ਅਰੂਸਾ ਆਲਮ ਦੇ ਖ਼ਾਸ DGP ਦੀ ਪਤਨੀ ਨੂੰ ਵੱਡਾ ਅਹੁਦਾ, ਮੰਤਰੀਆਂ ਤੋਂ ਮਾਫ਼ੀ ਮੰਗਣ ਦੇ ਬਾਵਜੂਦ ਕਰਨ ਅਵਤਾਰ ਸਿੰਘ ਦੀ ਛੁੱਟੀ
![](https://punjabi.newsd5.in/wp-content/uploads/2020/06/maxresdefault-8-8.jpg)
ਚੰਡੀਗੜ੍ਹ : ਚੰਡੀਗੜ੍ਹ ਵਿੱਚ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਹੋਇਆ ਹੈ, ਕਰਨ ਅਵਤਾਰ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਆਈਏਐਸ ਅਧਿਕਾਰੀ ਵਿਨੀ ਮਹਾਜਨ ਨੂੰ ਪੰਜਾਬ ਦੀ ਨਵੀਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਿਨੀ ਮਹਾਜਨ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹੈ। 1987 ਬੈਚ ਦੀ ਵਿਨੀ ਮਹਾਜਨ ਪੰਜਾਬ ਦੀ ਪਹਿਲੀ ਮਹਿਲਾ ਚੀਫ਼ ਸਕੱਤਰ ਬਣ ਗਈ ਹੈ।
‘ਆਪ’ MLA ਦਾ ਅਨੋਖਾ ਪ੍ਰਦਰਸ਼ਨ | Aam Aadmi Party Protest
ਉਹ ਡਿਪਾਰਟਮੈਂਟ ਆਫ਼ ਪਰਸਨਲ ਅਤੇ ਵਿਜਲੈਂਸ ਦੇ ਪ੍ਰਿੰਸੀਪਲ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਣਗੇ, ਕਰਨ ਅਵਤਾਰ ਨੂੰ ਸਪੈਸ਼ਲ ਚੀਫ਼ ਸਕੱਤਰ ਗਵਰਨੈਂਸ ਰਿਫ਼ਾਰਮ ਅਤੇ ਪਬਲਿਕ ਗਰੀਵਨੈਂਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ,ਪਹਿਲਾਂ ਇਹ ਵਿਭਾਗ ਵਿਨੀ ਮਹਾਜਨ ਕੋਲ ਸੀ। ਇਹ ਵੀ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਸੂਬੇ ਦੇ 2 ਸਭ ਤੋਂ ਵੱਡੇ ਪ੍ਰਸ਼ਾਸਨਿਕ ਅਹੁਦਿਆਂ ‘ਤੇ ਇੱਕ ਹੀ ਪਰਿਵਾਰ ਦੇ 2 ਮੈਂਬਰ ਹੋਣ,ਉਹ ਵੀ ਰਿਸ਼ਤੇ ਵਿੱਚ ਪਤੀ-ਪਤਨੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.