Breaking NewsD5 specialNewsPunjabSportsTop NewsUncategorized

 Italy ਤੋਂ ਪੰਜਾਬ Kabaddi ਖੇਡਣ ਆਏ ਖਿਡਾਰੀ ਨੂੰ ਕਾਰ ਸਵਾਰਾਂ ਨੇ ਮਾਰੀ ਗੋਲੀ

ਜਲੰਧਰ : ਥਾਣਾ ਲਾਂਬੜਾ ਦੇ ਅਧੀਨ ਪੈਂਦੇ ਅਠੌਲਾ ਪਿੰਡ ‘ਚ ਇੱਕ ਕਬੱਡੀ ਖਿਡਾਰੀ ਇੰਦਰਜੀਤ ਸਿੰਘ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਅਠੌਲਾ ‘ਚ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਮੈਚ ਖੇਡ ਬਾਹਰ ਆ ਰਹੇ ਕਬੱਡੀ ਖਿਡਾਰੀ ਇੰਦਰਜੀਤ ਸਿੰਘ ਨੂੰ ਕਾਰ ‘ਚ ਸਵਾਰ ਕੁਝ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ।

ਮਜੀਠੀਆ ਨੇ ਜੇਲ੍ਹ ‘ਚ ਕੀਤਾ ਕੁੱਝ ਅਜਿਹਾ! ਅਕਾਲੀ ਆਗੂਆਂ ਨੇ ਲਾਇਆ ਜੇਲ੍ਹ ਬਾਹਰ ਧਰਨਾ, ਹਾਲ ਜਾਣਨ ਲਈ ਜੀਜਾ ਜਾਊ ਜੇਲ੍ਹ

ਮੌਕੇ ‘ਤੇ ਥਾਣਾ ਲਾਂਬੜਾ ਦੇ ਡੀ.ਐਸ.ਪੀ., ਐਸ.ਪੀ ਅਤੇ ਐਸ.ਐਚ.ਓ. ਮੌਕੇ ‘ਤੇ ਪੁੱਜੇ। ਜ਼ਖਮੀ ਕਬੱਡੀ ਖਿਡਾਰੀ ਦੀ ਹਾਲਤ ਗੰਭੀਰ ਹੋਣ ਕਾਰਨ ਪਹਿਲਾਂ ਤਾਂ ਦੋ ਹਸਪਤਾਲਾਂ ਦੇ ਡਾਕਟਰਾਂ ਨੇ ਉਸਨੂੰ ਜਵਾਬ ਦੇ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਤੀਜੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਖਿਡਾਰੀ ਇਟਲੀ ਤੋਂ ਪੰਜਾਬ ਵਿੱਚ ਕਬੱਡੀ ਖੇਡਣ ਆਇਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button