Breaking NewsD5 specialInternationalNewsTop News

Viral News :  ਮਹਿਲਾ ਨੇ ਇਕੱਠੇ 9 ਬੱਚਿਆਂ ਨੂੰ ਦਿੱਤਾ ਜਨਮ, ਡਾਕਟਰ ਹੈਰਾਨ

ਰਬਾਤ :  ਇੱਕ ਮਾਂ ਦਾ ਇਕੱਠੇ 2 ਜਾਂ 3 ਨਵਜਾਤ ਬੱਚਿਆਂ ਨੂੰ ਜਨਮ ਦੇਣਾ ਆਮ ਗੱਲ ਹੋ ਸਕਦੀ ਹੈ ਪਰ ਜੇਕਰ ਕੋਈ ਮਹਿਲਾ ਇਕੱਠੇ 9 ਬੱਚਿਆਂ ਨੂੰ ਜਨਮ ਦੇਵੇ ਤਾਂ ਸਭ ਸੋਚਾਂ ‘ਚ ਪੈ ਜਾਉਗੇ। ਇਹ ਘਟਨਾ ਅਫਰੀਕੀ ਦੇਸ਼ ਮੋਰੱਕੋ ‘ਚ ਹੋਈ ।  ਇੱਥੇ ਮਾਲੀ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਮੰਗਲਵਾਰ ਨੂੰ ਇਕੱਠੇ 9 ਬੱਚਿਆਂ ਨੂੰ ਜਨਮ ਦਿੱਤਾ ਹੈ। ਜਾਣਕਾਰੀ ਦੇ ਮੁਤਾਬਕ ਸਾਰੇ ਨਵਜਾਤ ਬੱਚੇ ਤੰਦਰੁਸਤ ਹਨ।

ਗਰੇਵਾਲ ਤੋਂ ਪੱਤਰਕਾਰ ਨੇ ਪੁੱਛ ਲਿਆ ਕੱਬਾ ਸਵਾਲ! ਭੜਕਿਆ ਗਰੇਵਾਲ!ਚੱਲਦੇ ਪ੍ਰੋਗਰਾਮ ‘ਚ ਹੋਈ ਬਹਿਸ! ਮਾਹੌਲ ਹੋਇਆ ਗਰਮ!

ਇਹ ਹੈ ਪੂਰਾ ਮਾਮਲਾ
ਮਾਲੀ ਸਰਕਾਰ 25 ਸਾਲ ਦੀ ਹਲੀਲੀ ਸਿਸੇ ਨੂੰ ਬਿਹਤਰ ਇਲਾਜ ਲਈ 30 ਮਾਰਚ ਨੂੰ ਮੋਰੱਕੋ ਲੈ ਕੇ ਆਈ ਸੀ। ਸ਼ੁਰੂਆਤ ‘ਚ ਮੰਨਿਆ ਜਾ ਰਿਹਾ ਸੀ ਕਿ ਔਰਤ 7 ਬੱਚਿਆਂ ਨੂੰ ਜਨਮ ਦੇਵੇਗੀ ਭਾਵੇਂਕਿ 7 ਬੱਚਿਆਂ ਨੂੰ ਇਕੱਠੇ ਜਨਮ ਦੇਣਾ ਵੀ ਦੁਰੱਲਭ ਹੈ ਪਰ 9 ਬੱਚਿਆਂ ਦਾ ਇਕੱਠੇ ਜਨਮ ਲੈਣਾ ਅਤੀ ਦੁਰਲੱਭ ਹੈ। ਉੱਥੇ ਮੋਰਕੱਨ ਅਧਿਕਾਰੀਆਂ ਨੇ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।

ਮੁੱਖ ਮੰਤਰੀ ਨੇ ਲਿਖੀ ਮੋਦੀ ਤੇ ਗ੍ਰਹਿ ਮੰਤਰੀ ਨੂੰ ਚਿੱਠੀ !ਜੇ ਨਾ ਹੋਇਆ ਆਹ ਕੰਮ, ਮੱਚ ਜਾਵੇਗੀ ਹਾਹਾਕਾਰ !

ਸਿਹਤ ਮੰਤਰਾਲੇ ਦੇ ਬੁਲਾਰੇ ਰਾਸ਼ਿਤ ਚੌਧਰੀ ਨੇ ਕਿਹਾ ਕਿ ਉਹਨਾਂ ਨੂੰ ਦੇਸ਼ ਦੇ ਕਿਸੇ ਹਸਪਤਾਲ ਵਿਚ ਅਜਿਹੇ ਜਨਮ ਦੀ ਕੋਈ ਜਾਣਕਾਰੀ ਨਹੀਂ ਹੈ। ਉੱਥੇ ਮਾਲੀ ਸਰਕਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਿਸੇ ਨੇ ਸੀਜੇਰੀਅਨ ਸੈਕਸ਼ਨ ਜ਼ਰੀਏ 5 ਕੁੜੀਆਂ ਅਤੇ 4 ਮੁੰਡਿਆਂ ਨੂੰ ਜਨਮ ਦਿੱਤਾ ਹੈ। ਏ.ਐੱਫ.ਪੀ. ਨਾਲ ਗੱਲਬਾਤ ਵਿਚ ਮਾਲੀ ਦੀ ਸਿਹਤ ਮੰਤਰੀ ਫੈਂਟਾ ਸਿਵੀ ਨੇ ਕਿਹਾ ਮਾਂ ਅਤੇ ਬੱਚਿਆਂ ਦੀ ਹਾਲਤ ਹਾਲੇ ਤੱਕ ਚੰਗੀ ਹੈ। ਸਿਵੀ ਨੇ ਜਾਣਕਾਰੀ ਦਿੱਤੀ ਹੈ ਕਿ ਔਰਤ ਕੁਝ ਹਫ਼ਤਿਆਂ ਵਿਚ ਘਰ ਵਾਪਸ ਆਵੇਗੀ।

ਹੁਣੇ ਹੁਣੇ ਆਈ ਦਿੱਲੀ ਤੋਂ ਵੱਡੀ ਖੁਸ਼ਖਬਰੀ !ਮੁੱਖ ਮੰਤਰੀ ਨੇ ਕੀਤਾ ਅਜਿਹਾ ਐਲਾਨ! ਖੁਸ਼ੀ ‘ਚ ਪਾਏ ਲੋਕਾਂ ਨੇ ਭੰਗੜੇ !

ਸਥਾਨਕ ਮੀਡੀਆ ਰਿਪੋਰਟਾਂ ਦਾਅਵਾ ਕਰਦੀਆਂ ਹਨ ਕਿ ਡਾਕਟਰ ਸਿਸੇ ਦੀ ਸਿਹਤ ਦੇ ਨਾਲ-ਨਾਲ ਬੱਚਿਆਂ ਦੇ ਬਚਣ ਦੀ ਗੱਲ ਨੂੰ ਲੈਕੇ ਕਾਫੀ ਚਿੰਤਤ ਹੈ। ਮਾਲੀ ਦੇ ਸਿਹਤ ਮੰਤਰਾਲੇ ਨੇ ਬਿਆਨ ਵਿਚ ਕਿਹਾ ਹੈ ਕਿ ਮਾਲੀ ਅਤੇ ਮੋਰੱਕੋ ਦੋਵੇਂ ਥਾਵਾਂ ‘ਤੇ ਹੋਈ ਅਲਟਰਾਸਾਊਂਡ ਜ਼ਰੀਏ ਪਤਾ ਚੱਲਿਆ ਸੀ ਕਿ ਸਿਸੇ 7 ਬੱਚਿਆਂ ਨੂੰ ਜਨਮ ਦੇਣ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button