PunjabTop News

Vicky Middukhera Murder ‘ਚ ਵੱਡੀ ਅਪਡੇਟ

ਪਟਿਆਲਾ : ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਕਰੀਬ 11 ਮਹੀਨੇ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਸ ਵਿਚ ਗੈਂਗਸਟਰ ਭੂਪੀ ਰਾਣਾ ਸਮੇਤ ਛੇ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 302, 120ਬੀ ਅਤੇ 34 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

BIG News : ਆਹ ਚੱਕੋ! AG Anmol Ratan Sidhu ਦਾ Resign | D5 Channel Punjabi

11 ਮਹੀਨਿਆ ਤੋਂ ਚੱਲ ਰਹੀ ਸੀ ਜਾਂਚ
11 ਮਹੀਨਿਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਪੁਲਸ ਖੁਦ ਹੀ ਸਾਰੇ ਦੋਸ਼ੀਆਂ ਨੂੰ ਰਿਮਾਂਡ ‘ਤੇ ਲੈ ਕੇ ਆਈ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਇਸ਼ਾਰੇ ‘ਤੇ ਕਤਲ ‘ਚ ਸ਼ਾਮਲ ਗੱਡੀ ਤੋਂ ਲੈ ਕੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਹਾਲਾਂਕਿ ਗਾਇਕ ਸਿੱਧੂ ਮੂਸੇਵਾਲਾ ਦੀ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਮੇਤ ਕਈ ਮੁਲਜ਼ਮਾਂ ਦਾ ਨਾਂ ਨਹੀਂ ਹੈ ਕਿਉਂਕਿ ਉਹ ਹਾਲੇ ਪੁਲੀਸ ਦੀ ਪਕੜ ਤੋਂ ਬਾਹਰ ਹੈ। ਦੱਸ ਦਈਏ ਕਿ ਇਸ ਕੇਸ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦਾ ਨਾਂ ਇਸ ਕੇਸ ਰਾਹੀਂ ਚਰਚਾ ਵਿੱਚ ਸੀ।

Muktsar News : Police ਨੂੰ ਮਿਲੀ ਵੱਡੀ ਸਫਲਤਾ, ਚੱਕ ਲਿਆ ਉਹੀ Gangster | D5 Channel Punjabi

ਪਿਛਲੇ ਸਾਲ 7 ਅਗਸਤ ਨੂੰ ਮੁਹਾਲੀ ‘ਚ ਹੋਇਆ ਸੀ ਮਿੱਡੂਖੇੜਾ ਦਾ ਕਤਲ
ਵਿੱਕੀ ਮਿੱਡੂਖੇੜਾ ਦਾ ਪਿਛਲੇ ਸਾਲ 7 ਅਗਸਤ ਨੂੰ ਮੁਹਾਲੀ ਵਿਚ ਕਤਲ ਕਰ ਦਿੱਤਾ ਗਿਆ ਸੀ। ਉਹ ਆਪਣੇ ਦੋਸਤ ਨੂੰ ਮਿਲਣ ਸੈਕਟਰ-71 ਦੀ ਮਾਰਕੀਟ ਗਿਆ ਸੀ। ਇਸ ਦੌਰਾਨ ਕਾਤਲ ਕਾਰ ਵਿਚ ਆਏ ਸਨ ਜਿਵੇਂ ਹੀ ਵਿੱਕੀ ਆਪਣੇ ਦੋਸਤ ਦੇ ਪ੍ਰਾਪਰਟੀ ਡੀਲਰ ਦੇ ਦਫਤਰ ‘ਚੋਂ ਬਾਹਰ ਨਿਕਲਿਆ ਤਾਂ ਦੋਸ਼ੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਵਿੱਕੀ ਕਰੀਬ ਇਕ ਕਿਲੋਮੀਟਰ ਤੱਕ ਦੌੜਿਆ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕਿਆ। ਉਸ ਨੂੰ ਕਾਤਲਾਂ ਨੇ ਨੌਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button