canadaD5 Channel PunjabiD5 specialEDITORIALInternationalPunjabreligion

ਵਾਹਿਗੁਰੂ ਮਹਾਕਾਲ ਹੈ – ਮਹਾਕਾਲ ਵਾਹਿਗੁਰੂ ਨਹੀਂ

(ਛਪ ਰਹੀ ਪੁਸਤਕ ਸ੍ਰੀ ਦਸਮ ਗੋਸਟਿ ਵਿਚੋਂ)

ਵਾਹਿਗੁਰੂ ਜੀ ਕੀ ਫ਼ਤਹ।।

ਸੰਸਾਰ ਦੇ ਵੱਖ ਵੱਖ ਧਰਮਾਂ ਨੇ ਵਾਹਿਗੁਰੂ ਲਈ  ਆਪਣੇ ਆਪਣੇ ਨਾਮ ਮਿਥ ਲਏ ਅਤੇ ਉਹ ਇਕ ਦੂਜੇ ਧਰਮ ਦਾ ਦਿੱਤਾ ਨਾਮ ਬੋਲਣ ਤੋਂ ਵੀ ਇਨਕਾਰੀ ਹਨ। ਜਿਵੇਂ ਪਿੱਛੇ ਮਲੇਸ਼ੀਆ ਸਰਕਾਰ ਨੇ ਪਾਸ ਕਰ ਦਿੱਤਾ ਕਿ ਅੱਲ੍ਹਾ ਨਾਮ ਕੇਵਲ ਮੁਸਲਮਾਨ ਹੀ ਵਰਤ ਸਕਦੇ ਹਨ ਕੋਈ ਦੂਸਰਾ ਨਹੀਂ। ਪਰ ਕਮਾਲੇ ਕਰਾਮਾਤ ਕਾਇਮ ਕਰੀਮ  ਸਤਿਗੁਰ ਜੀ ਨੇ ਕਹੁ ਨਾਨਕ ਗੁਰਿ ਖੋਏ ਭਰਮ।। ਏਕੋ ਅਲਹੁ ਪਾਰਬ੍ਰਹਮ।। (ਮ:੫ ੮੯੭) ਕਹਿਕੇ ਭਰਮਾਂ ਦਾ ਆਡਾ ਹੀ ਤੋੜ ਦਿੱਤਾ। ਇਸੇ ਤਰ੍ਹਾਂ ਪ੍ਰਮਾਤਮਾ ਦੇ ਜਿਤਨੇ ਨਾਮ ਵੱਖ ਵੱਖ ਧਰਮਾਂ ਨੇ ਵਰਤੇ ਉਹ ਸਾਰੇ ਹੀ ਸਿਫਾਤੀ ਨਾਮ ਹਨ।  ਸ੍ਰੀ ਅਸਿਕੇਤ ਜਗਤ ਕੇ ਈਸਾ।। ਸਤਿਗੁਰੂ ਜੀ ਨੇ ਤਾਂ ਹਰ ਇਕ ਨੂੰ ਆਪਣੇ ਕਲਾਵੇ ਵਿਚ ਲੈਂਦਿਆਂ ਕਿਹਾ ਕਿ ਜਿਹੜੇ ਵੀ ਨਾਮ ਹਨ ਉਹ ਚੰਗੇ ਲਗਦੇ ਹਨ ਤਾਂ ਸੋਹਣੇ ਰੱਬ ਨੂੰ ਉਸ ਨਾਮ ਨਾਲ ਯਾਦ ਕਰ ਲਉ। ਜਿਵੇਂ ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ।। (ਭ. ਕਬੀਰ ਜੀ  ੩੩੮)।  ਗੁਰਮਤਿ ਨੇ ਵਾਹਿਗੁਰੂ ਲਈ ਸਾਰੇ ਹੀ ਪੌਰਾਣਕ ਮਿਥਿਹਾਸਕ ਨਾਮ ਵਰਤੇ ਹਨ।  ਇਹ ਇਤਿਹਾਸ ਨਹੀਂ ਹੈ।  ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਾਰੂ ਰਾਗ ਵਿਚ ਉਚਾਰਿਆ ਇਹ ਸ਼ਬਦ ਬਹੁਤ ਹੀ ਧਿਆਨ ਨਾਲ ਪੜ੍ਹਨ ਵਾਲਾ ਹੇ ਅਤੇ ਸਾਰੀ ਦ੍ਵੈਤ ਦੂਰ ਕਰਨ ਵਾਲਾ ਹੈ।

