Breaking NewsD5 specialInternationalNewsTop News

US ਨੇ ਅਫ਼ਗਾਨਿਸਤਾਨ ‘ਚ ISIS ਦੇ ‘ਸਾਜਿਸ਼ਕਰਤਾ’ ਖਿਲਾਫ Drone ਹਮਲਾ ਕਰ Kabul ਧਮਾਕਿਆਂ ਦਾ ਲਿਆ ਬਦਲਾ

ਵਾਸ਼ਿੰਗਟਨ : ਅਮਰੀਕਾ ਨੇ ਪੂਰਬੀ ਅਫ਼ਗਾਨਿਸਤਾਨ ‘ਚ ਇਸਲਾਮਿਲ਼ਕ ਸਟੇਟ-ਖੁਰਾਸਾਨ ਅੱਤਵਾਦੀ ਸਮੂਹ ਦੇ ਟਿਕਾਣਿਆ ‘ਤੇ ਹਵਾਈ ਹਮਲਾ ਕੀਤਾ, ਜਿਸ ‘ਚ ਇਕ ਅੱਤਵਾਦੀ ਮਾਰਿਆ ਗਿਆ। ਅਮਰੀਕਾ ਨੇ ਕਾਬੁਲ ਹਵਾਈ ਅੱਡੇ ’ਤੇ ਆਤਮਘਾਤੀ ਧਮਾਕਿਆਂ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਇਹ ਜਵਾਬੀ ਕਾਰਵਾਈ ਕੀਤੀ ਹੈ। ਹਮਲੇ ਵਿਚ 169 ਅਫ਼ਗਾਨ ਅਤੇ 13 ਅਮਰੀਕੀ ਫ਼ੌਜੀਆਂ ਦੀ ਮੌਤ ਹੋ ਗਈ। ਅਮਰੀਕਾ ਦੇ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਬਿਲ ਅਰਬਨ ਨੇ ਕਿਹਾ, ‘ਅਮਰੀਕੀ ਫ਼ੌਜ ਨੇ ਇਸਲਾਮਿਕ ਸਟੇਟ-ਖੁਰਾਸਾਨ (ਆਈ.ਐਸ.ਕੇ.) ਦੇ ਸਾਜਿਸ਼ਕਰਤਾ ਖ਼ਿਲਾਫ਼ ਅੱਜ ਅੱਤਵਾਦ ਵਿਰੋਧੀ ਮੁਹਿੰਮ ਚਲਾਈ। ਇਹ ਮਨੁੱਖ ਰਹਿਤ ਹਵਾਈ ਹਮਲਾ ਅਫ਼ਗਾਨਿਸਤਾਨ ਦੇ ਨਾਂਗਹਰ ਸੂਬੇ ਵਿਚ ਹੋਇਆ। ਸ਼ੁਰੂਆਤੀ ਸੰਕੇਤ ਮਿਲੇ ਹਨ ਕਿ ਅਸੀਂ ਜਿਸ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਸੀ ਉਸ ਨੂੰ ਮਾਰ ਦਿੱਤਾ।’

🔴LIVE : ਹਾਈਕਮਾਨ ਨੇ ਵੱਟਿਆ ਨਵਜੋਤ ਸਿੱਧੂ ਤੋ ਪਾਸਾ, ਛੱਡ ਸਕਦਾ ਪਾਰਟੀ? ਗੁਰਦਾਸ ਮਾਨ ਦਾ ਮੂੰਹ ਸਾੜਿਆ

ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਰਾਸ਼ਟਰਪਤੀ ਜੋਅ ਬਾਈਡੇਨ ਕਾਬੁਲ ਹਵਾਈ ਅੱਡੇ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਜ਼ਿੰਦਾ ਨਹੀਂ ਛੱਡਣਾ ਚਾਹੁੰਦੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਆਪਣੇ ਨਿਯਮਿਤ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੱਲ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਉਨ੍ਹਾਂ ਨੂੰ ਧਰਤੀ ’ਤੇ ਜ਼ਿੰਦਾ ਨਹੀਂ ਛੱਡਣਾ ਚਾਹੁੰਦੇ।’ ਅਫ਼ਗਾਨਿਸਤਾਨ ਵਿਚ ਇਸਲਾਮਿਕ ਸਟੇਟ ਨਾਲ ਸਬੰਧਤ ‘ਇਸਲਾਮਿਕ ਸਟੇਟ-ਖੁਰਾਸਾਨ ਪ੍ਰਾਂਤ’ (ਆਈ.ਐਸ.ਕੇ.ਪੀ.) ਨੇ ਕਾਬੁਲ ਹਮਲੇ ਦੀ ਜ਼ਿੰਮੇਦਾਰੀ ਲਈ ਹੈ।

ਕਿਸਾਨਾਂ ਨੇ ਪਿੰਡ ਚੋਂ ਭਜਾਇਆ ਆਹ ਵੱਡਾ ਲੀਡਰ, ਪਾਕੇ ਘੇਰਾ ਲਵਾਏ ਕਿਸਾਨੀ ਜ਼ਿੰਦਾਬਾਦ ਦੇ ਨਾਅਰੇ

ਅਮਰੀਕੀ ਰਾਸ਼ਟਰਪਤੀ ਨੇ ਹਮਲੇ ਵਿਚ ਮਾਰੇ ਗਏ 13 ਅਮਰੀਕੀ ਫ਼ੌਜੀਆਂ ਦੀ ਮੌਤ ਦਾ ਬਦਲਾ ਲੈਣ ਦੀ ਵਚਨਬੱਧਤਾ ਜਤਾਈ ਅਤੇ ਇਸ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਕਿਹਾ ਸੀ, ‘ਜਿਨ੍ਹਾਂ ਨੇ ਇਹ ਹਮਲਾ ਕੀਤਾ ਅਤੇ ਨਾਲ ਹੀ ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਉਨ੍ਹਾਂ ਨੂੰ ਦੱਸ ਦਵਾਂ ਕਿ ਅਸੀਂ ਬਖ਼ਸ਼ਾਂਗੇ ਨਹੀਂ। ਅਸੀਂ ਭੁੱਲਾਂਗੇ ਨਹੀਂ। ਅਸੀਂ ਤੁਹਾਨੂੰ ਮਾਰ ਦਿਆਂਗੇ ਅਤੇ ਤੁਸੀਂ ਇਸ ਦੀ ਕੀਮਤ ਚੁਕਾਉਗੇ। ਮੈਂ ਆਪਣੇ ਹਿੱਤਾਂ ਅਤੇ ਆਪਣੇ ਲੋਕਾਂ ਦੀ ਰੱਖਿਆ ਕਰਾਂਗਾ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button