InternationalTop News

ਅਮਰੀਕਾ ਵਿਚ ਇਕ ਈਰਾਨ ਹਮਾਇਤੀ ਵੱਲੋਂ ਕੀਤੀ ਗੋਲੀਬਾਰੀ ਦੌਰਾਨ 2 ਜਣਿਆਂ ਦੀ ਮੌਤ

ਔਸਟਿਨ : ਅਮਰੀਕਾ ਵਿਚ ਇਕ ਈਰਾਨ ਹਮਾਇਤੀ ਵੱਲੋਂ ਕੀਤੀ ਗੋਲੀਬਾਰੀ ਦੌਰਾਨ 2 ਜਣਿਆਂ ਦੀ ਮੌਤ ਹੋ ਗਈ ਅਤੇ 15 ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਟੈਕਸਸ ਦੇ ਔਸਟਿਨ ਸ਼ਹਿਰ ਵਿਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ 53 ਸਾਲ ਦੇ ਸ਼ੱਕੀ ਨੂੰ ਪੁਲਿਸ ਨੇ ਮਾਰ ਮੁਕਾਇਆ। ਸ਼ੱਕੀ ਦੇ ਘਰ ਦੀ ਤਲਾਸ਼ੀ ਦੌਰਾਨ ਈਰਾਨੀ ਝੰਡਾ ਅਤੇ ਉਥੋਂ ਦੇ ਆਗੂਆਂ ਦੀਆਂ ਤਸਵੀਰਾਂ ਮਿਲੀਆਂ ਜਿਸ ਮਗਰੋਂ ਗੋਲੀਬਾਰੀ ਦੀ ਵਾਰਦਾਤ ਨੂੰ ਅਤਿਵਾਦੀ ਹਮਲਾ ਐਲਾਨ ਦਿਤਾ ਗਿਆ। ਟੈਕਸਸ ਦੇ ਸ਼ਰਾਬਖਾਨੇ ਵਿਚ ਵਾਰਦਾਤ ਦੌਰਾਨ 15 ਜਣੇ ਜ਼ਖਮੀਸ਼ੱਕੀ ਦੀ ਗੱਡੀ ਵਿਚੋਂ ਕੁਰਾਨ ਸ਼ਰੀਫ਼ ਮਿਲਣ ਦੀ ਜ਼ਿਕਰ ਵੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਊ ਯਾਰਕ ਸ਼ਹਿਰ ਨਾਲ ਸਬੰਧਤ ਸ਼ੱਕੀ ਨੂੰ ਸਾਲ 2000 ਅਤੇ 2008 ਵਿਚ ਟੈਕਸਸ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਿਊ ਯਾਰਕ ਸ਼ਹਿਰ ਵਿਚ ਵੀ ਸਾਲ 2001 ਦੌਰਾਨ ਗ੍ਰਿਫ਼ਤਾਰੀ ਹੋਈ। ਤਿੰਨ ਵਾਰ ਗ੍ਰਿਫ਼ਤਾਰੀ ਦੇ ਬਾਵਜੂਦ ਸ਼ੱਕੀ ਅਪ੍ਰੈਲ 2013 ਵਿਚ ਅਮਰੀਕਾ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਵਿਚ ਸਫ਼ਲ ਰਿਹਾ ਜਿਸ ਮਗਰੋਂ ਇੰਮੀਗ੍ਰੇਸ਼ਨ ਮਹਿਕਮਾ ਵੀ ਸਵਾਲਾਂ ਦੇ ਘੇਰੇ ਵਿਚ ਨਜ਼ਰ ਆ ਰਿਹਾ ਹੈ।”,

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button