Transport Minister Raja Warring ਨੇ ਫਿਰ ਕੱਢੀ ਭੜਾਸ, ‘ਕੈਪਟਨ ਅਤੇ ਬਾਦਲਾਂ ਨੇ ਮਿਲਕੇ ਲੁੱਟਿਆ ਪੰਜਾਬ’
ਚੰਡੀਗੜ੍ਹ : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਕੈਪਟਨ ਅਤੇ ਬਾਦਲਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਬਦਕਿਸਮਤੀ ਨਾਲ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਕੁਝ ਰਾਜਨੀਤਿਕ ਪਰਿਵਾਰਾਂ ਦੇ ਕੁਲੀਨ ਪ੍ਰਬੰਧਨ ਦੇ ਕਾਰਨ ਪੰਜਾਬ ਇੱਕ ਵਪਾਰਕ ਉਦਯੋਗ ਬਣ ਗਿਆ ਹੈ।
ਆਮ ਆਦਮੀ ਪਾਰਟੀ ਨੇ ਸਿੱਧੂ ਨੂੰ ਦਿਖਾਇਆ ਸ਼ੀਸ਼ਾ, ਕੈਪਟਨ ਧੜਾ ਹੋਇਆ ਖੁਸ਼ D5 Channel Punjabi
ਕਾਂਗਰਸ ‘ਚ ਸਭ ਕੁਝ All is Well
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਆਪਣੇ ਮਤਲੱਬ ਲਈ ਕੈਪਟਨ ਅਤੇ ਬਾਦਲਾਂ ਨੇ ਪੰਜਾਬ ਦੇ ਹਿੱਤਾਂ ਦਾ ਸੌਦਾ ਕੀਤਾ ਹੈ। ਇਸਦੇ ਨਾਲ ਹੀ ਇੱਕ ਹੋਰ ਟਵੀਟ ‘ਚ ਉਨ੍ਹਾਂ ਨੇ ਕਿਹਾ ਕਿ ਅਸੀ ਟੁੱਟੀ ਹੋਈ ਵਿਵਸਥਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਜੇ ਹੋਰ ਰਾਹਤ ਮਿਲਣ ਵਾਲੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਡਾ ਸਮਰਥਨ ਕਰਦੇ ਰਹੋ। ਕਾਂਗਰਸ ਇੱਕਜੁਟ ਹੈ ਅਤੇ ਇੱਕਜੁਟ ਰਹੇਗੀ, ਸਭ ਠੀਕ ਹੈ।
Punjab economy unfortunately suffered as it was a business venture with elite management of political families @officeofssbadal & @capt_amarinder and their gang members. Pb Govt racing against time to resurrect economy while unburdening common man by filling his pockets 1/3
— Amarinder Singh Raja (@RajaBrar_INC) November 6, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.