NewsBreaking NewsD5 specialPoliticsPunjab

ਅਮਰੀਕ ਸਿੰਘ ਅਜਨਾਲਾ ਦਾ ਭਾਈ ਢੱਡਰੀਆਂ ਵਾਲਿਆਂ ‘ਤੇ ਵੱਡਾ ਬਿਆਨ ! ਨਾਲੇ ਸ਼੍ਰੋਮਣੀ ਕਮੇਟੀ ਨੂੰ ਦੱਸਿਆ ਚੋਰ!

ਪਟਿਆਲਾ : ਪਟਿਆਲਾ ਦੇ ਪਿੰਡ ਕਲਿਆਣ ‘ਚ ਹੋਈ ਬੇਅਦਬੀ ਦਾ ਮਾਮਲਾ ਸੁਲਝਣ ਦਾ ਨਾਮ ਨਹੀਂ ਲੈ ਰਿਹਾ ਅਤੇ ਪੁਲਿਸ ਦੇ ਹੱਥ ਵੀ ਅਜੇ ਤੱਕ ਖਾਲ੍ਹੀ ਹਨ। ਉਧਰ ਹੁਣ ਇਸ ਮਾਮਲੇ ਨੂੰ ਲੈ ਸਿੱਖ ਜਥੇਬੰਦੀਆਂ ਵਲੋਂ ਬਹੁਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਦੀ ਕਾਰਗੁਜਾਰੀ ਉਤੇ ਸਵਾਲ ਚੁੱਕੇ ਜਾ ਰਹੇ ਹਨ।

🔴 LIVE 🔴 ਪਾਵਮ ਸਰੂਪ ਮਾਮਲੇ ‘ਚ SGPC ਦੇ ਵੱਡੇ ਅਧਿਕਾਰੀ ਦਾ ਹੱਥ! ਲੌਂਗੋਵਾਲ ਦੀ ਕੁਰਸੀ ਨੂੰ ਖਤਰਾ ?

ਪਟਿਆਲਾ ਦੇ ਪਿੰਡ ਕਲਿਆਣ ਪਹੁੰਚੇ ਭਾਈ ਅਜਨਾਲਾ ਨੇ ਬੇਅਦਬੀ ਕਰਨ ਵਾਲਿਆਂ ਨੂ ਜ਼ਲਦ ਤੋਂ ਜ਼ਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਤੇ ਦੂਜੇ ਪਾਸੇ ਭਾਈ ਅਜਨਾਲਾ ਨੇ ਪਾਵਨ ਸਰੂਪ ਗੁੰਮ ਹੋਣ ਮਾਮਲੇ ‘ਚ ਸਿੱਧੇ ਤੋਰ ਤੇ ਸ਼੍ਰੋਮਣੀ ਕਮੇਟੀ ਦਾ ਹੱਥ ਦਸਿਆ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਅਕਾਲ ਤਖਤ ਸਾਹਿਬ ਨਾ ਪੇਸ ਹੋਣ ‘ਤੇ ਭਾਈ ਅਜਨਾਲਾ ਨੇ ਆਪਣਾ ਪ੍ਰਤੀਕਰਨ ਦਿੱਤਾ। ਅਜਨਾਲਾ ਦਾ ਕਹਿਣਾ ਹੈ ਕਿ ਜੇਕਰ ਭਾਈ ਸਾਹਿਬ ਪੇਸ ਨਹੀਂ ਹੋ ਰਹੇ ਤਾਂ ਇਹ ਉਨ੍ਹਾਂ ਦੀ ਮਰਜੀ ਹੈ ਇਸ ਨੂੰ ਲੈ ਕਿਸੇ ਨਾਲ ਵੀ ਕੋਈ ਧੱਕਾ ਨਹੀ ਕੀਤਾ ਜਾ ਸਕਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button