤ ਕੌਰ ਅੰਗੂਠੇ ਦੀ ਸੱਟ ਕਾਰਨ ਆਸਟ੍ਰੇਲੀਆ ਦੇ ਖਿਲਾਫ ਪਹਿਲਾਂ ਇੱਕ ਦਿਨਾਂ ਕ੍ਰਿਕੇਟ ਮੈਚ ਤੋਂ ਬਾਹਰ ਹੋ ਗਈ। 32 ਸਾਲ ਦੀ ਇਸ ਹਰਫਨਮੌਲਾ ਖਿਡਾਰੀ ਨੂੰ ਸ਼ਨੀਵਾਰ ਨੂੰ ਆਸਟ੍ਰੇਲੀਆ ਦੇ ਖਿਲਾਫ ਅਭਿਆਸ ਮੈਚ ਤੋਂ ਪਹਿਲਾਂ ਸੱਟ ਲੱਗੀ ਸੀ।
Khabran Da Sira🔴LIVE : CM ਚੰਨੀ ਤੋਂ ਮੰਗਿਆ ਅਸਤੀਫ਼ਾ, ਪਿਆ ਕਲੇਸ਼ ! ਨਵਜੋਤ ਸਿੱਧੂ ਨੇ ਫੇਰ ਪਾਇਆ ਪੰਗਾ
ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ ਭਾਰਤ ਦੇ ਮੁੱਖ ਕੋਚ ਰਮੇਸ਼ ਪਵਾਰ ਨੇ ਕਿਹਾ, ‘ਉਸ ਨੂੰ ਫਿੱਟ ਘੋਸ਼ਿਤ ਕੀਤਾ ਗਿਆ ਸੀ ਪਰ ਕੁਝ ਦਿਨ ਪਹਿਲਾਂ ਉਸ ਦੇ ਅੰਗੂਠੇ ‘ਤੇ ਸੱਟ ਲੱਗ ਗਈ। ਉਹ ਪਹਿਲਾ ਮੈਚ ਨਹੀਂ ਖੇਡ ਸਕੇਗੀ।’ ਉਨ੍ਹਾਂ ਕਿਹਾ, ‘ਅਗਲੇ ਵਨਡੇ ਲਈ ਅਸੀ ਉਸਦੀ ਫਿੱਟਨੈੱਸ ਦੀ ਸਮੀਖਿਆਂ ਕਰਕੇ ਫ਼ੈਸਲਾ ਲਵਾਂਗੇ। ਉਥੇ ਹੀ ਸ਼ਿਖਾ ਪਾਂਡੇ ਫਿੱਟ ਹੈ ਅਤੇ ਚੋਣ ਲਈ ਉਪਲਬਧ ਹੈ।
ਮੁੱਖ ਮੰਤਰੀ ਚੰਨੀ ਦੀ ਹਾਈਕਮਾਨ ਨਾਲ ਮੀਟਿੰਗ, ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ! | D5 Channel Punjabi
ਇਸ ਫਾਰਮੈਟ ਵਿਚ ਭਾਰਤ ਦੇ ਉਪ-ਕਪਤਾਨ ਹਰਮਨਪ੍ਰੀਤ ਸੱਟ ਕਾਰਨ ਪਿਛਲੇ ਮਹੀਨੇ ‘ਦਿ ਹੰਡਰੇਡ’ ਤੋਂ ਪਰਤ ਆਈ ਸੀ। ਉਹ ਮਾਰਚ ਵਿਚ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਸੀਰੀਜ਼ ਤੋਂ ਬਾਅਦ ਕੋਰੋਨਾ ਦੀ ਲਾਗ ਦਾ ਸ਼ਿਕਾਰ ਵੀ ਹੋ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.