Breaking NewsD5 specialIndiaNewsPolitics

Tik-Tok ਸਟਾਰ ਤੇ ਬੀਜੇਪੀ ਦੀ ਲੀਡਰ ਸੋਨਾਲੀ ਫੋਗਾਟ ਨਾਲ ਅਫਸਰ ਨੇ ਕੀਤੀ ਛੇੜਛਾੜ ਫਿਰ ਸਭ ਦੇ ਸਾਹਮਣੇ ਕੀਤੀ ਛਿੱਤਰਪਰੇਡ

ਹਿਸਾਰ: ਟਿਕਟਾਕ ਸਟਾਰ ਅਤੇ ਬੀਜੇਪੀ ਨੇਤਾ ਸੋਨਾਲੀ ਫੋਗਾਟ ਹਿਸਾਰ ‘ਚ ਇੱਕ ਅਧਿਕਾਰੀ ਨੂੰ ਥੱਪੜ ਮਾਰ ਕੇ ਵਿਵਾਦ ‘ਚ ਫਸ ਗਈ ਹੈ। ਸੋਨਾਲੀ ਫੋਗਾਟ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਸੋਨਾਲੀ ਫੋਗਾਟ ਦੀ ਕਿਸੇ ਗੱਲ ਨੂੰ ਲੈ ਕੇ ਮਾਰਕਿਟ ਕਮੇਟੀ ਦੇ ਸਕੱਤਰ ਨਾਲ ਬਹਿਸ ਹੋ ਗਈ ਅਤੇ ਇਸ ਬਹਿਸ ਦੌਰਾਨ ਸੋਨਾਲੀ ਨੇ ਅਪਣਾ ਆਪਾ ਖੋ ਦਿੱਤਾ ਤੇ ਮਾਰਟਿਕ ਕਮੇਟੀ ਦੇ ਚੇਅਰਮੈਨ ਨੂੰ ਪਹਿਲਾਂ ਥੱਪੜ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਤੋਂ ਬਾਅਦ ਥੱਪੜ ਜੜ੍ਹ ਦਿੱਤਾ।

ਕਿਸਾਨਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ!, ਦੇਖੋ ਆਹ ਪੂਰਾ ਵੀਡੀਓ

ਇਸ ਦੌਰਾਨ ਇਸ ਵੀਡੀਓ ਵਿਚ ਸਕੱਤਰ ਸੋਨਾਲੀ ਫੋਗਾਟ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਵੀਡੀਓ ਵਿਚ ਸੋਨਾਲੀ ਸਕੱਤਰ ਨੂੰ ਕਹਿ ਰਹੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰ ਰਹੇ ਹੋ, ਜਿਵੇਂ ਤੁਹਾਨੂੰ ਕੋਈ ਸਮਝ ਹੀ ਨਹੀਂ ਹੈ। ਮਹਿਲਾ ਦੇ ਨਾਲ ਬਦਸਲੂਕੀ ਕਰਨਾ ਕਿਸ ਨੇ ਸਿਖਾਇਆ ਹੈ। ਤੁਹਾਡੇ ਜਿੰਨੇ ਥੱਪੜ ਮਾਰੇ ਜਾਣ ਘੱਟ ਹਨ। ਇਸ ਤੋਂ ਬਾਅਦ ਸੋਨਾਲੀ ਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਵੀ ਕਹੀ ਪਰ ਚੌਂਕੀ ਇੰਚਾਰਜ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਨਾਲੀ ਫੋਗਾਟ ਇਕ ਵਾਰ ਫਿਰ ਚਰਚਾ ਵਿਚ ਆ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button