Breaking NewsD5 specialIndiaNewsPoliticsPunjabUncategorized

”ਵਿਦਿਆਰਥੀ ਵਿਕਾਸ ਮੰਚ” ਵੱਲੋਂ ਡਾ.ਹਰਸਿੰਦਰ ਕੌਰ ਨੂੰ 5 ਸਤੰਬਰ ਨੂੰ ਕੀਤਾ ਜਾਵੇਗਾ ਸਨਮਾਨਿਤ”

ਪਟਿਆਲਾ : ਡਾ.ਹਰਸਿੰਦਰ ਕੌਰ ਬੱਚਿਆਂ ਦੀ ਮਾਹਿਰ ਪਟਿਆਲਾ ਨੂੰ ਨੈਸ਼ਨਲ ਪੱਧਰ ਦਾ ਸਨਮਾਨ ਦੇਣ ਲਈ ਚੁਣ ਲਿਆ ਗਿਆ ਹੈ। ਵਿਦਿਆਰਥੀ ਵਿਕਾਸ ਮੰਚ ਵੱਲੋਂ ਇਹ ਇਨਾਮ ਗ੍ਰੇਟਰ ਨੋਇਡਾ ਵਿਖੇ ਪੰਜ ਸਤੰਬਰ ਨੂੰ ਦਿੱਤਾ ਜਾਣਾ ਹੈ। ਉਸ ਨੂੰ ਇਹ ਐਵਾਰਡ ”ਬੈਸਟ ਮੋਟੀਵੇਸ਼ਨਲ’ ਯਾਨੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਬੁਲਾਰਾ ਵੱਲੋਂ ਬਿਹਤਰੀਨ ਅਧਿਆਪਕਾਂ ਚੁਣ ਕੇ ਦਿੱਤਾ ਜਾ ਰਿਹਾ ਹੈ। ”ਰਾਸ਼ਟਰੀ ਵਿਸ਼ਿਸ਼ਟ ਚਿਕਿਤਸਕ ਸਨਮਾਨ” ਨਾਲ ਅਧਿਆਪਕ ਦਿਵਸ ਉੱਤੇ ਸਨਮਾਨ ਹਾਸਲ ਕਰਨ ਵਾਲੀ ਡਾ.ਹਰਸਿੰਦਰ ਕੌਰ
ਪਹਿਲਾਂ ਹੀ ਭਾਰਤ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੁਆਰਾ ਸਨਮਾਨਿਤ ਕੀਤਾ ਜਾ ਚੁੱਕਾ ਹੈ।

BIG BREAKING ਬਾਦਲ ਪਰਿਵਾਰ ਨੂੰ ਵੱਡਾ ਸਦਮਾ | Parkash Singh Badal | Manpreet Badal | Gurdas Badal

ਸਟੀਲ ਵੂਮੈਨ ਆਫ ਇੰਡੀਆ, ਗੌਰਵ ਪੰਜਾਬ ਦਾ,ਧੀ ਪੰਜਾਬ ਦੀ ਅਤੇ ਬਾਬਾ ਫਰੀਦ ਐਵਾਰਡ , ਮਾਈ ਭਾਗੋ ਐਵਾਰਡ , ਰਾਣੀ ਝਾਂਸੀ ਐਵਾਰਡ ਫਖ਼ਰ ਏ ਕੌਮ ਵਰਗੇ ਸਨਮਾਨ ਪਹਿਲਾਂ ਹੀ ਡਾ.ਹਰਸਿੰਦਰ ਕੌਰ ਦੀ ਝੋਲੀ ਪੈ ਚੁੱਕੇ ਹਨ। ਡਾ.ਹਰਸਿੰਦਰ ਕੌਰ
ਪਿਛਲੇ 26 ਸਾਲਾਂ ਤੋਂ ਪਿੰਡਾਂ, ਕਾਲਜਾਂ, ਸਕੂਲ, ਟੀ ਵੀ, ਰੇਡੀਓ ‘ਤੇ ਲੈਕਚਰ ਦਿੰਦੀ ਆ ਰਹੀ ਹੈ। ਪਹਿਲਾਂ ਵੀ ਡਾ.ਹਰਸਿੰਦਰ ਕੌਰ ਦੁਨੀਆਂ ਦੇ 100 ਚੋਟੀ ਦੇ ਸਿੱਖ ਰੋਲ ਮਾਡਲ ਵਿੱਚ ਸ਼ਾਮਲ ਕੀਤੀ ਚੁੱਕੀ ਹੈ।

Canada ਜਾਣ ਤੋਂ ਪਹਿਲਾਂ ਜੇਠ ਨੇ ਉਜਾੜਤਾ ਘਰ! 35 ਕਿੱਲੇ ਜ਼ਮੀਨ ਵਾਲੇ ਪਰਿਵਾਰ ‘ਚ ਵਿਆਹੀ ਸੀ D5 Channel Punjabi

ਉਸ ਦੀ ਸਫਿਚ ਨੂੰ ਇੰਟਰਨੈਸ਼ਨਲ ਰੇਡੀਓ ਫੈਸਟੀਵਲ ਆਫ ਈਰਾਨ ਵਿੱਚ ਦੁਨੀਆਂ ਭਰ ਵਿੱਚੋਂ ਪਹਿਲਾਂ ਇਨਾਮ ਦਿੱਤਾ ਗਿਆ ਸੀ।ਡਾ.ਹਰਸਿੰਦਰ ਕੌਰ ਨੂੰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੁਆਰਾ ਲਾਈਫ ਟਾਈਮ ਪ੍ਰਾਪਤੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਹ ਇੱਕ ਟਰੱਸਟ ‘ਡਾ.ਹਰਸ਼ ਚੈਰੀਟੇਬਲ ਟਰੱਸਟ” ਰਾਹੀਂ ਪਿਛਲੇ 12 ਤੋਂ ਆਪਣੇ ਪਤੀ ਡਾ. ਗੁਰਪਾਲ ਸਿੰਘ ਨਾਲ ਰਲ ਕੇ 415 ਗਰੀਬ ਬੱਚੀਆਂ ਦੀ ਪੜਾਈ ਦਾ ਖਰਚਾ ਚੁੱਕ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button