PunjabTop News

UP Gangster Mukhtar Ansari Case: ਸਾਬਕਾ ਮੁੱਖ ਮੰਤਰੀ ‘ਤੇ ਜੇਲ੍ਹ ਮੰਤਰੀ ਨੂੰ ਜਾਰੀ ਹੋਇਆ ਨੋਟਿਸ, ਹੁਣ ਆਪਣੀ ਜੇਬ ‘ਚੋ ਦੇਣਾ ਪਓ ਖਰਚਾ

UP Gangster Mukhtar Ansari Case: ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਦੇ 55 ਲੱਖ ਰੁਪਏ ਦੇ ਅਦਾਲਤੀ ਕੇਸ ਨੂੰ ਲੈ ਕੇ ਸੀ.ਐਮ ਭਗਵੰਤ ਮਾਨ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਹਮੋ-ਸਾਹਮਣੇ ਹੋ ਗਏ ਹਨ। ਦਰਅਸਲ ਬੀਤੇ ਦਿਨ ਸੀ.ਐਮ ਮਾਨ ਨੇ ਟਵੀਟ ਕਰ ਇਹ ਗੱਲ ਸੱਪਸ਼ਟ ਕਰ ਦਿੱਤੀ ਸੀ ਕਿ ਪੰਜਾਬ ਸਰਕਾਰ ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਦੇ 55 ਲੱਖ ਰੁਪਏ ਦੇ ਬਕਾਇਆ ਅਦਾਲਤੀ ਕੇਸ ਪੰਜਾਬ ਦੇ ਖਜ਼ਾਨੇ ‘ਚੋ ਨਹੀਂ ਭਰੇਗੀ ਬਲਕਿ ਇਸ ਦਾ ਭੁਗਤਾਨ ਦੋਹੇ ਸਾਬਕਾ ਮੰਤਰੀ ਆਪਣੀ ਜੇਬ ਵਿਚ ਕਰਨ।

ਇਸ ਤੋਂ ਬਾਅਦ CM ਮਾਨ ਅਤੇ ਕੈਪਟਨ ਵਿਚਾਲੇ ਟਵਿੱਟਰ ‘ਤੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਜਿੱਥੇ ਕੈਪਟਨ ਨੇ ਸੀਐਮ ਮਾਨ ਦੇ ਬਿਆਨ ਨੂੰ ਬੇਵਕੂਫੀ ਵਾਲਾ ਕਰਾਰ ਦਿੱਤਾ, ਉੱਥੇ ਹੀ ਭਗਵੰਤ ਮਾਨ ਨੇ ਪੰਜਾਬ ਦੇ ਮਾੜੇ ਹਾਲਾਤਾਂ ਲਈ ਕੈਪਟਨ ਦੀ ਅਕਲ ਨੂੰ ਜ਼ਿੰਮੇਵਾਰ ਠਹਿਰਾਇਆ।

ਦੂਜੇ ਪਾਸੇ ਅੱਜ ਸਾਬਕਾ ਜੇਲ੍ਹ ਮੰਤਰੀ ਵੱਲੋਂ ਪ੍ਰੈਸ ਕਾਨਫ੍ਰੈਂਸ ਕੀਤੀ ਗਈ। ਜਿਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਸੀਐਮ ਮਾਨ ਮੈਨੂੰ ਨੋਟਿਸ ਭੇਜਦੇ ਹਨ ਤਾਂ ਮੈਂ ਮਾਣਹਾਨੀ ਦਾ ਕੇਸ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਜਾਣਾ ਸੀ ਅਤੇ ਫਲਾਈਟ ਦੀਆਂ ਟਿਕਟਾਂ ਵੀ ਬੁੱਕ ਕਰਵਾਈਆਂ ਸਨ ਪਰ ਹੁਣ ਨੋਟਿਸ ਮਿਲਣ ਤੋਂ ਬਾਅਦ ਹੀ ਜਾਵਾਂਗਾ। ਇਸ ਤੋਂ ਬਾਅਦ ਸੀਐਮ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਨੋਟਿਸ ਜਾਰੀ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਕੀਲ ਦੀ ਫੀਸ ਬਰਾਬਰ ਵਸੂਲੀ ਜਾਵੇ। ਇਸ ਪੱਤਰ ਵਿੱਚ ਹੁਕਮਾਂ ਦੀ ਪਾਲਣਾ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button