EntertainmentTop News

Toxic Trailer: ਕਮਜ਼ੋਰ ਦਿਲ ਵਾਲੇ ਦੂਰ ਰਹਿਣ! Toxic ਦਾ ਟ੍ਰੇਲਰ ਦੇਖ ਕੇ ਦਿਮਾਗ ਰਹਿ ਜਾਵੇਗਾ ਸੁੰਨ

ਕਿੰਗ ਸਟਾਰ ਯਸ਼ ਦੀ ਫ਼ਿਲਮ ‘Toxic’ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਫ਼ਿਲਮ ਦੇ ਵਾਰ-ਵਾਰ ਪੋਸਟਪੋਨ ਹੋਣ ਕਾਰਨ ਸਾਊਥ ਸੁਪਰਸਟਾਰ ਦੇ ਪ੍ਰਸ਼ੰਸਕ ਕਾਫ਼ੀ ਨਿਰਾਸ਼ ਸਨ, ਪਰ ਹੁਣ ਉਨ੍ਹਾਂ ਦੀ ਇਹ ਉਦਾਸੀ ਖੁਸ਼ੀ ਵਿੱਚ ਬਦਲਣ ਵਾਲੀ ਹੈ। ਆਖ਼ਿਰਕਾਰ ਮੋਸਟ ਅਵੇਟਿਡ ਗੈਂਗਸਟਰ ਡਰਾਮਾ ਫ਼ਿਲਮ ‘Toxic’ ਦਾ ਧਮਾਕੇਦਾਰ ਟ੍ਰੇਲਰ ਸਾਹਮਣੇ ਆ ਗਿਆ ਹੈ।
ਟ੍ਰੇਲਰ ਦਾ ਇੱਕ-ਇੱਕ ਸੀਨ ਇੰਨਾ ਪਾਵਰਫੁਲ ਹੈ ਕਿ ਦਰਸ਼ਕ ਲਗਭਗ ਸਾਢੇ ਚਾਰ ਮਿੰਟ ਤੱਕ ਆਪਣੀ ਕੁਰਸੀ ਨਾਲ ਚਿਪਕੇ ਰਹਿਣ ਲਈ ਮਜਬੂਰ ਹੋ ਜਾਣਗੇ।
4 ਮਿੰਟ 38 ਸਕਿੰਟ ਦੇ ਟ੍ਰੇਲਰ ਦੀ ਸ਼ੁਰੂਆਤ ਯਸ਼ ਅਤੇ ਉਸ ਦੇ ਕੋਲ ਬੈਠੇ ਇੱਕ ਬੱਚੇ ਨਾਲ ਹੁੰਦੀ ਹੈ। ਮੀਂਹ ਵਿੱਚ ਭਿੱਜਦਾ ਬੱਚਾ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਉਨ੍ਹਾਂ ਦੀ ਹਰ ਗੱਲ ਮੰਨੇਗਾ, ਬਸ ਉਹ ਗੁੱਸਾ ਨਾ ਕਰਨਇਸ ਤੋਂ ਬਾਅਦ ਜੋ ਤਬਾਹੀ ਸ਼ੁਰੂ ਹੁੰਦੀ ਹੈ, ਉਹ ਦੇਖਣ ਵਾਲੀ ਹੈ। ਕਿਆਰਾ ਅਡਵਾਣੀ ਦਾ ਪਹਿਲਾ ਡਾਇਲਾਗ ਹੀ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਇਸ ਤੋਂ ਬਾਅਦ ਯਸ਼ ਦਾ ਕਿਰਦਾਰ ਆਪਣੀ ਭੈਣ ਦੀ ਖ਼ਾਹਿਸ਼ ਪੂਰੀ ਕਰਨ ਲਈ ਨਾ ਸਿਰਫ਼ ਸ਼ਹਿਰ ’ਤੇ ਰਾਜ ਕਰਦਾ ਹੈ, ਸਗੋਂ ਅਜਿਹੀ ਖੂਨ ਦੀ ਹੋਲੀ ਖੇਡਦਾ ਨਜ਼ਰ ਆਉਂਦਾ ਹੈ, ਜੋ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੀ ਹੈ।
ਟ੍ਰੇਲਰ ਵਿੱਚ ਹਾਈ-ਆਕਟੇਨ ਐਕਸ਼ਨ ਦੇ ਨਾਲ ਇਮੋਸ਼ਨ ਨਾਲ ਭਰੀ ਕਹਾਣੀ ਵੀ ਨਜ਼ਰ ਆਉਂਦੀ ਹੈ, ਜੋ ਪਿਆਰ, ਤਾਕਤ ਦੀ ਭੁੱਖ, ਧੋਖੇ ਅਤੇ ਰਿਡੈਂਪਸ਼ਨ ’ਤੇ ਆਧਾਰਿਤ ਹੈ।
ਧਮਾਕੇਦਾਰ ਡਾਇਲਾਗ ਅਤੇ ਰੌਂਗਟੇ ਖੜ੍ਹੇ ਕਰਨ ਵਾਲੇ ਐਕਸ਼ਨ ਸੀਨਜ਼ ਦੇ ਨਾਲ ਇਹ ਫ਼ਿਲਮ 2026 ਦੀਆਂ ਸਭ ਤੋਂ ਵੱਡੀਆਂ ਐਕਸ਼ਨ ਫ਼ਿਲਮਾਂ
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button