Breaking NewsD5 specialNewsPunjabTop News

Trident Group ਦੇ ਬੁਧਨੀ ਪਲਾਂਟ ‘ਚ ਲੱਗੀ ਭਿਆਨਕ ਅੱਗ, 100 ਕਰੋੜ ਦਾ ਹੋਇਆ ਨੁਕਸਾਨ

ਬਰਨਾਲਾ : ਦੇਸ਼ ਦੀ ਨਾਮਵਰ ਟੈਕਸਟਾਇਲ ਕੰਪਨੀ ਟਰਾਈਡੈਂਟ ਦੇ ਬੁਧਨੀ ਪਲਾਂਟ ‘ਚ ਬੀਤੇ ਸੋਮਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਅੱਗ ਨਾਲ 100 ਕਰੋੜ ਦਾ ਭਾਰੀ ਨੁਕਸਾਨ ਹੋ ਗਿਆ। ਦੱਸ ਦਈਏ ਕਿ 24 ਘੰਟੇ ਬਾਅਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਮੰਗਲਵਾਰ ਤੱਕ 30 ਤੋਂ ਜ਼ਿਆਦਾ ਗੱਡੀਆਂ ਮੌਕੇ ‘ਤੇ ਮੌਜੂਦ ਰਹੀਆਂ ਪਰ ਫਿਰ ਵੀ ਅੱਗ ਦੀਆਂ ਲਪਟਾਂ ਚਾਰੋਂ ਪਾਸੇ ਫੈਲੀਆਂ ਹੋਈਆਂ ਹਨ।

ਮੌਸਮ ਵਿਭਾਗ ਦੀ ਚੇਤਾਵਨੀ! ਕਿਉਂ ਲੱਗ ਰਿਹੈ ਲੋਕਾਂ ਨੂੰ ਕਰੰਟ ?ਵੀਡੀਓ ‘ਚ ਸੱਚ ਆਇਆ ਸਾਹਮਣੇ, ਸੁਣ ਕੇ ਉੱਡ ਜਾਣਗੇ ਤੋਤੇ!

ਟਰਾਈਡੈਂਟ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਅੱਗ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ 100 ਕਰੋੜ ਤੋਂ ਜ਼ਿਆਦਾ ਆਰਥਿਕ ਨੁਕਸਾਨ ਹੋ ਗਿਆ। ਅੱਗ ਟਰਾਈਡੈਂਟ ਬੁਧਨੀ ਦੇ ਕਾਟਨ ਯੂਨਿਟ ‘ਚ ਲੱਗੀ ਅਤੇ ਦੇਖਦੇ ਹੀ ਦੇਖਦੇ ਪੂਰੀ ਯੂਨਿਟ ਨੂੰ ਲਪੇਟੇ ‘ਚ ਲੈ ਲਿਆ। ਅਧਿਕਾਰੀ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ‘ਚ ਲੱਗ ਗਏ ਹਨ। ਇਸ ਦੇ ਨਾਲ ਹੀ ਫਾਇਰ ਵਿਭਾਗ ਦੇ ਕਰਮਚਾਰੀ ਅੱਗ ‘ਤੇ ਲਗਾਤਾਰ ਕਾਬੂ ਪਾਉਣ ‘ਚ ਲੱਗੇ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button