Twitter ਨੇ ਬਲਾਕ ਕੀਤਾ IT ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਅਕਾਊਂਟ, ਪਾਲਿਸੀ ਉਲੰਘਣਾ ਦਾ ਦਿੱਤਾ ਹਵਾਲਾ
ਨਵੀਂ ਦਿੱਲੀ : ਮਾਈਕਰੋ ਬਲਾਗਿੰਗ ਸਾਈਟ ਟਵਿਟਰ ਨੇ ਅੱਜ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਅਕਾਊਂਟ ਕਰੀਬ ਇੱਕ ਘੰਟੇ ਲਈ ਬਲਾਕ ਰੱਖਿਆ। ਹਾਲਾਂਕਿ ਚਿਤਾਵਨੀ ਦੇਣ ਤੋਂ ਬਾਅਦ ਫਿਰ ਤੋਂ ਅਕਾਊਂਟ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸਦੇ ਪਿੱਛੇ ਟਵਿਟਰ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੇ ਟਵਿਟਰ ਦੀ ਪਾਲਿਸੀ ਦੀ ਉਲੰਘਣਾ ਕੀਤੀ ਹੈ। ਟਵਿਟਰ ਨੇ ਕਿਹਾ ਕਿ ਤੁਹਾਡੇ ਟਵਿਟਰ ਅਕਾਊਂਟ ‘ਤੇ ਇੱਕ ਕੰਟੈਂਟ ਦੀ ਪੋਸਟਿੰਗ ਨੂੰ ਲੈ ਕੇ ਸਾਨੂੰ ਡਿਜ਼ੀਟਲ ਮਿਲੇਨੀਅਮ ਕਾਪੀਰਾਈਟ ਐਕਟ ਦੇ ਤਹਿਤ ਸ਼ਿਕਾਇਤ ਮਿਲੀ ਹੈ।
ਡੱਲੇਵਾਲ ਦੀ ਸਰਕਾਰ ਨੂੰ ਸਿੱਧੀ ਚੇਤਾਵਨੀ! ਦਿੱਤਾ ਸਮਾਂ ! ਨਹੀਂ ਤਾਂ ਟੁੱਟਣਗੇ ਬੈਰੀਕੇਡ!
ਮੰਤਰੀ ਨੇ ਟਵੀਟ ਕਰ ਕਿਹਾ ਕਿ ਟਵਿਟਰ ਨੇ ਮੇਰੇ ਅਕਾਊਂਟ ਦਾ ਐਕਸੈਸ ਇੱਕ ਘੰਟੇ ਲਈ ਬੰਦ ਰੱਖਿਆ ਅਤੇ ਇਸਦੇ ਲਈ ਅਮਰੀਕਾ ਦੇ Digital Millennium Copyright Act ਦੇ ਉਲੰਘਣਾ ਦਾ ਹਵਾਲਾ ਦਿੱਤਾ ਹੈ। ਕੇਂਦਰੀ ਮੰਤਰੀ ਨੇ ਆਪਣੇ ਟਵੀਟ ‘ਚ ਦੋ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਪਹਿਲੇ ਸਕਰੀਨਸ਼ਾਟ ‘ਚ ਟਵਿਟਰ ਨੇ ਉਹ ਕਾਰਨ ਦੱਸਿਆ ਹੈ ਜਿਸਦੀ ਵਜ੍ਹਾ ਨਾਲ ਅਕਾਊਂਟ ਦਾ ਐਕਸੇਸ ਬੰਦ ਕੀਤਾ ਗਿਆ। ਦੂਜੇ ਸਕਰੀਨਸ਼ਾਟ ‘ਚ ਅਕਾਊਂਟ ਐਕਸੈਸ ਮਿਲ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
BIG BREAKING ਸ਼ਮਸ਼ੇਰ ਸਿੰਘ ਦੂਲੋਂ ਦੇ ਤਿੱਖੇ ਤੇਵਰ ! ਕੈਪਟਨ ਬਾਰੇ ਆਹ ਕੀ ਕਹਿਤਾ !
ਪ੍ਰਸਾਦ ਨੇ ਆਪਣੇ ਟਵੀਟ ‘ਚ ਕਿਹਾ ਹੈ ਕਿ ਟਵਿਟਰ ਵੱਲੋਂ ਕੀਤਾ ਗਿਆ ਇਹ ਐਕਟ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟਵਿਟਰ ਦੀ ਇੱਛਾ ਠੀਕ ਨਹੀਂ ਹੈ ਅਤੇ ਹੁਣ ਇਹ ਸਮਝ ਆ ਗਿਆ ਕਿ ਕਿਉਂ ਨਹੀਂ ਟਵਿਟਰ IT Rules ਨੂੰ ਮੰਨਣਾ ਚਾਹੁੰਦਾ ਹੈ।
Friends! Something highly peculiar happened today. Twitter denied access to my account for almost an hour on the alleged ground that there was a violation of the Digital Millennium Copyright Act of the USA and subsequently they allowed me to access the account. pic.twitter.com/WspPmor9Su
— Ravi Shankar Prasad (@rsprasad) June 25, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.