Breaking NewsD5 specialNewsPunjabTop News

ਜਲਾਲਾਬਾਦ ‘ਚ ਚਾਚੀ ਦੀ ਹੈਵਾਨੀਅਤ, 3 ਮਹੀਨੇ ਦੀ ਮਾਸੂਮ ਨੂੰ ਮਿੱਟੀ ‘ਚ ਦਫਨਾ ਕੇ ਕੱਢੀ ਰੰਜਿਸ਼

ਜਲਾਲਾਬਾਦ : ਪੰਜਾਬ ਦੇ ਜਲਾਲਾਬਾਦ ਤੋਂ ਰੂਹ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰੰਜਿਸ਼ ਦੇ ਚੱਲਦਿਆਂ ਇੱਕ ਮਹਿਲਾ ਨੇ 3 ਮਹੀਨੇ ਦੀ ਮਾਸੂਮ ਦੇ ਨਾਲ ਹੈਵਾਨੀਅਤ ਦੀਆਂ ਸਾਰੀ ਹੱਦਾਂ ਪਾਰ ਕਰ ਦਿੱਤੀਆਂ। ਮਹਿਲਾ ਨੇ ਬੱਚੀ ਨੂੰ ਮਿੱਟੀ ‘ਚ ਦਫਨਾ ਦਿੱਤਾ, ਜਿਸ ਦੇ ਨਾਲ ਉਸਦਾ ਦਮ ਘੁਟ ਗਿਆ। ਇੰਨਾ ਹੀ ਨਹੀਂ ਫਿਰ ਉਸਨੇ ਲਾਸ਼ ਨੂੰ ਬਾਥਰੂਮ ਦੇ ਖੱਡੇ ਵਿੱਚ ਸੁੱਟ ਦਿੱਤਾ।

ਉਗਰਾਹਾਂ ਦਾ ਵੱਡਾ ਧਮਾਕਾ ! ਦਿੱਲੀ ਤੱਕ ਪਈ ਗੂੰਜ! ਕਿਸਾਨਾਂ ਨੂੰ ਕਹੀ ਅਜਿਹੀ ਗੱਲ! ਦਿੱਲੀ ਵੱਲ ਤੁਰੇ ਕਿਸਾਨ!

ਥਾਣਾ ਅਮੀਰ ਖਾਸ ਪੁਲਿਸ ਦੇ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਆਰੋਪੀ ਮਹਿਲਾ ਦੀ ਪਹਿਚਾਣ ਸੁਖਪ੍ਰੀਤ ਪਤਨੀ ਬਲਵੀਰ ਸਿੰਘ ਦੇ ਰੂਪ ‘ਚ ਹੋਈ ਹੈ। ਉਸਦਾ ਆਪਣੀ ਜਠਾਣੀ ਅਮਨਦੀਪ ਦੇ ਨਾਲ ਪਿਛਲੇ ਕੁਝ ਮਹੀਨੇ ਤੋਂ ਲੜਾਈ ਝਗੜਾ ਚੱਲ ਰਿਹਾ ਸੀ। ਮ੍ਰਿਤਕ ਬੱਚੀ ਦੀ ਮਾਂ ਅਮਨਦੀਪ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਉਸਨੇ ਬੈਂਕ ਜਾਣਾ ਸੀ, ਇਸ ਲਈ ਉਸਨੇ ਆਪਣੀ ਧੀ ਨੂੰ ਗੁਆਂਢੀਆਂ ਦੇ ਘਰ ਛੱਡ ਦਿੱਤਾ। ਸੁਖਪ੍ਰੀਤ ਨੇ ਬੱਚੀ ਨੂੰ ਮੰਗਵਾ ਕੇ ਉਸਦੀ ਹੱਤਿਆ ਕਰ ਦਿੱਤੀ।

ਪਹਿਲਾਂ ਕੇਂਦਰ ਨੇ ਝਟਕੇ ਨਹੀਂ ਸੀ ਘੱਟ,ਹੁਣ ਦਿਨ-ਦਿਹਾੜੇ ਕਿਸਾਨਾਂ ਨਾਲ ਵਾਪਰਿਆ ਭਾਣਾ

ਦੇਰ ਸ਼ਾਮ ਸੁਖਪ੍ਰੀਤ ਨੇ ਹੀ ਦੱਸਿਆ ਕਿ ਮਹਿਕ ਬਾਥਰੂਮ ਦੇ ਖੱਡੇ ‘ਚ ਪਈ ਹੈ। ਉਹ ਬੱਚੀ ਨੂੰ ਲੈ ਕੇ ਹਸਪਤਾਲ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਅਮੀਰ ਖਾਸ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਪੁੱਛਗਿਛ ਦੌਰਾਨ ਅਮਨਦੀਪ ਨੇ ਸੁਖਪ੍ਰੀਤ ‘ਤੇ ਸ਼ੱਕ ਜਤਾਇਆ।ਪੁਲਿਸ ਨੇ ਪੁੱਛਗਿਛ ਦੌਰਾਨ ਸਖਤੀ ਵਰਤੀ ਤਾਂ ਸੁਖਪ੍ਰੀਤ ਨੇ ਆਪਣਾ ਜੁਰਮ ਕਬੂਲ ਲਿਆ। ਫਿਲਹਾਲ ਪੁਲਿਸ ਨੇ ਸੁਖਪ੍ਰੀਤ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਉਸਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਨਾਲ ਹੀ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button