Breaking NewsInternationalNews

ਬ੍ਰਿਟਿਸ਼ ਕੋਲੰਬੀਆਂ ਯੂਨੀਵਰਸਿਟੀ ਜ਼ਲਦ ਕੈਂਪਸ ‘ਚ ਭੰਗ ਪੀਣ ਦੀ ਦੇਵੇਗੀ ਖੁੱਲ

ਟੋਰਾਂਟੋ : ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆਂ ਯੂਨੀਵਰਸਿਟੀ ਜਲਦ ਕੈਂਪਸ ਵਿੱਚ ਭੰਗ ਪੀਣ ਦੀ ਖੁੱਲ ਦੇਵੇਗੀ। ਯੂਨੀਵਿਰਸਿਟੀ ਦੀ ਕੌਂਸਲ ਵਲੋਂ ਤਿਆਰ ਕੀਤੇ ਗਏ ਮਤੇ ਨੂੰ ਭਾਈਚਾਰੇ ਦੀ ਸਲਾਹ ਲਈ ਰੱਖਿਆ ਗਿਆ ਹੈ। ਭਾਈਚਾਰੇ ਦੀ ਸਲਾਹ ਮਗਰੋਂ ਅਧਿਕਾਰਤ ਤੌਰ ‘ਤੇ ਕੈਂਪਸ ‘ਚ ਭੰਗ ਪੀਣ ਦੀ ਖੁੱਲ ਦੇਣ ਵਾਲੀ ਬ੍ਰਿਟਿਸ਼ ਕੋਲੰਬੀਆਂ ਯੂਨੀਵਰਸਿਟੀ ਦੁਨੀਆਂ ਦੀ ਪਹਿਲੀ ਯੂਨੀਵਰਸਿਟੀ ਬਣ ਜਾਵੇਗੀ। ਵਿੱਦਿਅਕ ਸੰਸਥਾਵਾਂ ਵਿੱਚ ਪੜਾਈ ਅਤੇ ਗਿਆਨ ਦੇ ਨਾਲ ਨਾਲ ਹੁਣ ਤੁਸੀ ਭੰਗ ਦਾ ਵੀ ਆਨੰਦ ਮਾਣ ਸਕੋਗੇ। ਜੀ ਹਾਂ ! ਕੈਨੇਡਾ ਹੀ ਨਹੀਂ ਪੂਰੀ ਦੁਨੀਆਂ ਵਿੱਚ ਆਪਣੀ ਅਕੈਡਮਿਕ ਕਾਰਗੁਜ਼ਾਰੀ ਲਈ ਮਸ਼ਹੂਰ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਪ੍ਰਬੰਧਕੀ ਕੌਂਸਲ ਵਲੋਂ ਇੱਕ ਵਿਸ਼ੇਸ਼ ਮਤਾ “ਕੈਂਪਸ ਵਿੱਚ ਸਿਗਰਟਨੋਸ਼ੀ ” ਦੇ ਨਾਮ ਹੇਠ ਤਿਆਰ ਕੀਤਾ ਗਿਆ ਹੈ।

Read Also ਬ੍ਰਿਟਿਸ਼ ਫੌਜ ‘ਚ ਸ਼ਾਮਲ ‘ਇਤਿਹਾਸ’ ਬਣਾਉਣ ਵਾਲੇ 22 ਸਾਲਾ ਚਰਨਪ੍ਰੀਤ ਨੂੰ ਹਟਾਇਆ ਜਾ ਸਕਦੈ ਅਹੁਦੇ ਤੋਂ

ਜਿਸ ਵਿੱਚ ਯੂਨੀਵਰਸਿਟੀ ਵਲੋਂ ਵਿਦਿਆਰਥੀਾਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਨਿਧਾਰਤ ਥਾਂਵਾਂ ‘ਤੇ ਭੰਗ ਦਾ ਸੇਵਨ ਕਰ ਖੁੱਲ ਹੋਵੇਗੀ। ਯੂਨੀਵਰਸਿਟੀ ਵਲੋਂ ਤਿਆਰ ਕੀਤੇ ਗਏ ਮਤੇ ਅਨੁਸਾਰ ਕੈਂਪਸ ਵਿੱਚ ਭੰਗ ਦੀ ਬਿਜਾਈ ਅਤੇ ਵਿਕਰੀ ਉੱਤੇ ਪਬੰਦੀ ਰਹੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਤੇ ਵਿੱਚ ਇਸ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ ਕਿ ਯੂਨੀਵਰਸਿਟੀ ਦਾ ਅਨੁਸਾਸ਼ਨ ਬਰਕਰਾਰ ਰਹੇ ਅਤੇ ਕੈਂਪਸ ਵਿਚਲਾ ਵਿੱਦਿਅਕ ਮਾਹੌਲ ਵੀ ਠੀਕ ਠਾਕ ਰਹੇ। ਮਤੇ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਕੰਮ ਕਾਜ਼ੀ ਸਮੇਂ ਦੌਰਾਨ ਕਿਸੇ ਵੀ ਕਿਸਮ ਦੇ ਨਸ਼ੇ ਤੋਂ ਦੂਰ ਰਹਿਣਾ ਪਵੇਗਾ।

ਯੂਨੀਵਰਸਿਟੀ ‘ਚ ਭੰਗ ਪੀਣ ਲਈ ਕੁਝ ਥਾਵਾਂ ਨਿਰਧਾਰਤ ਕੀਤੀਆਂ ਜਾਣਗੀਆਂ। ਯੂਨੀਵਰਸਿਟੀ ‘ਚ ਭੰਗ ਪੀਣ ਦੇ ਸ਼ੌਕੀਨ ਲੋਕਾਂ ਅੰਦਰ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਪਰ ਯੂਨੀਵਰਸਿਟੀ ਵਲੋਂ ਆਪਣੇ ਇਸ ਮਤੇ ਨੂੰ ਭਾਈਚਾਰੇ ਦੀ ਸਲਾਹ ਲਈ ਪੇਸ਼ ਕੀਤਾ ਗਿਆ ਹੈ। ਜੇਕਰ ਭਾਈਚਾਰਾ ਇਸ ਨੂੰ ਮਨਜ਼ੂਰ ਕਰਦਾ ਹੈ ਤਾਂ ਇਸ ਮਤੇ ਨੂੰ ਕਾਨੂੰਨ ਦਾ ਰੂਪ ਬਣਾ ਕੇ ਯੂਨੀਵਰਸਿਟੀ ਵਿੱਚ ਫਰਵਰੀ ਮਹੀਨੇ ਤੋਂ ਭੰਗ ਪੀਣ ਦੀ ਖੁੱਲ ਦੇ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button