Breaking NewsD5 specialNewsPoliticsPunjabTop News

Punjab MC Election Live : ਪੱਟੀ ਵਾਰਡ ਨੰਬਰ – 7 ‘ਚ ਚੱਲੀਆਂ ਗੋਲੀਆਂ, AAP ਕਰਮਚਾਰੀ ਦੀ ਉਤਾਰੀ ਗਈ ਪੱਗ

ਚੰਡੀਗੜ੍ਹ : ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਅਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸੂਬੇ ਭਰ ‘ਚ ਸਵੇਰੇ 8 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੋ ਗਈ ਜੋ ਸ਼ਾਮ 4 ਵਜੇ ਤੱਕ ਚੱਲੇਗਾ। ਰਾਜ ਚੋਣ ਕਮਿਸ਼ਨ ਨੇ 4,102 ਵੋਟਿੰਗ  ਕੇਂਦਰ ਬਣਾਏ ਹਨ, ਜਿਨ੍ਹਾਂ ਵਿਚੋਂ 1,708 ਨੂੰ ਸੰਵੇਦਨਸ਼ੀਲ ਅਤੇ 861 ਨੂੰ ਅਤਿ – ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ। ਵੋਟਿੰਗ ਲਈ ਲੱਗਭੱਗ 7,000 ਈਵੀਐਮ ਲਗਾਈਆਂ ਗਈਆਂ ਹਨ। ਆਜ਼ਾਦ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਲੱਗਭੱਗ 19,000 ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ।

ਭਾਜਪਾ ਦੇ ਮੰਤਰੀ ਨੇ ਲਿਆ ਕਿਸਾਨਾਂ ਨਾਲ ਪੰਗਾ! ਕਿਸਾਨ ਹੋਏ ਤੱਤੇ! ਮੰਤਰੀ ਨੂੰ ਲੁੱਕਣ ਲਈ ਨਹੀਂ ਮਿਲ ਰਹੀ ਥਾਂ!

ਪੰਜਾਬ  ਦੇ ਸਿਹਤ ਮੰਤਰੀ  ਬਲਬੀਰ ਸਿੱਧੂ ਨੇ ਪਾਈ ਵੋਟ।

ਪੱਟੀ ਵਾਰਡ ਨੰਬਰ – 7 ‘ਚ ਚੱਲੀਆਂ ਗੋਲੀਆਂ, AAP ਕਰਮਚਾਰੀ ਦੀ ਉਤਾਰੀ ਗਈ ਪੱਗ ।

ਡੇਰਾਬੱਸੀ  ਦੇ ਵਾਰਡ ਨੰਬਰ – 8 ‘ਚ ਬੀਜੇਪੀ – ਕਾਂਗਰਸ ਵਰਕਰ ‘ਚ ਝੜਪ ਹੋ ਗਈ। ਇਸ ਦੌਰਾਨ ਕਾਂਗਰਸੀ ਵਰਕਰ ਜਖਮੀ ਹੋ ਗਿਆ, ਜਿਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button