Breaking NewsD5 specialInternationalNews

ਬੰਬਾਰੀ ਦੀ ਧਮਕੀ ਤੋਂ ਬਾਅਦ American universities ਨੂੰ ਖਾਲੀ ਕਰਨ ਦਾ ਹੁਕਮ ਕੀਤਾ ਜਾਰੀ

ਨਿਊਯਾਰਕ:ਅਮਰੀਕਾ ‘ਚ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਸਮੇਤ ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।ਕੋਲੰਬੀਆ ਯੂਨੀਵਰਸਿਟੀ ਨੇ ਟਵਿੱਟਰ ‘ਤੇ ਕਿਹਾ: “ਐਤਵਾਰ, 07 ਨਵੰਬਰ ਨੂੰ ਸ਼ਾਮ 14.30 ਵਜੇ ਯੂਨੀਵਰਸਿਟੀ ਦੀਆਂ ਇਮਾਰਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ। ਨਿਊਯਾਰਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।”ਨਿਊਯਾਰਕ ਪੁਲਿਸ ਨੇ ਹਾਲਾਂਕਿ ਇਨ੍ਹਾਂ ਧਮਕੀਆਂ ਨੂੰ ਭਰੋਸੇਯੋਗ ਨਹੀਂ ਮੰਨਿਆ, ਪਰ ਲੋੜੀਂਦੀ ਜਾਂਚ ਕਰ ਰਹੀ ਹੈ।

Congress ਖਿਲਾਫ਼ Sidhu ਨੇ ਖੋਲ੍ਹਿਆ ਵੱਡਾ ਮੋਰਚਾ, ਹਾਈਕਮਾਨ ਕਰ ਸਕਦੀ ਹੈ ਛੁੱਟੀ !

ਇਸ ਦੌਰਾਨ ਨਿਊਯਾਰਕ ਦੀ ਕਾਰਨੇਲ ਯੂਨੀਵਰਸਿਟੀ ਨੇ ਵੀ ਇਸੇ ਤਰ੍ਹਾਂ ਦੀ ਧਮਕੀ ਦੀ ਸੂਚਨਾ ਦਿੱਤੀ ਹੈ।ਯੂਨੀਵਰਸਿਟੀ ਨੇ ਟਵੀਟ ਕੀਤਾ, ”ਬੰਬ ਦੀ ਧਮਕੀ ਦੀ ਪੁਲਿਸ ਜਾਂਚ ਜਾਰੀ ਹੈ। ਇਮਾਰਤ ‘ਚ ਤਲਾਸ਼ੀ ਲਈ ਜਾ ਰਹੀ ਹੈ। ਕਿਰਪਾ ਕਰਕੇ ਫਿਲਹਾਲ ਕੇਂਦਰੀ ਕੈਂਪਸ ਵਿੱਚ ਆਉਣ ਤੋਂ ਬਚੋ।”ਦੂਜੇ ਪਾਸੇ, ਪ੍ਰੋਵਿਡੈਂਸ, ਰ੍ਹੋਡ ਆਈਲੈਂਡ ਵਿੱਚ ਬ੍ਰਾਊਨ ਯੂਨੀਵਰਸਿਟੀ ਨੇ ਕਿਹਾ ਕਿ ਬੰਬ ਦੀ ਧਮਕੀ ਤੋਂ ਬਾਅਦ ਐਤਵਾਰ ਨੂੰ ਕੈਂਪਸ ਦੀਆਂ ਕਈ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ, ਪਰ ਬਾਅਦ ਵਿੱਚ ਦੁਬਾਰਾ ਦਾਖਲੇ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਨੈਕਟੀਕਟ ਸੂਬੇ ਦੀ ਯੇਲ ਯੂਨੀਵਰਸਿਟੀ ਦੀਆਂ ਕਈ ਇਮਾਰਤਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button