ਅਚੁਤ  ਪਾਰਬ੍ਰਹਮ  ਪਰਮੇਸਰੁ ਅੰਤਰਜਾਮੀ ॥ਮਧੁਸੂਦਨ  ਦਾਮੋਦਰ ਸੁਆਮੀ  ॥

ਰਿਖੀਕੇਸ  ਗੋਵਰਧਨ ਧਾਰੀਮੁਰਲੀ ਮਨੋਹਰ ਹਰਿ ਰੰਗਾ  ॥੧॥

ਮੋਹਨ  ਮਾਧਵ  ਕ੍ਰਿਸਨ ਮੁਰਾਰੇ ॥ਜਗਦੀਸਰੁ ਹਰਿ ਜੀਉ  ਅਸੁਰ ਸੰਘਾਰੇ ॥

ਜਗਜੀਵਨ ਅਬਿਨਾਸੀ ਠਾਕੁਰਘਟ ਘਟ ਵਾਸੀ ਹੈ ਸੰਗਾ ॥੨॥

ਧਰਣੀਧਰ  ਈਸ  ਨਰਸਿੰਘ  ਨਾਰਾਇਣ  ॥ਦਾੜਾ ਅਗ੍ਰੇ  ਪ੍ਰਿਥਮਿ ਧਰਾਇਣ  ॥

ਬਾਵਨ ਰੂਪੁ ਕੀਆ ਤੁਧੁ ਕਰਤੇਸਭ ਹੀ ਸੇਤੀ ਹੈ ਚੰਗਾ ॥੩॥

ਸ੍ਰੀ ਰਾਮਚੰਦ  ਜਿਸੁ ਰੂਪੁ ਨ ਰੇਖਿਆ ॥ਬਨਵਾਲੀ ਚਕ੍ਰਪਾਣਿ  ਦਰਸਿ ਅਨੂਪਿਆ ॥

ਸਹਸ ਨੇਤ੍ਰ ਮੂਰਤਿ ਹੈ ਸਹਸਾਇਕੁ ਦਾਤਾ ਸਭ ਹੈ ਮੰਗਾ ॥੪॥

ਭਗਤਿ ਵਛਲੁ  ਅਨਾਥਹ ਨਾਥੇ ॥ਗੋਪੀ ਨਾਥੁ  ਸਗਲ ਹੈ ਸਾਥੇ ॥

ਬਾਸੁਦੇਵ  ਨਿਰੰਜਨ ਦਾਤੇਬਰਨਿ ਨ ਸਾਕਉ ਗੁਣ ਅੰਗਾ ॥੫॥

ਮੁਕੰਦ  ਮਨੋਹਰ  ਲਖਮੀ ਨਾਰਾਇਣ ॥ਦ੍ਰੋਪਤੀ ਲਜਾ ਨਿਵਾਰਿ  ਉਧਾਰਣ  ॥

ਕਮਲਾਕੰਤ  ਕਰਹਿ ਕੰਤੂਹਲਅਨਦ ਬਿਨੋਦੀ ਨਿਹਸੰਗਾ ॥੬॥

ਅਮੋਘ ਦਰਸਨ  ਆਜੂਨੀ  ਸੰਭਉ ॥ਅਕਾਲ ਮੂਰਤਿ  ਜਿਸੁ ਕਦੇ ਨਾਹੀ ਖਉ ॥

ਅਬਿਨਾਸੀ ਅਬਿਗਤ ਅਗੋਚਰਸਭੁ ਕਿਛੁ ਤੁਝ ਹੀ ਹੈ ਲਗਾ ॥੭॥

ਸ੍ਰੀਰੰਗ ਬੈਕੁੰਠ ਕੇ ਵਾਸੀ  ॥ਮਛੁ  ਕਛੁ  ਕੂਰਮੁ  ਆਗਿਆ ਅਉਤਰਾਸੀ ॥

ਕੇਸਵ  ਚਲਤ ਕਰਹਿ ਨਿਰਾਲੇਕੀਤਾ ਲੋੜਹਿ  ਸੋ ਹੋਇਗਾ ॥੮॥

ਨਿਰਾਹਾਰੀ  ਨਿਰਵੈਰੁ ਸਮਾਇਆ ॥ਧਾਰਿ ਖੇਲੁ  ਚਤੁਰਭੁਜੁ ਕਹਾਇਆ ॥

ਸਾਵਲ ਸੁੰਦਰ ਰੂਪ ਬਣਾਵਹਿਬੇਣੁ ਸੁਨਤ  ਸਭ ਮੋਹੈਗਾ ॥੯॥

ਬਨਮਾਲਾ ਬਿਭੂਖਨ  ਕਮਲ ਨੈਨ  ॥ਸੁੰਦਰ ਕੁੰਡਲ  ਮੁਕਟ ਬੈਨ ॥

ਸੰਖ ਚਕ੍ਰ ਗਦਾ ਹੈ ਧਾਰੀਮਹਾ ਸਾਰਥੀ ਸਤਸੰਗਾ ॥੧੦॥

ਪੀਤ ਪੀਤੰਬਰ  ਤ੍ਰਿਭਵਣ ਧਣੀ ॥ਜਗੰਨਾਥੁ  ਗੋਪਾਲੁ ਮੁਖਿ ਭਣੀ ॥

ਸਾਰਿੰਗਧਰ  ਭਗਵਾਨ ਬੀਠੁਲਾਮੈ ਗਣਤ ਨ ਆਵੈ ਸਰਬੰਗਾ ॥੧੧॥

ਨਿਹਕੰਟਕੁ  ਨਿਹਕੇਵਲੁ ਕਹੀਐ ॥ਧਨੰਜੈ  ਜਲਿ ਥਲਿ ਹੈ ਮਹੀਐ ॥

