Breaking NewsD5 specialEntertainmentNewsSportsTop News

Yuvraj Singh ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ Hazel Keech ਨੇ ਦਿੱਤਾ ਬੇਟੇ ਨੂੰ ਜਨਮ

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਦੇ ਘਰ ਇੱਕ ਨਵੇਂ ਮਹਿਮਾਨ ਨੇ ਦਸਤਕ ਦਿੱਤੀ ਹੈ, ਜਿਸਦੇ ਨਾਲ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਦਰਅਸਲ ਯੁਵਰਾਜ ਸਿੰਘ ਪਾਪਾ ਬਣ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ Hazel Keech ਨੇ ਬੇਟੇ ਨੂੰ ਜਨਮ ਦਿੱਤਾ ਹੈ। 40 ਸਾਲਾ ਯੁਵਰਾਜ ਨੇ ਮੰਗਲਵਾਰ ਦੇਰ ਰਾਤ ਟਵੀਟ ਕਰ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਇਹ ਖੁਸ਼ਖਬਰੀ ਆਪਣੇ ਟਵਿੱਟਰ ਅਕਾਊਂਟ ਤੇ ਸ਼ੇਅਰ ਕਰਦੇ ਹੋਏ ਸਾਰੀਆਂ ਨੂੰ ਨਿੱਜ਼ਤਾ ਨਾਲ ਸਨਮਾਨ ਕਰਨ ਦੀ ਅਪੀਲ ਵੀ ਕੀਤੀ। ਯੁਵਰਾਜ ਨੇ ਟਵੀਟ ਕਰਦੇ ਹੋਏ ਲਿਖਿਆ – ਸਾਡੇ ਸਾਰੀਆਂ ਪ੍ਰਸ਼ੰਸਕਾਂ , ਪਰਿਵਾਰ ਅਤੇ ਦੋਸਤਾਂ ਦੇ ਲਈ , ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਪ੍ਰਮਾਤਮਾ ਨੇ ਸਾਨੂੰ ਇਕ ਬੱਚੇ ਦਾ ਆਸ਼ੀਰਵਾਦ ਦਿੱਤਾ ਹੈ । ਸਾਨੂੰ ਇਸ ਆਸ਼ੀਰਵਾਦ ਦੇ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਆਪਣੇ ਬੱਚੇ ਦਾ ਦੁਨੀਆ ਵਿਚ ਸਵਾਗਤ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਨਿੱਜਤਾ ਦਾ ਸਨਮਾਨ ਕਰੋ ।

ਗ੍ਰਿਫ਼ਤਾਰੀ ‘ਤੇ ਰੋਕ ਲੱਗਣ ਤੋਂ ਬਾਅਦ ਮਜੀਠੀਆ ਦਾ ਪਹਿਲਾਂ ਵੱਡਾ ਬਿਆਨ! ਕਰਤੇ ਵੱਡੇ ਖ਼ਲਾਸੇ !

ਖੱਬੇ ਹੱਥ ਦੇ ਸਟਾਰ ਬੱਲੇਬਾਜ਼ ਨੇ 2012 ਵਿਚ ਕੈਂਸਰ ਦੀ ਬੀਮਾਰੀ ਤੋਂ ਠੀਕ ਹੋਣ ਤੋਂ ਬਾਅਦ ਨਵੰਬਰ 2015 ਵਿਚ ਬ੍ਰਿਟਿਸ਼ ਨਾਗਰਿਕ ਹੇਜ਼ਲ ਕੀਚ ਨਾਲ ਮੰਗਣੀ ਕੀਤੀ ਸੀ ਤੇ ਇਸ ਦੇ ਇਕ ਸਾਲ ਬਾਅਦ ਨਵੰਬਰ 2016 ਵਿਚ ਦੋਵੇਂ ਇਕ – ਦੂਜੇ ਨਾਲ ਵਿਆਹ ਦੇ ਬੰਧਨ ਚ ਬੱਝ ਗਏ। ਯੁਵੀ ਦੇ ਨਾਂ ਤੋਂ ਮਸ਼ਹੂਰ ਯੁਵਰਾਜ ਸਿੰਘ ਦੇ ਅੰਤਰਰਾਸ਼ਟਰੀ ਕਰੀਅਰ ਬੇਹੱਦ ਸ਼ਾਨਦਾਰ ਰਿਹਾ। ਉਨ੍ਹਾਂ ਨੇ 17 ਸਾਲ ਦੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿਚ 402 ਮੈਚ ਖੇਡੇ ਤੇ ਇਸ ਦੌਰਾਨ 11778 ਦੌੜਾਂ ਬਣਾਈਆਂ । ਯੁਵਰਾਜ ਨੇ ਇਸ ਵਿਚ 17 ਸੈਂਕੜੇ ਤੇ 71 ਅਰਧ ਸੈਂਕੜੇ ਵੀ ਲਗਾਏ । ਉਨ੍ਹਾਂ ਨੇ ਗੇਂਦਬਾਜ਼ੀ ਵਿਚ ਵੀ ਅਹਿਮ ਯੋਗਦਾਨ ਦਿੱਤਾ ਤੇ 148 ਵਿਕਟਾਂ ਹਾਸਲ ਕੀਤੀਆਂਆਂ । ਯੁਵਰਾਜ ਨੇ ਵਨ ਡੇ ਕ੍ਰਿਕਟ ਵਿਚ 7 ਮੈਨ ਆਫ ਦਿ ਸੀਰੀਜ਼ ਦਾ ਖਿਤਾਬ ਵੀ ਜਿੱਤਿਆ । ਉਸਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ ਤੇ ਭਾਰਤੀ ਟੀਮ ਨੇ 2011 ਦਾ ਵਿਸ਼ਵ ਕੱਪ ਵੀ ਜਿੱਤਿਆ ਸੀ । ਯੁਵਰਾਜ ਨੇ ਸਾਲ 2000 ਵਿਚ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਤੇ ਇਸ ਤੋਂ ਬਾਅਦ 2019 ਵਿਚ ਉਨ੍ਹਾਂ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਿਆ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button