Breaking NewsD5 specialNewsSports

Yusuf Pathan ਤੋਂ ਬਾਅਦ Irfan Pathan ਦੀ ਰਿਪੋਰਟ ਕੋਰੋਨਾ ਪੌਜ਼ੀਟਿਵ

ਨਵੀਂ ਦਿੱਲੀ : ਰੋਡ ਸੇਫਟੀ ਵਰਲਡ ਸੀਰੀਜ਼ 2021 ਖ਼ਤਮ ਹੋਣ ਤੋਂ ਬਾਅਦ ਭਾਰਤ ਦੇ ਤਿੰਨ ਪੂਰਵ ਦਿੱਗਜ ਖਿਡਾਰੀ ਕੋਰੋਨਾ ਪੌਜ਼ੀਟਿਵ ਹੋ ਚੁੱਕੇ ਹਨ। ਜਿਨ੍ਹਾਂ ਵਿੱਚ ਸਚਿਨ ਤੇਂਦੁਲਕਰ, ਐਸ ਬਦਰੀਨਾਥ ਅਤੇ ਯੁਸੂਫ ਪਠਾਨ ਸ਼ਾਮਲ ਹੈ ਪਰ ਹੁਣ ਇੱਕ ਹੋਰ ਪੂਰਵ ਦਿੱਗਜ ਖਿਡਾਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਹੁਣ ਇਰਫਾਨ ਪਠਾਨ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ।

ਸਿੰਘਾਂ ਦਾ ਪੁਲਿਸ ਨਾਲ ਪਿਆ ਪੇਚਾ ! ਹੋ ਗਏ ਆਹਮੋ-ਸਾਹਮਣੇ ! ਸਿੰਘਾਂ ਨੇ ਅੱਗੇ-ਅੱਗੇ ਭਜਾਈ ਪੁਲਿਸ !ਮਾਹੌਲ ਹੋਇਆ ਗਰਮ !

ਇਸ ਦੀ ਜਾਣਕਾਰੀ ਇਰਫਾਨ ਪਠਾਨ ਨੇ ਆਪਣੇ ਆਪ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ , ‘ਮੈਂ ਬਿਨਾਂ ਕਿਸੇ ਲੱਛਣ ਦੇ ਕੋਵਿਡ – 19 ਟੈਸਟ ‘ਚ ਪੌਜ਼ੀਟਿਵ ਆਇਆ ਹਾਂ। ਮੈਂ ਖੁਦ ਨੂੰ ਆਇਸੋਲੇਟ ਕਰ ਲਿਆ ਹੈ ਤੇ ਘਰ ‘ਚ ਹੀ ਕੁਆਰੰਟੀਨ ਹਾਂ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹਾਲ ਹੀ ਵਿੱਚ ਜੋ ਮੇਰੇ ਸੰਪਰਕ ਵਿੱਚ ਆਏ ਹਨ, ਕ੍ਰਿਰਪਾ ਉਹ ਆਪਣਾ ਟੈਸਟ ਕਰਵਾ ਲੈਣ। ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮਾਸਕ ਜ਼ਰੂਰ ਪਹਿਨੋ ਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੋ। ਤੁਹਾਡੀ ਸਭ ਦੀ ਸਿਹਤ ਚੰਗੀ ਰਹੇ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button