NewsPunjabTop News

ਪੰਜਾਬ ਦੇ 7 ਤੋਂ 10 ਕਿਲੋਵਾਟ ਲੋਡ ਦੇ ਉਪਭੋਗਤਾਵਾਂ ਦਾ ਹੁਣ ਹਰ ਮਹੀਨੇ ਆਵੇਗਾ ਬਿਜਲੀ ਦਾ ਬਿੱਲ

ਪੰਜਾਬ ਸਰਕਾਰ ਨੇ ਸਤਾ ‘ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਕਰਦੇ ਹੋਏ ਬਿਜਲੀ ਖਪਤਕਾਰਾਂ ਦੀਆਂ 300 ਯੂਨਿਟ ਪ੍ਰਤੀ ਮਹੀਨਾ ਬਿੱਲ ਮੁਆਫ਼ ਕਰ ਦਿੱਤੇ ਹਨ। ਬੀਤੇ ਮਹੀਨੇ ਬਹੁਤ ਸਾਰੇ ਲੋਕਾਂ ਦਾ ਬਿੱਲ ਜ਼ੀਰੋ ਆਇਆ ਹੈ, ਜਿਸ ਨਾਲ ਲੋਕਾਂ ‘ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਹੁਣ ਇਕ ਸਰਕੁਲਰ ਜਾਰੀ ਕਰਦੇ ਹੋਏ ਇਕ ਨਵਾਂ ਫੁਰਮਾਨ ਜਾਰੀ ਕਰ ਦਿੱਤਾ ਹੈ, ਜਿਸ ਸਦਕਾ 7 ਤੋਂ 10 ਕਿਲੋਵਾਟ ਦੇ 50 ਲੱਖ ਦੇ ਕਰੀਬ ਉਪਭੋਗਤਾਵਾਂ ਦਾ ਬਿੱਲ ਆਵੇਗਾ। ਡੋਮੇਸਟਿਕ ਸਪਲਾਈ ਅਤੇ ਨਾਨ ਰੇਜ਼ਿਡੇਸ਼ਿਅਲ ਸਪਲਾਈ ਨੂੰ ਪਹਿਲਾਂ 2 ਮਹੀਨੇ ਦਾ ਬਿੱਲ ਆਉਂਦਾ ਸੀ। ਹੁਣ ਪਾਵਰਕਾਮ ਮੈਨੇਜਮੈਂਟ ਪੰਜਾਬ ਦੇ ਸਾਰੇ ਡੀ.ਐੱਸ ਅਤੇ ਐੱਨ.ਆਰ.ਐੱਸ. ਕਨੈਕਸ਼ਨ ਦੀ ਹਰ ਮਹੀਨੇ ਰਿਡਿੰਗ ਲੈ ਕੇ ਬਿੱਲ ਭੇਜਿਆ ਜਾਵੇਗਾ

ਦੱਸ ਦੇਈਏ ਕਿ ਇਸ ਸਰਕੁਲਰ ਦੇ ਜਾਰੀ ਹੋਣ ਨਾਲ ਜਿਥੇ ਉਪਭੋਗਤਾਵਾਂ ਦੀਆਂ ਜੇਬਾਂ ਦਾ ਖ਼ਰਚ ਵੱਧ ਜਾਵੇਗਾ, ਉਥੇ ਹੀ ਉਨ੍ਹਾਂ ਨੂੰ ਫ਼ਾਇਦਾ ਵੀ ਹੋਵੇਗਾ। ਪਹਿਲਾਂ 2 ਮਹੀਨੇ ਦਾ ਬਿੱਲ ਆਉਣ ‘ਤੇ ਉਪਭੋਗਤਾਵਾਂ ਦੇ ਯੂਨੀਟ ਵੀ ਜ਼ਿਆਦਾ ਵੱਧਦੇ ਸਨ ਅਤੇ ਬਿੱਲ ਉਸੇ ਦੇ ਹਿਸਾਬ ਨਾਲ ਆਉਂਦਾ

ਸੀ। ਹੁਣ ਹਰ ਮਹੀਨੇ ਬਿੱਲ ਆਉਣ ਨਾਲ ਉਪਭੋਗਤਾਵਾਂ ਦੇ ਬਿਜਲੀ ਯੂਨੀਟ ਵੀ ਘੱਟ ਬਲਣਗੇ। ਇਸ ਨਾਲ ਬਿੱਲ ਵੀ ਘੱਟ ਆਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button