Twitter ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਟਵਿਟਰ ਅਕਾਊਂਟ ਕੀਤਾ Unverified
ਨਵੀਂ ਦਿੱਲੀ : ਮਾਇਕਰੋ ਬਲਾਗਿੰਗ ਸਾਈਟ ਟਵਿਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਨਿੱਜੀ ਟਵਿਟਰ ਅਕਾਊਂਟ ਨੂੰ Unverified ਕਰ ਦਿੱਤਾ ਹੈ। ਜਿਸਦੇ ਤਹਿਤ ਹੁਣ ਉਨ੍ਹਾਂ ਦੇ ਟਵਿਟਰ ਅਕਾਊਂਟ ਤੋਂ ਬਲੂ ਟਿਕ ਹੱਟ ਗਿਆ ਹੈ। ਉਪ ਰਾਸ਼ਟਰਪਤੀ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਇਸਨੂੰ ਲੈ ਕੇ ਟਵਿਟਰ ‘ਤੇ ਲੋਕ ਜੰਮਕੇ ਗੁੱਸਾ ਜ਼ਾਹਿਰ ਕਰ ਰਹੇ ਹਨ। ਹਾਲਾਂਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਅਕਾਊਂਟ ਐਕਟਿਵ ਨਹੀਂ ਸੀ ਇਸ ਕਾਰਨ ਹੋ ਸਕਦਾ ਹੈ ਉਸਨੂੰ Unverified ਕਰ ਦਿੱਤਾ ਗਿਆ ਹੋਵੇਗਾ।
ਪੰਜਾਬ ਦੇ ਆਹ ਸ਼ਹਿਰ ਦਾ ਹੋਇਆ ਬੁਰਾ ਹਾਲ ! ਲੋਕਾਂ ਦਾ ਰਹਿਣਾ ਹੋਇਆ ਔਖਾ !
ਟਵਿੱਟਰ ਦੀਆਂ ਸੇਵਾਵਾਂ ਦੀਆਂ ਸ਼ਰਤਾਂ ਅਨੁਸਾਰ ਜੇ ਕੋਈ ਆਪਣੇ ਟਵਿੱਟਰ ਹੈਂਡਲ ਦਾ ਨਾਮ (@handle) ਬਦਲਦਾ ਹੈ, ਕਿਸੇ ਦਾ ਖਾਤਾ ਅਯੋਗ ਜਾਂ ਅਧੂਰਾ ਹੋ ਜਾਂਦਾ ਹੈ ਜਾਂ ਜੇ ਉਪਯੋਗਕਰਤਾ ਇਸ ਸਥਿਤੀ ਵਿਚ ਨਹੀਂ ਹੁੰਦਾ ,ਜਿਸ ਕਾਰਨ ਤੁਹਾਨੂੰ ਸ਼ੁਰੂ ਵਿੱਚ ਪ੍ਰਮਾਣਿਤ ਕੀਤਾ ਗਿਆ ਸੀ – ਜਿਵੇਂ ਕਿ ਇੱਕ ਚੁਣੇ ਹੋਏ ਸਰਕਾਰੀ ਅਧਿਕਾਰੀ ਜੋ ਦਫਤਰ ਛੱਡਦਾ ਹੈ – ਅਤੇ ਤਸਦੀਕ ਕਰਨ ਲਈ ਸਾਡੇ ਮਾਪਦੰਡ ਨੂੰ ਪੂਰਾ ਨਹੀਂ ਕਰਦਾ, ਤੁਸੀਂ ਆਪਣਾ ਬੈਜ ਗੁਆ ਸਕਦੇ ਹੋ।
🔴LIVE | ਕਿਸਾਨਾਂ ਨੇ ਦਿੱਤਾ ਕੇਂਦਰ ਨੂੰ ਝਟਕਾ,ਦਿਖਾਤੀ ਪਾਵਰ ! 33 ਬੀਜੇਪੀ ਦੇ MLA ਛੱਡਣਗੇ ਕੁਰਸੀ ? ਡਰੀ ਸਰਕਾਰ !
ਦੱਸ ਦੇਈਏ ਕਿ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਵਿਚਕਾਰ, ਟਵਿੱਟਰ ਅਤੇ ਸਰਕਾਰ ਦਰਮਿਆਨ ਵਿਵਾਦ ਪਿਛਲੇ ਦਿਨਾਂ ਵਿੱਚ ਵਧਿਆ ਹੈ। ਟਵਿੱਟਰ ਨੇ ਅਜੇ ਤੱਕ ਨਵੀਂ ਸੇਧ ਲਈ ਆਪਣੀ ਮਨਜ਼ੂਰੀ ਨਹੀਂ ਦਿੱਤੀ ਹੈ। ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਟਵਿੱਟਰ ਇੰਡੀਆ ਦੇ ਦਿੱਲੀ ਅਤੇ ਗੁਰੂਗ੍ਰਾਮ ਦਫਤਰਾਂ ਵਿੱਚ ਸਮੱਗਰੀ ਫਿਲਟਰਿੰਗ ਲਈ ਛਾਪੇਮਾਰੀ ਕੀਤੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.