Breaking NewsD5 specialEntertainmentNewsPunjab

Wanted ਮੂਸੇਵਾਲੇ ‘ਤੇ ਦਿਆਲ ਹੋਈ ਪੁਲਿਸ ਨਾਭਾ ਤੋਂ ਕਰਿਆ ਸੀ ਕਾਬੂ, ਅੱਧੇ ਘੰਟੇ ‘ਚ ਛੱਡਿਆ

ਪਟਿਆਲਾ : ਪੰਜਾਬ ‘ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਿਸੇ ਨਾ ਕਿਸੇ ਵਿਵਾਦ ਨਾਲ ਜੁੜੇ ਰਹਿੰਦੇ ਹਨ। ਬੀਤੇ ਸਮੇਂ ਦੌਰਾਨ ਸਿੱਧੂ ਮੂਸੇਵਾਲੇ ਤੇ ਸੰਗਰੂਰ ਵਿਖੇ ਆਰਮਜ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਕੇਸ ਵਿੱਚ ਹੀ ਸਿੱਧੂ ਮੂਸੇਵਾਲਾ ਭਗੌੜਾ ਸੀ। ਨਾਭਾ ਦੇ ਮੁੱਖ ਚੌਕ ਬੋੜਾਂ ਗੇਟ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੀਤੇ ਦਿਨ ਆਪਣੀਆਂ ਗੱਡੀਆਂ ‘ਚ ਕਾਲੇ ਸ਼ੀਸ਼ੇ ਦੌਰਾਨ ਨਾਭਾ ਪੁਲਸ ਨੇ ਉਨ੍ਹਾਂ ਦਾ ਚਾਲਾਨ ਕੱਟਿਆ ਹੈ। ਸਿੱਧੂ ਮੂਸੇਵਾਲਾ ਨਾਭਾ ‘ਚੋਂ ਲੰਘ ਰਹੇ ਸਨ ਤਾਂ ਨਾਭਾ ਕੋਤਵਾਲੀ ਪੁਲਿਸ ਵੱਲੋਂ ਕੀਤੀ ਨਾਕਾਬੰਦੀ ਦੇ ਦੌਰਾਨ ਐਸਐਚਓ ਸਰਬਜੀਤ ਚੀਮਾ ਦੀ ਅਗਵਾਹੀ ਦੇ ਵਿੱਚ ਤੇ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ।

ਜੱਗ ਜਾਹਰ ਹੋਈ ਪੁਲਿਸ ਤੇ ਭਗੋੜੇ ਸਿੱਧੂ ਮੂਸੇਵਾਲੇ ਦੀ ਦੋਸਤੀ ਨਾਕੇ ‘ਤੇ ਫੜ ਕੇ ਫੇਰ ਛੱਡਿਆ ਸੁਣੋ DSP ਦੇ ਬਹਾਨੇ

ਦੀਆਂ ਦੋ ਕਾਰਾਂ ਰੇਂਜ ਰੋਵਰ ਅਤੇ ਸਕਾਰਪੀਓ ਕਾਰ ਦੇ ਸ਼ੀਸ਼ਿਆਂ ‘ਤੇ ਬਲੈਕ ਫਿਲਮਾਂ ਚੜ੍ਹਾਈਆਂ ਹੋਈਆਂ ਸਨ। ਜਦਕਿ ਹਾਈਕੋਰਟ ਨੇ ਇਨ੍ਹਾਂ ‘ਤੇ ਪਾਬੰਦੀ ਲਗਾਈ ਹੋਈ ਹੈ। ਇਨ੍ਹਾਂ ਦੋਵਾਂ ਗੱਡੀਆਂ ਦਾ ਚਲਾਨ ਕੱਟਣ ਤੋਂ ਬਾਅਦ ਨਾਭਾ ਕੋਤਵਾਲੀ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਨੂੰ ਡੀ.ਐੱਸ.ਪੀ. ਦਫ਼ਤਰ ਵੀ ਲੈ ਕੇ ਗਏ ਅਤੇ ਸਿੱਧੂ ਮੂਸੇਵਾਲਾ ਦੇ ਚਾਲਾਨ ਕੱਟ ਕੇ ਉਨ੍ਹਾਂ ਨੂੰ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜੇਕਰ ਇਹ ਗੱਡੀ ਕਿਸੇ ਆਮ ਵਿਅਕਤੀ ਦੀ ਹੁੰਦੀ ਤਾਂ ਉਸ ਦੀ ਇੱਥੇ ਮੌਕੇ ਤੇ ਬਲੈਕ ਫਿਲਮਾਂ ਵੀ ਉਤਾਰੀਆਂ ਜਾਂਦੀਆਂ ਅਤੇ ਗੱਡੀ ਨੂੰ ਮੌਕੇ ਤੇ ਬਾਊਂਡ ਕਰਕੇ ਥਾਣੇ ਵੀ ਲੈ ਕੇ ਜਾਇਆ ਜਾਂਦਾ।

ਭਗਵੰਤ ਮਾਨ ਨੇ ਕਰਤਾ ਕੈਪਟਨ ਤੇ ਬਾਦਲ ਦਾ ਘੋਗਾ ਚਿੱਤ! ਨਵਜੋਤ ਸਿੱਧੂ ਲਈ ਰਾਹ ਕਰਤੇ ਸਾਫ

ਪਰ ਸਿੱਧੂ ਮੂਸੇ ਵਾਲਾ ਦਾ ਭਾਰੀ ਰਸੂਖ ਹੋਣ ਕਰਕੇ ਉਨ੍ਹਾਂ ਦੀਆਂ ਗੱਡੀਆਂ ਤੋਂ ਬਿਨ੍ਹਾਂ ਕਾਲੀਆਂ ਫਿਲਮਾਂ ਉਤਾਰੇ ਭੇਜ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜਦੋਂ ਸਿੱਧੂ ਮੂਸੇਵਾਲਾ ਡੀਐੱਸਪੀ ਦਫ਼ਤਰ ਤੋਂ ਬਾਹਰ ਨਿਕਲਣ ਉਪਰੰਤ ਖਲਨਾਇਕ ਦੇ ਰੂਪ ਦੇ ਤੌਰ ਤੇ ਆਪਣੇ ਮੋਢੇ ਤੇ ਅਸਲਾ ਟੰਗ ਕੇ ਬਾਹਰ ਨਿਕਲ ਕੇ ਆਪਣੀ ਕਾਲੀ ਰੇਂਜ ਰੋਵਰ ਵਿੱਚ ਬੈਠ ਕੇ ਚਲੇ ਗਏ। ਜਿੱਥੇ ਕਿ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਨਾਭਾ ਵਿਖੇ ਚਰਚਾ ਹੋ ਰਹੀ ਹੈ ਅਤੇ ਦੂਜੇ ਪਾਸੇ ਪੁਲਿਸ ਦੀ ਕਿਰਕਰੀ ਵੀ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button