Breaking NewsD5 specialIndiaNewsTop News

UP ‘ਚ 6ਵੇਂ ਪੜਾਅ ਦੀ ਵੋਟਿੰਗ ਜਾਰੀ : PM Modi ਨੇ ਵੋਟਰਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਛੇਵੇਂ ਪੜਾਅ ਦੇ ਤਹਿਤ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਦੀਆਂ 57 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਰੇ ਵੋਟਰਾਂ ਨੂੰ ਆਪਣੀ ਵੋਟ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇੱਕ – ਇੱਕ ਵੋਟ ਲੋਕਤੰਤਰ ਦੀ ਤਾਕਤ ਹੈ ਅਤੇ ਸਾਰੇ ਵੋਟਰਾਂ ਨੂੰ ਲੋਕਤੰਤਰ ਦੇ ਇਸ ਉਤਸਵ ‘ਚ ਸ਼ਾਮਿਲ ਜ਼ਰੂਰ ਹੋਣਾ ਚਾਹੀਦਾ ਹੈ।

Sidhu Moosewala ਫਸਿਆ ਕਸੂਤਾ, ਵਕੀਲ ਨਾਲ ਪਿਆ ਪੰਗਾ, Court ਕਰ ਸਕਦੀ ਹੈ ਵੱਡੀ ਕਾਰਵਾਈ | D5 Channel Punjabi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਿਆਦਾ ਤੋਂ ਜ਼ਿਆਦਾ ਵੋਟਿੰਗ ਕਰਨ ਦੀ ਅਪੀਲ ਕਰਦੇ ਹੋਏ ਟਵੀਟ ਕਰ ਕਿਹਾ , ‘‘ ਉੱਤਰ ਪ੍ਰਦੇਸ਼ ‘ਚ ਲੋਕਤੰਤਰ ਦਾ ਉਤਸਵ ਅੱਜ ਆਪਣੇ ਛੇਵੇਂ ਪੜਾਅ ‘ਚ ਪਰਵੇਸ਼ ਕਰ ਚੁੱਕਿਆ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੀ ਵੋਟ ਦੇ ਨਾਲ ਇਸ ਉਤਸਵ ‘ਚ ਜ਼ਰੂਰ ਸ਼ਾਮਿਲ ਹੋਣ। ਤੁਹਾਡੀ ਇੱਕ – ਇੱਕ ਵੋਟ, ਲੋਕਤੰਤਰ ਦੀ ਤਾਕਤ!’’

Khabran Da Sira : ਭਾਜਪਾ ਨੂੰ ਝਟਕਾ, ਚੋਣਾਂ ‘ਚ ਵੱਡੀ ਹਾਰ, ਕੇਂਦਰ ਨੇ ਰੋਕੇ ਪੰਜਾਬ ਦੇ ਕਰੋੜਾਂ ਰੁਪਏ

ਵੀਰਵਾਰ ਨੂੰ ਯੂਪੀ ਚੋਣਾਂ 2022 ਦੇ 6ਵੇਂ ਪੜਾਅ ਦੌਰਾਨ ਗੋਰਖਪੁਰ, ਅੰਬੇਡਕਰਨਗਰ, ਬਲੀਆ, ਬਲਰਾਮਪੁਰ, ਬਸਤੀ, ਦੇਵਰੀਆ, ਕੁਸ਼ੀਨਗਰ, ਮਹਾਰਾਜਗੰਜ, ਸੰਤਕਬੀਰ ਨਗਰ ਅਤੇ ਸਿਧਾਰਥਨਗਰ 10 ਜ਼ਿਲ੍ਹਿਆਂ ਦੀਆਂ 57 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button