ਮਿਰਤ ਲੋਕ ਪਇਆਲ ਸਮੀਪਤਅਸਥਿਰ ਥਾਨੁ ਜਿਸੁ  ਹੈ ਅਭਗਾ ॥੧੨॥

ਪਤਿਤ ਪਾਵਨ  ਦੁਖ ਭੈ ਭੰਜਨੁ ॥ਅਹੰਕਾਰ ਨਿਵਾਰਣੁ  ਹੈ ਭਵ ਖੰਡਨੁ ॥

ਭਗਤੀ ਤੋਖਿਤ ਦੀਨ ਕ੍ਰਿਪਾਲਾਗੁਣੇ ਨ ਕਿਤ ਹੀ ਹੈ ਭਿਗਾ ॥੧੩॥

ਨਿਰੰਕਾਰੁ  ਅਛਲ  ਅਡੋਲੋ ॥ਜੋਤਿ ਸਰੂਪੀ  ਸਭੁ ਜਗੁ ਮਉਲੋ ॥

ਸੋ ਮਿਲੈ  ਜਿਸੁ ਆਪਿ ਮਿਲਾਏਆਪਹੁ ਕੋਇ ਨ ਪਾਵੈਗਾ ॥੧੪॥

ਆਪੇ ਗੋਪੀ  ਆਪੇ ਕਾਨਾ ॥ਆਪੇ  ਗਊ ਚਰਾਵੈ ਬਾਨਾ ॥

ਆਪਿ ਉਪਾਵਹਿ  ਆਪਿ ਖਪਾਵਹਿਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥

ਏਕ ਜੀਹ  ਗੁਣ ਕਵਨ ਬਖਾਨੈ  ॥ਸਹਸ ਫਨੀ  ਸੇਖ ਅੰਤੁ ਨ ਜਾਨੈ ॥

ਨਵਤਨ ਨਾਮ  ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ।।੧੬।।

ਓਟ ਗਹੀ ਜਗਤ ਪਿਤ ਸਰਣਾਇਆ।। ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ।।

ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ।।੧੭।।

ਦ੍ਰਿਸ਼ਟਿਮਾਨ ਹੈ ਸਗਲ ਮਿਥੇਨਾ।। ਇਕ ਮਾਗਉ ਦਾਨੁ ਗੋਬਿੰ ਸੰਤ ਰੇਨਾ।।

ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ।।੧੮।।

ਜਿਨ ਕਉ ਕ੍ਰਿਪਾ ਕਰੀ ਸੁਖਦਾਤੇ।। ਤਿਨ ਸਾਧੂ ਚਰਣ ਲੈ ਰਿਦੈ ਪਰਾਤੇ।।

ਸਗਲ ਨਾਮ ਨਿਧਾਨੁ ਤਿਨੁ ਪਾਇਆ ਅਨਹਦ ਸਬਦ ਮਨਿ ਵਾਜੰਗਾ।।੧੯।।

ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤਿ ਨਾਮ ਤੇਰਾ ਪਰਾ ਪੂਰਬਲਾ।।

ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸ ਮਨਿ ਰੰਗ ਲਗਾ।।੨੦।।

ਤੇਰੀ ਗਤਿ ਮਿਤਿ ਤੂਹੈ ਜਾਣਹਿ।। ਤੂ ਆਪੇ ਕਥਹਿ ਤੈ ਆਪਿ ਵਖਾਣਹਿ।।

ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ।।੨੧।।(ਮ:੫ ੧੦੮੩)

