Breaking NewsD5 specialIndiaNewsPunjab

TikTok Star Noor ਵਾਂਗ ਇਹਨਾਂ ਧੀਆਂ ਦਾ ਵੀ ਦਰਦ ਸੁਣੋ, ਸਰਕਾਰ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਐ ਆਵਾਜ਼

ਪਟਿਆਲਾ : ਟਿੱਕ ਟਾਕ ਤੇ ਮਸ਼ਹੂਰ ਹੋਈ ਪੰਜ ਸਾਲਾਂ ਦੀ ਨੂਰ ਹੁਣ ਸਭ ਲਈ ਹਰਮਨ ਪਿਆਰੀ ਹੋ ਗਈ ਹੈ ਅਤੇ ਹਰ ਇੱਕ ਦੇ ਦਿਲ ਦੇ ਵਿੱਚ ਆਪਣੀ ਅਹਿਮ ਜਗ੍ਹਾ ਬਣਾ ਲਈ ਹੈ ਨੂਰਪ੍ਰੀਤ ਕੌਰ ਨੇ ਕਰਫ਼ਿਊ ਦੇ ਦੌਰਾਨ ਜਿੱਥੇ ਲੋਕ ਆਪਣੇ ਘਰਾਂ ਦੇ ਵਿੱਚ ਬੇਵੱਸ ਅਤੇ ਲਾਚਾਰ ਬੈਠੇ ਸਨ ਉਨ੍ਹਾਂ ਦਿਨਾਂ ਦੇ ਵਿੱਚ ਨੂਰ ਹੀ ਇੱਕ ਅਜਿਹੀ ਮਾਸੂਮ ਜਿਹੀ ਬੱਚੀ ਸੀ। ਜਿਸ ਨੇ ਹਰ ਇੱਕ ਪੰਜਾਬੀ ਤੋਂ ਲੈ ਕੇ ਸਾਰੀ ਦੁਨੀਆਂ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਲਿਆ ਦਿੱਤੀ।

🔴 LIVE | Education Minister | ਸਿੱਖਿਆ ਮੰਤਰੀ LIVE ਸਕੂਲੀ ਬੱਚੇ, ਮਾਪੇ ਤੇ ਅਧਿਆਪਕਾਂ ਲਈ ਖੁਸ਼ਖਬਰੀ

ਜਿਸ ਤੋਂ ਬਾਅਦ ਲੋਕਾਂ ਨੇ ਨੂਰਪ੍ਰੀਤ ਦੀਆਂ ਵੀਡੀਓ ਕਾਫੀ ਸ਼ੇਅਰ ਕੀਤੀਆਂ ਅਤੇ ਹੁਣ ਨੂਰਪ੍ਰੀਤ ਲਗਾਤਾਰ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਨੂਰ ਪ੍ਰੀਤ ਦੇ ਘਰ ਹਾਲ ਹੀ ਵਿੱਚ ਨੀਂਹ ਪੱਥਰ ਵੀ ਰੱਖਿਆ ਗਿਆ ਹੈ ਜੋ ਕਿ ਦੇ ਨਵੇਂ ਖਾਤਾ ਨੀਂਹ ਪੱਥਰ ਰੱਖਣ ਪੁੱਜੇ ਜ਼ਿਲ੍ਹਾ ਮੋਗਾ ਦੇ ਐਸਐਸਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਮੈਂ ਸੰਤ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਹਰਿਆਣੇ ਤੋਂ ਆ ਕੇ ਘਰ ਬਣਾ ਕੇ ਬਣਾਕੇ ਦੇਣ ਦੇ ਵੱਡਾ ਉਪਰਾਲੇ ਬਾਰੇ ਸੋਚਿਆ।

NEWS BULLETIN ਚੀਫ਼ ਸੈਕਟਰੀ ਤੇ ਕੈਬਨਿਟ ਮੰਤਰੀ ਵਿਵਾਦ ‘ਚ ਨਵਾਂ ਮੋੜ, ਪੁਲਿਸ ਮੁਲਾਜ਼ਮਾਂ ਦੀ ਹੋਈ ਬੱਲੇ-ਬੱਲੇ

ਉਨ੍ਹਾਂ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਵੱਲੋਂ ਵੀ ਨੂਰ ਦੇ ਪਰਿਵਾਰ ਵਾਸਤੇ ਮਦਦ ਭੇਜੀ ਗਈ ਹੈ ਅਤੇ ਬੱਚਿਆਂ ਨੂੰ ਡੀਜੀਪੀ ਡਿਸਕ ਨਾਲ ਵੀ ਸਨਮਾਨਿਤ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਨੂਰ ਦੇ ਪਰਿਵਾਰ ਦੀ ਗਰੀਬੀ ਨੂੰ ਦੇਖਦਿਆਂ ਪੁਲਿਸ ਮੁਖੀ ਦਿਨਕਰ ਗੁਪਤਾ ਵੱਲੋਂ ਦੂਰ ਦੇ ਪਿਤਾ ਨੂੰ ਪੰਜਾਬ ਪੁਲਿਸ ਵਿੱਚ ਯੋਗ ਅਹੁਦੇ ਦੀ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੂਰੇ ਹੀ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਇਹ ਹੈ CORONA ਦਾ ਸੱਚ, ਕਮਜ਼ੋਰ IMMUNITY ਕਰਕੇ ਨਹੀਂ ਮਰੇ ਲੋਕ, Dr. Prem Khosla | D5 Channel Punjabi

ਉੱਥੇ ਹੀ ਨੂਰ ਵਰਗੀਆਂ ਬੱਚੀਆਂ ਦੀ ਸ਼ੋਸਲ ਮੀਡੀਆਂ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਬੱਚੀਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਸਣੇ ਪੰਜਾਬ ਪੁਲਿਸ ਨੂੰ ਗੁਹਾਰ ਲਗਾਈ ਹੈ। ਇੱਕ ਬੱਚੀ ਦਾ ਕਹਿਣਾ ਹੈ ਕਿ ਉਹ ਤਿੰਨ ਭੈਣਾਂ ਹਨ ਅਤੇ ਪਿਤਾ ਮੇਰਾ ਨਸ਼ੇ ਕਰਦਾ ਹੈ ਤੇ ਮੇਰੀ ਮਾਂ ਬਿਮਾਰ ਰਹਿੰਦੀ ਹੈ। ਇਸ ਬੱਚੀ ਨੇ ਟਿਕ ਟਾਕ ਤੇ ਵੀਡੀਓ ਬਣਾ ਕੇ ਮਦਦ ਦੀ ਗੁਹਾਰ ਲਗਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button