Breaking NewsD5 specialIndiaNewsPolitics

ਹਨੂੰਮਾਨ ‘ਤੇ ਫਿਰ ਵਿਵਾਦ, ਯੋਗੀ ਦੇ ਮੰਤਰੀ ਬੋਲੇ, ‘ਜਾਟ’ ਸੀ ਹਨੂੰਮਾਨ

ਲਖਨਊ : ਸੀਐਮ ਯੋਗੀ ਦੁਆਰਾ ਹਨੂੰਮਾਨ ਨੂੰ ਦਲਿਤ ਦੱਸਣ ਦਾ ਵਿਵਾਦ ਅਜੇ ਰੁਕਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਐਮਐਲਸੀ ਨੇ ਇੱਕ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ। ਬੀਜੇਪੀ ਐਮਐਲਸੀ ਬੁੱਕਲ ਨਵਾਬ ਨੇ ਵੀਰਵਾਰ ਨੂੰ ਦਿੱਤੇ ਇੱਕ ਬਿਆਨ ਵਿੱਚ ਹਨੂੰਮਾਨ ਨੂੰ ਮੁਸਲਮਾਨ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਨੂੰਮਾਨ ਮੁਸਲਮਾਨ ਸਨ, ਇਸ ਲਈ ਮੁਸਲਮਾਨਾਂ ਵਿੱਚ ਜੋ ਨਾਮ ਰੱਖੇ ਜਾਂਦੇ ਹਨ ਉਨ੍ਹਾਂ ਦੇ ਅੰਤ ਵਿੱਚ ‘ਮਾਨ’ ਆਉਂਦਾ ਹੈ।  ਉਨ੍ਹਾਂ ਨੇ ਰਹਿਮਾਨ, ਰਮਜਾਨ ਅਤੇ ਫਰਮਾਨ ਜਿਹੇ ਕਈ ਨਾਮਾਂ ਦਾ ਉਦਾਹਰਣ ਵੀ ਦਿੱਤਾ।

Read Also ਯੋਗੀ ਸਰਕਾਰ ਦਾ ਵੱਡਾ ਫੈਸਲਾ, ਹੁਣ ਡਾ.ਅੰਬੇਡਕਰ ਦੇ ਨਾਮ ਨਾਲ ਜੁੜੇਗਾ ‘ਰਾਮਜੀ’

ਇਸ ਤੋਂ ਪਹਿਲਾਂ ਰਾਜਸਥਾਨ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਮੁੱਖਮੰਤਰੀ ਯੋਗੀ ਆਦਿਤਿਅਨਾਥ ਨੇ ਹਨੂੰਮਾਨ ਨੂੰ ਕਥਿਤ ਤੌਰ ਤੇ ਅਨੁਸੂਚਿਤ ਜਾਤੀ ਦਾ ਦੱਸਿਆ ਸੀ। ਮੁੱਖਮੰਤਰੀ ਦੇ ਇਸ ਬਿਆਨ ਤੋਂ ਬਾਅਦ ਦਲਿਤ ਸਮੁਦਾਏ ਨੇ ਦੇਸ਼ ਭਰ ਦੇ ਕਈ ਹਨੂੰਮਾਨ ਮੰਦਰਾਂ ‘ਤੇ ਆਪਣਾ ਕਬਜਾ ਜਮਾਂ ਲਿਆ ਸੀ। ਉਥੇ ਹੀ ਅਲਪਸੰਖਿਅਕ ਕਲਿਆਣ ਮੰਤਰੀ ਲਕਸ਼ਮੀ ਨਰਾਇਣ ਚੌਧਰੀ ਨੇ ਹਨੂੰਮਾਨ ਉੱਤੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਜੋ ਦੂਸਰਿਆਂ ਦੇ ਫਟੇ ‘ਚ ਪੈਰ ਫਸਾ ਦੇਵੇ ਉਹ ਜਾਟ ਹੀ ਹੋ ਸਕਦਾ ਹੈ। ਇਸ ਲਈ ਹਨੂੰਮਾਨ ਜਾਟ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button