ਇਸ ਤਰ੍ਹਾਂ ਗੁਰਮਤਿ ਪ੍ਰਵਾਨਗੀ ਦਿੰਦੀ ਹੈ ਵਾਹਿਗੁਰੂ ਨੂੰ ਈਸਾ, ਕ੍ਰਿਸ਼ਨ, ਰਾਮ, ਕਾਲ, ਮਹਾਕਾਲ, ਗੋਪਾਲ, ਸਾਰਿੰਗਧਰ,  ਜਿਸ ਮਰਜ਼ੀ ਨਾਮ ਨਾਲ ਯਾਦ ਕਰ ਲਉ ਪਰ ਈਸਾ, ਕ੍ਰਿਸ਼ਨ, ਰਾਮ, ਕਾਲ, ਮਹਾਕਾਲ, ਗੋਪਾਲ, ਸਾਰਿੰਗਧਰ ਕਿਸੇ ਅਵਤਾਰ, ਪੀਰ, ਪੈਗੰਬਰ ਨੂੰ ਵਾਹਿਗੁਰੂ ਨਾ ਕਹਿ ਬੈਠਣਾ। ਇਹ ਸਾਰੇ ਉਸਦੀ ਕ੍ਰਿਤ ਜਾਂ ਸਿਰਜਨਾ ਹਨ। ਪਰ ਇਸ ਵਰਤਾਰੇ ਜਾਂ ਘੁੰਡੀ ਨੂੰ ਵੀ ਸਮਝਣ ਦੀ ਲੋੜ ਹੈ। ਜਿਵੇਂ ਇਕ ਪਾਸੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਹਨ ਕਿ ਪਦਮਾਪਤਿ (ਵਿਸ਼ਣੂ) ਵੀ ਵਾਹਿਗੁਰੂ ਦਾ ਭੇਦ ਨਹੀਂ ਜਾਣ ਸਕਦਾ,

ਪਾਰੁਨਪਾਇਸਕੈਪਦਮਾਪਤਿਬੇਦਕਤੇਬਅਭੇਦਉਚਾਰੈ

ਰੋਜ ਹੀ ਰਾਜ ਬਿਲੋਕਤ ਰਾਜਿਕ ਰੋਖਿ ਰੂਹਾਨ ਕੀ ਰੋਜੀ ਨ ਟਾਰੈ ॥੨੨੪੪

ਪਰ ਨਾਲ ਹੀ ਬਚਨ ਕਰਦੇ ਹਨ ਕਿ ਪ੍ਰਾਣੀ ਤੂੰ ਕਿਉਂ ਡੋਲਦਾ ਹੈ ਪਦਮਾਪਤਿ (ਵਾਹਿਗੁਰੂ) ਤੇਰੀ ਰਖਿਆ ਕਰੇਗਾ।

ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ ॥

ਕਾਹੇਕੋਡੋਲਤਹੈ? ਤੁਮਰੀਸੁਧਿਸੁੰਦਰਸ੍ਰੀਪਦਮਾਪਤਿਲੈਹੈ੨੪੭

ਬਿਲਕੁਲ ਇਸੇ ਤਰਜ਼ ਤੇ ਭਾਵੇਂ ਹਿੰਦੂ ਸੰਸਕ੍ਰਿਤੀ ਨੇ ਸ਼ਿਵ ਜੀ ਨੂੰ ਮਹਾਂਕਾਲ ਦਾ ਨਾਮ ਦਿੱਤਾ ਹੈ ਪਰ ਗੁਰੂ ਸਾਹਿਬ ਜੀ ਨੇ ਮਹਾਂਕਾਲ ਅਕਾਲ ਪੁਰਖ ਲਈ ਵੀ ਵਰਤਿਆ ਹੈ ਅਤੇ ਸ਼ਿਵ ਲਈ ਵੀ।

