Breaking NewsD5 specialIndiaInternationalNewsTop News

US ਤੋਂ ਇੰਡੀਆ ਆਇਆ ਇਹ ਡਾਕਟਰ, ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਕਰਦਾ ਹੈ ਫ੍ਰੀ ਇਲਾਜ਼

ਨਵੀਂ ਦਿੱਲੀ : ਅਮਰੀਕਾ ਦੇ ਦਿਲ ਦੀ ਬਿਮਾਰੀ ਦੇ ਮਾਹਰ ਡਾ. ਸਵੈਮਾਨ ਸਿੰਘ ਜੋ ਇਸ ਕਾਰਨ ਚਰਚਾ ਵਿੱਚ ਹਨ ਕਿਉਂਕਿ ਉਹ ਕਿਸਾਨ ਅੰਦੋਲਨ ਦੇ ਦੌਰਾਨ ਲੋਕਾਂ ਦਾ ਮੁਫ਼ਤ ਇਲਾਜ਼ ਕਰ ਰਹੇ ਹਨ। ਇਸ ਕੰਮ ਲਈ ਉਨ੍ਹਾਂ ਨੇ ਨਿਊਜਰਸੀ ਵਾਪਸ ਜਾਣ ਦਾ ਆਪਣਾ ਪ੍ਰੋਗਰਾਮ ਟਾਲ ਦਿੱਤਾ ਹੈ।

ਲਓ ਦਿੱਲੀ ਬਾਰਡਰ ‘ਤੇ ਮੁੜ ਗਰਜੇਗਾ ਲੱਖਾ ਸਿਧਾਣਾ,ਕਿਸਾਨਾਂ ਦੇ ਪ੍ਰਧਾਨ ਨੇ ਹੱਕ ‘ਚ ਕਰਤਾ ਵੱਡਾ ਐਲਾਨ

ਮੁਫ਼ਤ ਚੈੱਕਅਪ ਅਤੇ ਦਵਾਈਆਂ ਦਿੰਦੇ ਹਨ
ਦੱਸ ਦਈਏ ਕਿ ਕਿਸਾਨ ਪਿਛਲੇ 100 ਦਿਨਾਂ ਤੋਂ ਜ਼ਿਆਦਾ ਤੋਂ ਦਿੱਲੀ ਦੇ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਅੰਦੋਲਨ ਕਰ ਰਹੇ ਹਨ। ਡਾ. ਸਿੰਘ ਪਿਛਲੇ ਤਿੰਨ ਮਹੀਨੇ ਤੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕਰ ਰਹੇ ਹਨ ਅਤੇ ਉਹ ਉਨ੍ਹਾਂ ਨੂੰ ਦਵਾਈਆਂ ਵੀ ਦੇ ਰਹੇ ਹਨ।

ਲਓ ਮਨਜਿੰਦਰ ਸਿਰਸਾ ਨੇ ਖੁਸ਼ ਕਰਤੇ ਕਿਸਾਨ,ਕੀਤਾ ਅਜਿਹਾ ਐਲਾਨ,ਨਹੀਂ ਆਵੇਗੀ ਕੋਈ ਦਿਕਤ!

ਅਮਰੀਕਾ ਨਾ ਜਾਣ ਦਾ ਲਿਆ ਫੈਸਲਾ
ਉਨ੍ਹਾਂ ਨੇ ਦੱਸਿਆ, ‘ਅਸੀ ਹਰ ਸਾਲ ਅਜਿਹੇ ਕੈਂਪ ਲਗਾਉਂਦੇ ਹਾਂ। ਇੰਜ ਹੀ ਇੱਕ ਮਰੀਜ਼ ਨੂੰ ਧਰਨੇ – ਪ੍ਰਦਰਸ਼ਨ ਦੌਰਾਨ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੇ ਮੈਨੂੰ ਬੁਲਾਇਆ ਸੀ। ਮੈਂ ਉਨ੍ਹਾਂ ਦੀ ਮਦਦ ਕਰਨ ਲਈ ਇੱਥੇ ਆਇਆ ਸੀ। ਬਾਅਦ ਵਿੱਚ ਮੈਂ ਸੋਚਿਆ ਕਿ ਇੱਥੇ ਹੋਰ ਪੰਜ ਦਿਨ ਰਹਿ ਜਾਂਦਾ ਹਾਂ ਮੈਂ ਫਿਰ ਆਪਣੇ ਖਰਚੇ ‘ਤੇ ਇੱਥੇ ਡਾਕਟਰਾਂ ਦੀ ਟੀਮ ਦੇ ਨਾਲ ਇੱਕ ਮੈਡੀਕਲ ਕੈਂਪ ਖੋਲਿਆ। ਹੁਣ ਅਸੀਂ ਫਿਲਹਾਲ ਅਮਰੀਕਾ ਨਾ ਜਾਣ ਦਾ ਫੈਸਲਾ ਕੀਤਾ ਹੈ ਅਤੇ ਇੱਥੇ ਸੇਵਾ ਕਰਦੇ ਰਹਾਂਗੇ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button