PunjabTop News

ਆਪ’ ਵਿਧਾਇਕ ਲਾਭ ਉਗੋਕੇ ਦਾ ਵੀਡਿਓ ਵਾਇਰਲ, ਕਿਹਾ, ‘ਤੇਰੇ ਲਫ਼ੜੇ ਲਾ ਕੇ ਤੈਨੂੰ ਅੰਦਰ ਕੀਤਾ ਹੁੰਦਾ ਤੈਨੂੰ ਫ਼ੇਰ ਪਤਾ ਲੱਗਦਾ

ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਸ਼ੁੱਕਰਵਾਰ ਨੂੰ ਸ਼ਹਿਣਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਜਾ ਰਿਹਾ ਸੀ। ਇਸਨੂੰ ਲੈ ਕੇ ਪਿੰਡ ਸ਼ਹਿਣਾ ਦੀ ਪੰਚਾਇਤ, ਪਿੰਡ ਵਾਸੀਆਂ ਸਮੇਤ ਔਰਤਾਂ ਨੇ ਇਸਦਾ ਵਿਰੋਧ ਕਰ ਦਿੱਤਾ। ਉੱਥੇ ਹੀ ਸਰਕਾਰੀ ਹਸਪਤਾਲ ਦੇ ਬਾਹਰ ਗੇਟ ਸਾਹਮਣੇ ਰੋਸ ਧਰਨਾ ਲਗਾ ਕੇ ਪ੍ਰਦਰਸ਼ਨ ਕਰਦਿਆਂ ਲੋਕਾਂ ਨੇ ਕਿਹਾ ਕਿ ਉਹ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਵਿਰੋਧ ਨਹੀਂ ਕਰ ਰਹੇ, ਪਰ ਛੋਟੇ ਹਸਪਤਾਲਾਂ ਰਾਹੀਂ ਹਜ਼ਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਆਮ ਆਦਮੀ ਕਲੀਲਿਕ ਦੇ ਉਦਘਾਟਨ ਮੌਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਦਿਖਾਈ ਦਿੱਤਾ, ਉੱਥੇ ਲੋਕਾਂ ’ਚ ਵੀ ਰੋਸ ਦਿਖਾਈ ਦਿੱਤਾ। ਵਿਰੋਧ ਪ੍ਰਦਰਸ਼ਨ ਦੌਰਾਨ ਜਦੋਂ ਪਿੰਡ ਸ਼ਹਿਣਾ ਦੀ ਸਰਪੰਚ ਦਾ ਲੜਕਾ ‘ਆਪ’ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਵਿਧਾਇਕ ਉੱਗੋਕੇ ਭੜਕ ਗਏ, ਜਿਨ੍ਹਾਂ ਸੁਖਜਿੰਦਰ ਸਿੰਘ ਕਲੱਕਤੇ ਨੂੰ ਕਿਹਾ ਕਿ ‘‘ਤੇਰੇ ਲਫ਼ੜੇ ਲਾ ਕੇ ਤੈਨੂੰ ਅੰਦਰ ਕੀਤਾ ਹੁੰਦਾ ਤੈਨੂੰ ਫ਼ੇਰ ਪਤਾ ਲੱਗਦਾ’’, ਜੋ ਇਕ ਵਿਧਾਇਕ ਨੂੰ ਆਪਣੇ ਅਹੁਦੇ ਅਨੁਸਰ ਸ਼ੋਭਾ ਨਹੀਂ ਦਿੰਦਾ, ਜਿਸ ਨਾਲ ਲੋਕਾਂ ’ਚ ਰੋਸ ਵੱਧ ਗਿਆ। ਇਹ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਤੇ ਲੋਕਾਂ ਵਲੋਂ ਵਿਧਾਇਕ ਦੀ ਨਿਖ਼ੇਧੀ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button