ਸਾਹਿਤ ਵਿਚ ਇਕ ਲਫ਼ਜ਼ ਦੇ ਕਈ ਅਰਥ ਹੁੰਦੇ ਹਨ। ਜਿਵੇ ਹਰਿ ਲਫ਼ਜ਼ ਦੇ ਅਠਾਰਾਂ ਅਰਥ ਹਨ। ਪਰਮਾਤਮਾ, ਵਿਸ਼ਣੂ, ਕ੍ਰਿਸ਼ਨ, ਚੰਦ, ਤੋਤਾ, ਮੋਰ, ਬਾਂਦਰ, ਘੋੜਾ, ਬੱਦਲ, ਸੱਪ, ਡੱਡੂ ਆਦਿ। ਹਿੰਦੀ ਦਾ ਇਕ ਦੋਹਾ ਇਸ ਦੀ ਵਿਆਖਿਆ ਕਰਦਾ ਹੈ,         ਹਰਿ ਗਰਜਨ ਸੁਨ ਹਰਿ ਬੋਲੇ ਲਾ, ਹਰਿ ਕੇ ਬਚਨ ਸੁਨ ਹਰਿ ਚਲੇਲਾ। ਯਾਨਿ ਬੱਦਲਾਂ ਦਾ ਗਰਜਣਾ ਸੁਣ ਕੇ ਡੱਡੂ ਬੋਲਣੇ ਸ਼ੁਰੂ ਹੋ ਗਏ।  ਡੰਡੂਆਂ ਦਾ ਬੋਲਣਾ ਸੁਣ ਕੇ ਸੱਪ ਬਾਹਰ ਆ ਗਏ।  ਇਸਨੂੰ ਹੀ ਸਾਹਿਤ ਕਹਿੰਦੇ ਹਨ। ਇਹ ਸੋਝੀ ਵਿਹੀਣ ਸ੍ਰੀ ਹਰਿਮੰਦਰ ਸਾਹਿਬ ਜੀ ਬਾਰੇ ਅਨਰਗਲ ਟਿੱਪਣੀਆਂ ਕਰਦੇ ਸੁਣੇ ਹਨ।

            ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੇ।। ਦਾ ਸਿਧਾਂਤ ਦ੍ਰਿੜ ਕਰਵਾਉਣ ਵਾਲੇ ਕਲਗੀਧਰ ਪਿਤਾ ਨੇ ਮਹਾਕਾਲ ਵਾਹਿਗੁਰੂ ਲਈ ਵੀ ਵਰਤਿਆ ਅਤੇ ਸ਼ਿਵ ਲਈ ਵੀ। ਇਸ ਨੂੰ ਸਮਝਣ ਦੀ ਲੋੜ ਹੈ। ਸਤਿਗੁਰੂ ਜੀ ਨੇ ਮਹਾਕਾਲ ਅਪਨੀ ਕਥਾ, ਅਕਾਲ ਉਸਤਤਿ, ਬਚਿਤ੍ਰ ਨਾਟਕ, ਕ੍ਰਿਸ਼ਨਾਵਤਾਰ ਅਤੇ ਚਰਿਤ੍ਰੋਪਾਖ੍ਯਾਨ ਵਿਚ ਵਰਤਿਆ ਹੈ।

ਤਹ ਹਮ ਅਧਿਕ ਤਪਸਿਆ ਸਾਧੀ ॥

ਮਹਾਕਾਲ ਕਾਲਕਾ ਅਰਾਧੀ ॥੨॥ (ਅਪਨੀ ਕਥਾ)

 

ਜੁਧ ਕੇ ਜਿਤਯਾ ਅਉ ਬਿਰੁਧ ਕੇ ਮਿਟਯਾ

ਮਹਾ ਬੁਧਿ ਕੇ ਦਿਵਯਾ ਮਹਾ ਮਾਨ ਹੂੰ ਕੇ ਮਾਨ ਹੈਂ ॥

ਗਿਆਨ ਹੂੰ ਕੇ ਗਿਆਤਾ ਮਹਾ ਬੁਧਿਤਾ ਕੇ ਦਾਤਾ

ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹੈਂ ॥੧॥੨੫੩॥ (ਅਕਾਲ ਉਸਤਿਤ)

 

