US President Joe Biden ‘ਤੇ ਕੀੜੇ ਨੇ ਕੀਤਾ ਹਮਲਾ, Video ਵਾਇਰਲ

ਵਾਸ਼ਿੰਗਟਨ : ਹਾਲ ਹੀ ‘ਚ ਖ਼ਬਰ ਆਈ ਸੀ ਕਿ ਅਮਰੀਕਾ (US) ‘ਚ 17 ਸਾਲ ਬਾਅਦ ਇੱਕ ਖਾਸ ਤਰ੍ਹਾਂ ਦੇ ਕੀੜੇ ਜ਼ਮੀਨ ਹੇਠੋਂ ਨਿਕਲ ਰਹੇ ਹਨ ਪਰ ਹੁਣ ਇਹ ਕੀੜੇ ਇੱਕ ਹੋਰ ਵਜ੍ਹਾ ਨਾਲ ਚਰਚਾ ‘ਚ ਹਨ ਕਿਉਂਕਿ ਇਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ (US President Joe Biden) ਦੀ ਪਹਿਲੀ ਵਿਦੇਸ਼ ਯਾਤਰਾ ‘ਚ ਗੜਬੜੀ ਪਾਈ ਹੈ।
ਪੰਜਾਬ ਤੋਂ ਦਿੱਲੀ ਪਹੁੰਚੀ ਅਜਿਹੀ ਚੀਜ਼!ਕਿਸਾਨਾਂ ਦੇ ਨਾਲ ਦਿੱਲੀ ਵਾਸੀ ਵੀ ਹੋਏ ਖੁਸ਼! D5 Channel Punjabi
ਸੁਰੱਖਿਆ ਘੇਰਿਆਂ ਨੂੰ ਤੋੜ ਕੇ ਕੀੜਾ ਪਹੁੰਚਿਆਂ ਬਾਈਡਨ ਦੇ ਕੋਲ
ਮੀਡੀਆ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਜੋ ਬਾਈਡਨ ਜੁਆਇੰਟ ਬੇਸ ਐਂਡਰੀਊਜ਼
(Joint Base Andrews) ਪੁੱਜੇ ਸਨ। ਉੱਥੇ ਹਵਾਈ ਫੌਜ ਦੇ ਅਫਸਰਾਂ ਨਾਲ ਗੱਲਬਾਤ ਦੇ ਦੌਰਾਨ ਇੱਕ ਸਿਕਾਡਾ ਕੀੜਾ ਬਾਈਡਨ ਦੀ ਗਰਦਨ ‘ਤੇ ਆ ਕੇ ਬੈਠ ਗਿਆ। ਸਾਰੇ ਸੁਰੱਖਿਆ ਘੇਰਿਆਂ ਨੂੰ ਤੋੜਦੇ ਹੋਏ ਕੀੜਾ ਬਾਈਡਨ ਦੇ ਕੋਲ ਪਹੁੰਚ ਗਿਆ, ਜਿਸਨੂੰ ਅਮਰੀਕੀ ਰਾਸ਼ਟਰਪਤੀ ਨੇ ਖੁਦ ਹਟਾਇਆ।
ਇੰਜ ਵੀ ਹੋ ਸਕਦੀ ਹੈ ਆਨਲਾਈਨ ਠੱਗੀ,ਹੋ ਜਾਓ ਸਾਵਧਾਨ!ਤੁਸੀ ਵੀ ਹੋ ਸਕਦੇ ਹੋ ਸ਼ਿਕਾਰ?
ਕੀੜੇ ਦੇ ਹਮਲੇ ਤੋਂ ਬਾਅਦ ਬਾਈਡਨ ਨੇ ਕੀ ਕਿਹਾ ?
ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਸਿਕਾਡਾ (Cicada) ਤੋਂ ਸਾਵਧਾਨ ਰਹੋ। ਕੁਝ ਸਮਾਂ ਪਹਿਲਾ ਇੱਕ ਤਾਂ ਮੇਰੇ ‘ਤੇ ਬੈਠ ਗਿਆ ਸੀ। ਜੋ ਬਾਈਡਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਦੱਸ ਦਈਏ ਕਿ ਜੋ ਬਾਇਡੇਨ ਪਹਿਲੀ ਵਿਦੇਸ਼ ਯਾਤਰਾ ਲਈ ਯੂਨਾਈਟਿਡ ਕਿੰਗਡਮ ਜਾ ਰਹੇ ਸਨ। ਉਨ੍ਹਾਂ ਦੇ ਨਾਲ ਦਰਜਨਾਂ ਪੱਤਰਕਾਰ ਵੀ ਸਨ। ਇਹਨਾਂ ਪੱਤਰਕਾਰਾਂ ਦੇ ਚਾਰਟਰਡ ਪਲੇਨ ਨੂੰ ਵੀ ਸਿਕਾਡਾ ਕੀੜਿਆਂ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਇਸ ਕਾਰਨ ਜਹਾਜ਼ ਨੇ 7 ਘੰਟੇ ਬਾਅਦ ਉਡਾਣ ਭਰੀ। ਇਹ ਕੀੜੇ ਜਹਾਜ਼ ਦੇ ਇੰਜਣ ਵਿਚ ਵੀ ਦਾਖਲ ਹੋ ਗਏ ਸਨ ਜਿਸ ਕਾਰਨ ਇਸ ਫਲਾਈਟ ਦੇ ਟਾਈਮ ਨੂੰ ਕਾਫੀ ਅੱਗੇ ਵਧਾਉਣਾ ਪਿਆ। ਇਸ ਜਹਾਜ਼ ਨੇ ਰਾਤ 9 ਵਜੇ ਉਡਾਣ ਭਰਨੀ ਸੀ ਪਰ ਆਖਿਰਕਾਰ ਵਿਚ ਰਾਤ 2:15 ਵਜੇ ਟੇਕ ਆਫ ਲਈ ਤਿਆਰ ਹੋ ਪਾਇਆ। ਗੌਰਤਲਬ ਹੈ ਕਿ ਵਾਸ਼ਿੰਗਟਨ ਡੀ.ਸੀ. ਖੇਤਰ ਅਮਰੀਕਾ ਦੇ ਉਹਨਾਂ ਕਈ ਹਿੱਸਿਆਂ ਵਿਚੋਂ ਇਕ ਹੈ ਜੋ ਸਿਕਾਡਾ ਦੇ ਝੁੰਡ ਨਾਲ ਪ੍ਰਭਾਵਿਤ ਹੈ। ਇਹ ਕੀੜੇ ਹੌਲੀ-ਹੌਲੀ ਅਮਰੀਕਾ ਦੇ 15 ਰਾਜਾਂ ਵਿਚ ਉਭਰ ਰਹੇ ਹਨ।
President Biden was hit in the neck with a cicada while chatting with a uniformed military officer before boarding Air Force One for a week-long tour of western Europe https://t.co/eWdBtK8jN2 pic.twitter.com/6wFGMxsLgN
— POLITICO (@politico) June 9, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.