‘UP ‘ਚ 40 ਫੀਸਦੀ ਟਿਕਟ ਔਰਤਾਂ ਨੂੰ ਦੇਣ ਦਾ ਫੈਸਲਾ ਸਿਰਫ ਸੁਰੂਆਤ’
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 40 ਫੀਸਦੀ ਟਿਕਟਾਂ ਔਰਤਾਂ ਨੂੰ ਦੇਣ ਦਾ ਪਾਰਟੀ ਦਾ ਫੈਸਲਾ ਸਿਰਫ ਸ਼ੁਰੂਆਤ ਹੈ। ਉਨ੍ਹਾਂ ਨੇ ਟਵੀਟ ਕੀਤਾ, ਦੇਸ਼ ਦੀ ਧੀ ਕਹਿੰਦੀ ਹੈ – ਆਪਣੀ ਮਿਹਨਤ ਨਾਲ, ਸਿੱਖਿਆ ਦੀ ਤਾਕਤ ਨਾਲ, ਠੀਕ ਰਿਜ਼ਰਵੇਸ਼ਨ ਨਾਲ, ਮੈਂ ਅੱਗੇ – ਅੱਗੇ ਵੱਧ ਸਕਦੀ ਹਾਂ, ਲੜਕੀ ਹਾਂ ਲੜ ਸਕਦੀ ਹਾਂ ! ਯੂਪੀ ਸਿਰਫ ਸ਼ੁਰੂਆਤ ਹੈ।
ਸਿੰਘੂ ਬਾਰਡਰ ਘਟਨਾ ਬਾਰੇ ਨਵੇਂ ਖੁਲਾਸੇ, ਸਿੱਖ ਆਗੂ ਕੱਢ ਲਿਆਇਆ ਸਾਰਾ ਸੱਚ ! D5 Channel Punjabi
ਜ਼ਿਕਰਯੋਗ ਹੈ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਉਹ ਉੱਤਰ ਪ੍ਰਦੇਸ਼ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ‘ਚ 40 ਫੀਸਦੀ ਟਿਕਟ ਔਰਤਾਂ ਨੂੰ ਦੇਵੇਗੀ। ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੀ ਸ਼ੁਰੂਆਤ ‘ਚ ਹੋਣੀਆਂ ਹਨ। ਪ੍ਰਿਅੰਕਾ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਔਰਤਾਂ ਰਾਜਨੀਤੀ ‘ਚ ਸੱਤਾ ‘ਚ ਪੂਰੀ ਤਰ੍ਹਾਂ ਨਾਲ ਭਾਗੀਦਾਰ ਬਣੇ। ਔਰਤਾਂ ਜੇਕਰ ਸਮਾਜ ‘ਚ ਬਦਲਾਅ ਚਾਹੁੰਦੀਆਂ ਹਨ ਤਾਂ ਉਹ ਰਾਜਨੀਤੀ ‘ਚ ਆਉਣ ਅਤੇ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.