ਅਦਾਗੰ ਅਦਗੰ ਅਲੇਖੰ ਅਭੇਖੰ ॥

ਅਨੰਤੰ ਅਨੀਲੰ ਅਰੂਪੰ ਅਦ੍ਵੈਖੰ ॥

ਮਹਾ ਤੇਜ ਤੇਜੰ ਮਹਾ ਜ੍ਵਾਲ ਜ੍ਵਾਲੰ ॥

ਮਹਾ ਮੰਤ੍ਰ ਮੰਤ੍ਰੰ ਮਹਾ ਕਾਲ ਕਾਲੰ ॥੧੭॥ ਬਚਿੱਤ੍ਰ ਨਾਟਕ)

 

ਮਹਾਕਾਲ ਰਖਵਾਰ ਹਮਾਰੋ ॥

ਮਹਾ ਲੋਹ ! ਮੈ ਕਿੰਕਰ ਥਾਰੋ ॥

ਅਪੁਨਾ ਜਾਨਿ ਕਰੋ ਰਖਵਾਰ ॥

ਬਾਹ ਗਹੇ ਕੀ ਲਾਜ ਬਿਚਾਰ ॥੪੩੫॥ (ਕ੍ਰਿਸ਼ਨਾਵਤਾਰ)

 

ਦਿਜ ! ਹਮ ਮਹਾ ਕਾਲ ਕੋ ਮਾਨੈ ॥ ਪਾਹਨ ਮੈ ਮਨ ਕੋ ਨਹਿ ਆਨੈ ॥

ਪਾਹਨ ਕੋ ਪਾਹਨ ਕਰਿ ਜਾਨਤ ॥ ਤਾ ਤੇ ਬੁਰੋ ਲੋਗ ਏ ਮਾਨਤ ॥੯੧॥

ਝੂਠਾ ਕਹ ਝੂਠਾ ਹਮ ਕੈ ਹੈ ॥ ਜੋ ਸਭ ਲੋਗ ਮਨੈ ਕੁਰਰੈ ਹੈ ॥

ਹਮ ਕਾਹੂ ਕੀ ਕਾਨਿ ਨ ਰਾਖੈ ॥ਸਤਿ ਬਚਨ ਮੁਖ ਊਪਰ ਭਾਖੈ ॥੯੨॥ (ਚਰਿਤ੍ਰੋਪਾਖ੍ਯਾਨ)

ਇਸਨੂੰ ਸੰਦਰਭ ਅਨੁਸਾਰ ਸਮਝਣ ਦੀ ਲੋੜ ਹੈ। ਨਹੀਂ ਤਾਂ ਅਰਥ ਦਾ ਅਨਰਥ ਕਰਦਿਆਂ ਇਹ ਗੁਰੂ ਨਿੰਦਾ ਦਾ ਕਾਰਣ ਬਣਦਾ ਹੈ। ਰਾਜ ਜੋਗੀ ਭਰਥਰੀ ਹਰੀ ਦਾ ਇਕ ਸ਼ਲੋਕ ਹੈ,

ਸਾਹਿਤ੍ਯ ਸੰਗੀਤ ਕਲਾਨਭਿਗ੍ਯ: ਸਾਕਸ਼ਾਤ ਪਸ਼ੂ ਪੁੱਛ ਵਿਸ਼ਾਣਹੀਨ:

ਤ੍ਰਿਣ ਨ ਖਾਦੱਨਪਿ ਜੀਵਮਾਨਸਤ ਦਭਾਗਧੇਯਂ ਪਰਮਂ ਪਸ਼ੂਨਾਮ੍ ।। ੧੨ ।।

(ਜਿਹੜੇ ਮਨੁੱਖ ਸਾਹਿਤ ਤੇ ਸੰਗੀਤ-ਕਲਾ ਤੋਂ ਕੋਰੇ ਹੁੰਦੇ ਹਨ, ਉਹ ਜ਼ਾਹਿਰਾ ਤੌਰ ਤੇ ਬਗੈਰ  ਸਿੰਗਾਂ ਅਤੇ ਪੂਛਲ ਵਾਲੇ ਡੰਗਰ ਹੁੰਦੇ ਹਨ। ਪਰ ਇਹ ਘਾਹ ਨਾ ਖਾ ਕੇ ਪਸ਼ੂਆਂ ਤੇ ਪਰਉਪਕਾਰ ਹੀ ਕਰਦੇ ਹਨ।)

GURCHARANJIT SINGH LAMBA

ਗੁਰਚਰਨਜੀਤ ਸਿੰਘ ਲਾਂਬਾ

                                                          editor@santsipahi.org

www.santsipahi.org; www.patshahi10.org

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button