IndiaNewsTop News

ਮਹਿੰਗਾਈ ‘ਤੇ ਬੇਰੁਜ਼ਗਾਰੀ ਖਿਲਾਫ਼ ਕਾਂਗਰਸ ਦੀ ਵੱਡੀ ਰੈਲੀ ਅੱਜ

ਨਵੀਂ ਦਿੱਲੀ: ਕਾਂਗਰਸ ਮਹਿੰਗਾਈ, ਜੀ.ਐਸ.ਟੀ. ਤੇ ਬੇਰੁਜ਼ਗਾਰੀ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਦਿੱਲੀ ਦੇ ਰਾਮਲੀਲ੍ਹਾ ਮੈਦਾਨ ‘ਚ ਅੱਜ ਰੈਲੀ ਕਰਨ ਜਾ ਰਹੀ ਹੈ। ਰੈਲੀ ਨੂੰ ਲੈ ਕੇ ਰਾਮਲੀਲ੍ਹਾ ਮੈਦਾਨ ‘ਚ ਤਿਆਰੀਆਂ ਜ਼ੋਰਾਂ ‘ਤੇ ਹਨ। ਅੱਜ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਇਸ ਰੈਲੀ ਵਿੱਚ ਕਾਂਗਰਸ ਨੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਇਸ ਰੈਲੀ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਕਾਂਗਰਸੀ ਵਰਕਰ ਵੀ ਪਹੁੰਚ ਰਹੇ ਹਨ।

ਜੀਰੋ ਬਿਜਲੀ ਬਿਲ ਵਾਲੇ ਲੋਕਾਂ ਲਈ ਵੱਡੀ ਖ਼ਬਰ, ਕੈਬਨਿਟ ਮੰਤਰੀ ਨੇ ਕੀਤਾ ਇੱਕ ਹੋਰ ਨਵਾਂ ਐਲਾਨ!

ਪੁਲਿਸ ਨੇ ਵੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ। ਕਾਂਗਰਸ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਦੀ ਰਹੀ ਹੈ ਅਤੇ ਕਹਿੰਦੀ ਰਹੀ ਹੈ ਕਿ ਇਹ ਆਮ ਲੋਕਾਂ ਦੇ ਮੁੱਦੇ ਹਨ ਅਤੇ ਇਨ੍ਹਾਂ ‘ਤੇ ਹਰ ਮੰਚ ‘ਤੇ ਚਰਚਾ ਹੋਣੀ ਚਾਹੀਦੀ ਹੈ। ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਵੀ ਜੰਮੂ ਦੇ ਸੈਨਿਕ ਫਾਰਮ ‘ਚ ਆਪਣੀ ਪਹਿਲੀ ਜਨਸਭਾ ਨੂੰ ਸੰਬੋਧਿਤ ਕਰਨ ਜਾ ਰਹੇ ਹਨ।

ਮਾਸਟਰਨੀ ਨੇ ਬੱਚੀ ਨਾਲ ਕੀਤਾ ਗ਼ਲਤ ਕੰਮ, ਪੂਰੇ ਸਕੂਲ ’ਚ ਪਿਆ ਕੂਕ ਰੌਲਾ

ਆਪਣੇ ਅਸਤੀਫੇ ਵਿਚ ਕਾਂਗਰਸ ਲੀਡਰਸ਼ਿਪ ਦੀ ਆਲੋਚਨਾ ਕਰਨ ਵਾਲੇ ਆਜ਼ਾਦ ਐਤਵਾਰ ਨੂੰ ਆਪਣਾ ਹਮਲਾ ਹੋਰ ਤੇਜ਼ ਕਰ ਸਕਦੇ ਹਨ। ਕਾਂਗਰਸ ਨੇ ਹਾਲਾਂਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਆਜ਼ਾਦ ਦੇ ਪਾਰਟੀ ਲੀਡਰਸ਼ਿਪ ਖਿਲਾਫ ਜਨਤਕ ਬਿਆਨਾਂ ਨੂੰ ਸੱਤਾਧਾਰੀ ਭਾਜਪਾ ਦੇ ਇਸ਼ਾਰੇ ‘ਤੇ ਸ਼ੁਰੂ ਕੀਤੀ ‘ਭਟਕਣ ਵਾਲੀ ਚਾਲ’ ਕਰਾਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button